Amritsar News: ਪਾਕਿਸਤਾਨੀ ਨਾਗਰਿਕਾਂ ਵਲੋਂ ਭਾਰਤ ਛੱਡਣ ਦਾ ਸਿਲਸਿਲਾ ਜਾਰੀ
Published : Apr 28, 2025, 11:03 am IST
Updated : Apr 28, 2025, 11:32 am IST
SHARE ARTICLE
Pakistani citizens continue to leave India
Pakistani citizens continue to leave India

ਅਟਾਰੀ ਬਾਰਡਰ ਉੱਤੇ ਪਾਕਿਸਤਾਨੀ ਨਾਗਰਿਕਾਂ ਦੇ ਆਪਣੇ ਦੇਸ਼ ਜਾਣ ਲਈ ਗੱਡੀਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ

 

Amritsar News: ਭਾਰਤ ਸਰਕਾਰ ਵੱਲੋਂ ਦਿੱਤੇ ਗਏ ਸਮੇਂ ਦੇ ਅਨੁਸਾਰ ਪਾਕਿਸਤਾਨ ਦੀ ਨਾਗਰਿਕਾਂ ਦਾ ਦੇਸ਼ ਛੱਡਣ ਦਾ ਦੌਰ ਲਗਾਤਾਰ ਜਾਰੀ ਹੈ।

ਇੱਕ ਪਰਿਵਾਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਭਾਰਤ ਵਿਚ 40 ਦਿਨਾਂ ਦੇ ਵੀਜ਼ੇ (VISA)  ਉੱਤੇ ਘੁੰਮਣ ਲਈ ਆਏ ਸਨ। ਅਚਾਨਕ ਪਹਿਲਗਾਮ ਅਤਿਵਾਦੀ ਹਮਲੇ (Pehalgam Terror Attack) ਮਗਰੋਂ ਉਹ ਵਾਪਸ ਜਾ ਰਹੇ ਹਨ। 

ਇੱਕ ਹੋਰ ਪਾਕਿਸਤਾਨੀ ਨਾਗਰਿਕ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਭਾਰਤ ਵਿਚ ਰਹਿ ਰਿਹਾ ਹੈ ਤੇ ਹੁਣ ਸਰਕਾਰ ਵਲੋਂ ਜਾਰੀ ਕੀਤੇ ਆਦੇਸ਼ਾਂ ਮਗਰੋਂ ਉਹ ਵਾਪਸ ਆਪਣੇ ਪਰਿਵਾਰ ਕੋਲ ਜਾ ਰਿਹਾ ਹੈ। 

ਇੱਕ ਹੋਰ ਨਾਗਰਿਕ ਚੰਦੂ ਮਲ ਨੇ ਦੱਸਿਆ ਕਿ ਉਹ 2024 ਵਿਚ ਭਾਰਤ ਆਇਆ ਸੀ। ਉਸ ਦਾ ਪਾਸਪੋਰਟ ਪਾਕਿਸਤਾਨੀ ਹੈ। ਉਸ ਦੇ ਬੱਚੇ ਪਾਕਿਸਤਾਨ ਵਿਚ ਹਨ ਇਸ ਲਈ ਉਹ ਵਾਪਸ ਆਪਣੇ ਵਤਨ ਪਰਤ ਰਿਹਾ ਹੈ। 

ਪਾਕਿਸਤਾਨੀ ਪਰਤ ਰਹੇ ਬਜ਼ੁਰਗ ਨਾਗਰਿਕ ਮੁਹੰਮਦ ਨੇ ਦੱਸਿਆ ਕਿ ਉਹ 45 ਦਿਨਾਂ ਦੇ ਵੀਜ਼ੇ ਉੱਤੇ ਗੁਜਰਾਤ ਆਇਆ ਸੀ ਪਰ ਹਾਲਾਤ ਤਣਾਅਪੂਰਨ ਹੋਣ ਕਾਰਨ ਉਹ ਪਹਿਲਾਂ ਹੀ ਪਰਤ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਮੇਲ-ਮਿਲਾਪ ਨਾਲ ਰਹਿਣਾ ਚਾਹੀਦੈ। ਸਭ ਤੋਂ ਵੱਡੀ ਇਨਸਾਨੀਅਤ ਹੁੰਦੀ ਹੈ।       

ਅੰਮ੍ਰਿਤਸਰ ਜ਼ਿਲ੍ਹੇ ਦੇ ਅਟਾਰੀ ਬਾਰਡਰ ਉੱਤੇ ਪਾਕਿਸਤਾਨੀ ਨਾਗਰਿਕਾਂ ਦੇ ਆਪਣੇ ਦੇਸ਼ ਜਾਣ ਲਈ ਗੱਡੀਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਬਹੁਤ ਸਾਰੇ ਪਾਕਿਸਤਾਨੀਆਂ ਦੇ ਚਿਹਰਿਆਂ ਉੱਤੇ ਆਪਣੇਆਂ ਦੇ ਵਿਛੋੜੇ ਦਾ ਦਰਦ ਸਾਫ਼ ਦਿਖਾਈ ਦੇ ਰਿਹਾ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement