ਕਾਰਵਾਈ ਕਰਨ ਸੁਸ਼ਮਾ ਸਵਰਾਜ : ਰਾਣਾ ਕੇਪੀ
Published : Jul 28, 2018, 11:37 pm IST
Updated : Jul 28, 2018, 11:37 pm IST
SHARE ARTICLE
Rana KP Singh
Rana KP Singh

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਓਟਾਵਾ ਹਵਾਈ ਅੱਡੇ ਵਿਖੇ...........

ਚੰਡੀਗੜ੍ਹ• : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਓਟਾਵਾ ਹਵਾਈ ਅੱਡੇ ਵਿਖੇ ਪੰਜਾਬ ਦੇ ਦੋ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡਾ ਵਿਚ ਦਾਖ਼ਲ ਨਾ ਹੋਣ ਦੇਣ ਸਬੰਧੀ ਮਾਮਲੇ 'ਤੇ ਕਾਰਵਾਈ ਦੀ ਮੰਗ ਕੀਤੀ ਹੈ।  ਇਸ ਮੁੱਦੇ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਸਪੀਕਰ ਨੇ ਲਿਖਿਆ ਹੈ  ਕਿ,''ਭਾਰਤ ਅਤੇ ਕੈਨੇਡਾ ਦੀਆਂ ਸਾਰੀਆਂ ਵਿਧਾਨਕ ਸੰਸਥਾਵਾਂ ਰਾਸ਼ਟਰਮੰਡਲ  ਪਾਰਲੀਮੈਂਟਰੀ ਐਸੋਸੀਏਸ਼ਨ ਦੀਆਂ ਸ਼ਾਖਾਵਾਂ ਹਨ ਅਤੇ ਦੋਵੇਂ ਦੇਸ਼ਾਂ ਦੇ ਵਿਧਾਨਕ ਸੰਸਥਾਵਾਂ ਦੇ ਮੈਂਬਰ ਸੀ.ਪੀ.ਏ.

(ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ) ਦੇ ਮੈਂਬਰ ਹਨ। ਇਕ ਪਾਸੇ ਤਾਂ ਅਸੀਂ ਦੋਵਾਂ ਦੇਸ਼ਾਂ ਦੇ ਵਿਧਾਇਕਾਂ ਦਰਮਿਆਨ ਸੀ.ਪੀ.ਏ. ਗਤੀਵਿਧੀਆਂ ਜਿਵੇਂ ਭਾਈਚਾਰਾ, ਆਪਸੀ ਸਾਂਝ ਅਤੇ ਸਹਿਯੋਗ, ਅਨੁਭਵਾਂ ਦੇ ਆਦਾਨ ਪ੍ਰਦਾਨ ਅਤੇ ਸਬੰਧਾਂ ਦੇ ਸੁਧਾਰ ਆਦਿ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦੂਜੇ ਪਾਸੇ ਸਾਡੇ ਵਿਧਾਇਕਾਂ/ਲੋਕ ਨੁਮਾਇੰਦਿਆਂ ਨਾਲ ਅਪਮਾਨਜਨਕ ਵਿਵਹਾਰ ਕੀਤਾ ਜਾ ਰਿਹਾ ਹੈ।'' ਉਨ੍ਹਾਂ ਕਿਹਾ ਕਿ ਜਦੋਂ ਜਾਇਜ਼ ਵੀਜ਼ਾ ਰੱਖਣ ਵਾਲੇ ਇਨ੍ਹਾਂ ਨੁਮਾਇੰਦਿਆਂ ਵਲੋਂ ਓਟਾਵਾ ਹਵਾਈ ਅੱਡੇ ਵਿਖੇ ਅਪਣੀ ਪਹਿਚਾਣ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਕੈਨੇਡੀਅਨ ਅਥਾਰਟੀਆਂ ਦਾ ਫ਼ਰਜ਼ ਬਣਦਾ ਸੀ

ਕਿ ਉਹ ਇਨ੍ਹਾਂ ਵਿਧਾਇਕਾਂ ਦੀ ਸਹਾਇਤਾ ਕਰਦੇ। ਅਤੇ ਹਲੀਮੀ ਭਰਿਆ ਵਤੀਰਾ ਅਖ਼ਤਿਆਰ ਕਰਦੇ। ਸਪੀਕਰ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਹਾਲਾਤ ਭਾਵੇਂ ਜੋ ਵੀ ਸਨ, ਪੰਜਾਬ ਦੇ ਵਿਧਾਇਕਾਂ ਪ੍ਰਤੀ ਕੈਨੇਡੀਅਨ ਅਥਾਰਟੀਆਂ ਵਲੋਂ ਦਿਖਾਇਆ ਗਿਆ ਅਜਿਹਾ ਵਤੀਰਾ ਸਹੀ ਨਹੀਂ ਸੀ, ਜੋ ਕਿ ਇਕ ਗੰਭੀਰ ਚਿੰਤਾ ਦੀ ਗੱਲ ਹੈ। ਇਸ ਮਾਮਲੇ ਵਿਚ ਢੁਕਵੀਂ ਕਾਰਵਾਈ ਦੀ ਮੰਗ ਕਰਦਿਆਂ,

ਰਾਣਾ ਕੇ.ਪੀ. ਸਿੰਘ ਨੇ ਵਿਦੇਸ਼  ਮੰਤਰੀ ਨੂੰ ਅੱਗੇ ਲਿਖਿਆ, ''ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਦੀ ਢੁਕਵੀਂ ਪੜਤਾਲ ਕੀਤੀ ਜਾਵੇ ਅਤੇ ਇਸ ਮੁੱਦੇ ਨੂੰ ਉਚਿਤ ਕੈਨੇਡੀਅਨ ਅਥਾਰਟੀਆਂ ਕੋਲ ਉਠਾਇਆ ਜਾਵੇ ਤਾਂ ਜੋ ਸਾਡੇ ਦੇਸ਼ ਦੇ ਲੋਕ ਨੁਮਾਇੰਦੇ ਭਵਿੱਖ ਵਿਚ ਅਜਿਹੇ ਭੱਦੇ ਅਤੇ ਅਪਮਾਨਜਨਕ ਵਤੀਰੇ  ਦਾ ਸ਼ਿਕਾਰ ਨਾ ਹੋਣ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement