ਰੋਪੜ 'ਚ ਖੋਲ੍ਹਿਆ ਗਿਆ ਜ਼ਿਲ੍ਹੇ ਦਾ ਪਹਿਲਾ ਸਾਈਬਰ ਕ੍ਰਾਈਮ ਸੈੱਲ , ਆਮ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ
Published : Jun 28, 2024, 6:31 pm IST
Updated : Jun 28, 2024, 6:31 pm IST
SHARE ARTICLE
Ropar cyber crime cell
Ropar cyber crime cell

ਲੋਕਾਂ ਨੂੰ ਪਹਿਲਾਂ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਜਾਣਾ ਪੈਂਦਾ ਸੀ ਮੋਹਾਲੀ

Ropar News : (ਰਿਪੋਰਟਰ ਮਨਪ੍ਰੀਤ ਚਾਹਲ ) ਆਨਲਾਈਨ ਧੋਖਾਧੜੀ ਦੇ ਅਪਰਾਧਾਂ 'ਚ ਲਗਾਤਾਰ ਵਾਧੇ ਦੇ ਮੱਦੇਨਜ਼ਰ ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਅਤੇ ਅਪਰਾਧ ਕਰਨ ਵਾਲੇ ਵਿਅਕਤੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਰੋਪੜ ਵਿੱਚ ਜ਼ਿਲ੍ਹੇ ਦਾ ਪਹਿਲਾ ਸਾਈਬਰ ਕ੍ਰਾਈਮ ਸੈੱਲ ਖੋਲ੍ਹਿਆ ਗਿਆ ਹੈ। ਇਸ ਸੈੱਲ ਦਾ ਉਦਘਾਟਨ ਡੀਆਈਜੀ ਰੂਪਨਗਰ ਰੇਂਜ ਨੀਲਾਂਬਰੀ ਜਗਦਲੇ ਵੱਲੋਂ ਕੀਤਾ ਗਿਆ। 

ਡੀਆਈਜੀ ਰੂਪਨਗਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਸਾਈਬਰ ਕ੍ਰਾਈਮ ਰਾਹੀ ਹੋ ਰਹੀਆਂ ਠੱਗੀਆਂ ਨੂੰ ਜੜੋਂ ਖਤਮ ਕਰਨ ਦੇ ਲਈ ਇਨ੍ਹਾਂ ਥਾਣਿਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਬਾਬਤ ਰੂਪਨਗਰ ਦੇ ਸਦਰ ਥਾਣੇ ਦੇ ਵਿੱਚ ਇਸ ਥਾਣੇ ਦੀ ਸਥਾਪਨਾ ਕੀਤੀ ਗਈ ਹੈ ਅਤੇ ਹੁਣ ਸਾਈਬਰ ਕ੍ਰਾਈਮ ਦੀਆਂ ਜੋ ਘਟਨਾਵਾਂ ਆਮ ਲੋਕਾਂ ਦੇ ਨਾਲ ਵਾਪਰਦੀਆਂ ਹਨ। 

ਉਸ ਦੇ ਲਈ ਉਹਨਾਂ ਨੂੰ ਪਹਿਲਾਂ ਮੋਹਾਲੀ ਸਾਈਬਰ ਕ੍ਰਾਈਮ ਦੇ ਹੈਡ ਆਫਿਸ ਜਾਣਾ ਪੈਂਦਾ ਸੀ ਪਰ ਹੁਣ ਉਹਨਾਂ ਨੂੰ ਸਹੂਲਤ ਦਿੰਦੇ ਹੋਏ ਉਹਨਾਂ ਦੇ ਜ਼ਿਲ੍ਹੇ ਰੋਪੜ ਵਿੱਚ ਹੀ ਸਾਈਬਰ ਕ੍ਰਾਈਮ ਦੀ ਸਪੈਸ਼ਲ ਬਰਾਂਚ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਨਾਲ ਆਮ ਲੋਕਾਂ ਨੂੰ ਵੱਡੀ ਸਹੂਲਤ ਹੋਵੇਗੀ। ਇੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਦੇ ਨਾਲ ਆਨਲਾਈਨ ਠੱਗੀ ਹੋਈ ਹੈ ,ਉਹ ਵੱਖ-ਵੱਖ ਨੰਬਰਾਂ ਉੱਤੇ ਜਾ ਕੇ 24 ਘੰਟੇ ਦੇ ਅੰਦਰ ਹੀ ਆਪਣੀ ਕੰਪਲੇਂਟ ਇਸ ਥਾਣੇ ਅੰਦਰ ਦਰਜ ਕਰਵਾਉਣ ਤਾਂ ਜੋ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ,

ਤਕਨੀਕੀ ਰੂਪ ਵਿੱਚ ਵੀ ਸਟਾਫ ਨੂੰ ਮਹਾਰਤ ਹਾਸਲ ਕਰਵਾਈ ਗਈ ਹੈ। ਇਸ ਜਗ੍ਹਾ ਦੇ ਉੱਤੇ ਅੱਠ ਕਰਮਚਾਰੀ ਮੌਜੂਦ ਰਹਿਣਗੇ, ਜਿਨਾਂ ਨੂੰ ਸਾਈਬਰ ਕ੍ਰਾਈਮ ਦੇ ਵਿੱਚ ਹੋਣ ਵਾਲੇ ਧੋਖਾਧੜੀ ਦੇ ਕੇਸਾਂ ਬਾਬਤ ਪਹਿਲਾਂ ਤੋਂ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਹੱਲ ਕਰਨਾ ਹੈ ,ਇਸ ਬਾਬਤ ਪੂਰਾ ਪਰਪੱਖ ਕੀਤਾ ਗਿਆ ਹੈ। 

ਉਹਨਾਂ ਨੇ ਕਿਹਾ ਇਸੇ ਤਰ੍ਹਾਂ ਹੀ ਰੋਪੜ ਪੁਲਿਸ ਰੇਂਜ ਦੇ ਵਿੱਚ ਵੀ ਸਾਈਬਰ ਕ੍ਰਾਈਮ ਦੇ ਨਾਲ ਸੰਬੰਧਿਤ ਥਾਣੇ ਦੀ ਸ਼ੁਰੂਆਤ ਜਲਦ ਕੀਤੀ ਜਾਵੇਗੀ ਅਤੇ ਰੋਪੜ ਪੁਲਿਸ ਰੇਂਜ ਦੇ ਅਧੀਨ ਪੈਂਦੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹਾ ਪਦਰੀ ਥਾਣਾ ਸਥਾਪਿਤ ਕੀਤਾ ਜਾਵੇਗਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement