ਤੀਰ ਅੰਦਾਜ਼ੀ ਵਿਚ ਕਾਂਸੀ ਦੇ ਤਮਗ਼ੇ ਜਿੱਤ ਕੇ ਪਿੰਡ ਪਹੁੰਚੀ ਅਵਨੀਤ ਕੌਰ ਦਾ ਸਨਮਾਨ
Published : May 28, 2022, 11:59 pm IST
Updated : May 28, 2022, 11:59 pm IST
SHARE ARTICLE
image
image

ਤੀਰ ਅੰਦਾਜ਼ੀ ਵਿਚ ਕਾਂਸੀ ਦੇ ਤਮਗ਼ੇ ਜਿੱਤ ਕੇ ਪਿੰਡ ਪਹੁੰਚੀ ਅਵਨੀਤ ਕੌਰ ਦਾ ਸਨਮਾਨ

ਬਠਿੰਡਾ, 28 ਮਈ (ਸ਼ਿਵਰਾਜ ਸਿੰਘ ਰਾਜੂ) : ਦਖਣੀ ਕੋਰੀਆ ਵਿਚ ਹੋਈਆਂ ਖੇਡਾਂ ਵਿਚੋਂ ਬਠਿੰਡਾ ਦੇ ਪਿੰਡ ਸਰਦਾਰਗੜ੍ਹਦੀ ਧੀ ਅਵਨੀਤ ਕੌਰ ਨੇ ਨਿਸ਼ਾਨੇਬਾਜ਼ੀ ਵਿਚ ਕਾਂਸੀ ਦੇ ਤਮਗ਼ੇ ਜਿੱਤ ਕੇ ਪੂਰੇ ਭਾਰਤ ਵਿਚ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਜਿਉਂ ਹੀ ਅਵਨੀਤ ਕੌਰ ਆਪਣੇ ਪਿੰਡ ਪਹੁੰਚੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ  ਉਗਰਾਹਾਂ ਦੇ  ਪਿੰਡ ਇਕਾਈ ਪ੍ਰਧਾਨ ਜਸਵਿੰਦਰ ਸਿੰਘ, ਤਰਕਸ਼ੀਲ ਸੁਸਾਇਟੀ ਦੇ ਮਾਸਟਰ ਜੋਗਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਆਪਣੇ ਪਿੰਡ ਦੀ ਸ਼ਾਨਾਮੱਤੀ ਧੀ ਦਾ ਫੁੱਲਾਂ ਦੇ ਹਾਰ ਸਿਰੋਪਾਓ ਅਤੇ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ। ਤਰਕਸ਼ੀਲ ਸੁਸਾਇਟੀ ਰਜਿ:  ਦੇ ਆਗੂ ਮਾਸਟਰ ਜੋਗਿੰਦਰ ਸਿੰਘ ਨੇ ਅਵਨੀਤ ਕੌਰ ਨੂੰ ਤਰਕਸ਼ੀਲ ਪ੍ਰਕਾਸ਼ਨ ਦੀਆਂ 5 ਕਿਤਾਬਾਂ ਦਾ ਸੈਟ ਭੇਂਟ ਕੀਤਾ। 
ਮਾਸਟਰ ਜੋਗਿੰਦਰ ਸਿੰਘ ਅਤੇ ਪਿੰਡ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਅਵਨੀਤ ਕੌਰ ਨੇ ਸਾਡੇ ਪਿੰਡ ਦਾ ਨਾਂਅ ਵਿਸ਼ਵ ਭਰ ਵਿਚ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਲੜਕਿਆਂ ਨਾਲੋਂ ਕਿਸੇ ਪਾਸਿਓਂ ਵੀ ਘੱਟ ਨਹੀਂ ਹਨ ਤੇ ਸਾਡੇ ਪਿੰਡਾਂ ਦੇ ਲੋਕਾਂ ਨੂੰ ਪਿਛਾਂਹ ਖਿੱਚੂ ਸੋਚ ਨੂੰ ਪਿੱਛੇ ਛੱਡਦਿਆਂ ਲੜਕੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵੱਲ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਖਿਡਾਰਨ ਅਵਨੀਤ ਕੌਰ, ਉਸ ਦੇ ਕੋਚ ਅਤੇ ਪਰਿਵਾਰ ਨੂੰ ਸ਼ੁਭ ਕਾਮਨਾਵਾ ਦਿਤੀਆਂ।
ਫ਼ੋਟੋ : 4     

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement