ਢੀਂਡਸਾ ਖਿਲਾਫ਼ ਕਾਰਵਾਈ ‘ਮੱਖਣ ‘ਚੋਂ ਵਾਲ ਕੱਢਣ’ ਵਾਂਗ ਅਕਾਲੀਆਂ ਲਈ ਔਖਾ
Published : Jan 28, 2020, 11:01 am IST
Updated : Jan 28, 2020, 11:01 am IST
SHARE ARTICLE
Dhindsa and Sukhbir
Dhindsa and Sukhbir

ਜਿਸ ਤਰ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਨਾਲ ਅੱਜ-ਕੱਲ ਤਲਖੀ ਵਾਲੇ ਹਾਲਾਤ ਚੱਲ ਰਹੇ...

ਚੰਡੀਗੜ੍ਹ: ਜਿਸ ਤਰ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਨਾਲ ਅੱਜ-ਕੱਲ ਤਲਖੀ ਵਾਲੇ ਹਾਲਾਤ ਚੱਲ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਅਕਾਲੀ ਦਲ ਕੋਈ ਹੋਰ ਮੁਸੀਬਤ ਗਲ਼ ਪੈਣ ਤੋਂ ਡਰੇਗਾ ਕਿਉਂਕਿ ਪੰਜਾਬ ਅਤੇ ਦਿੱਲੀ 'ਚ ਇਹ ਰਾਜਸੀ ਹਵਾ ਉੱਡ ਰਹੀ ਹੈ ਕਿ ਕਿਧਰੇ ਭਾਜਪਾ ਢੀਂਡਸਾ ਨੂੰ ਕੇਂਦਰੀ ਮੰਤਰੀ ਨਾ ਬਣਾ ਦੇਵੇ।

Parminder Singh DhindsaParminder Singh Dhindsa

ਭਾਵੇਂ ਇਸ ਵਿਚ ਭੋਰਾ ਵੀ ਸਚਾਈ ਲੱਗਦੀ ਨਹੀਂ ਪਰ ਅਕਾਲੀਆਂ ਨੂੰ ਡਰ ਜ਼ਰੂਰ ਲਗ ਰਿਹਾ ਹੋਵੇਗਾ। ਇਸ ਲਈ ਪੰਡਤਾਂ ਨੇ ਕਿਹਾ ਕਿ ਢੀਂਡਸਾ ਖਿਲਾਫ ਅਜੇ ਇਹ ਬਿਆਨਬਾਜ਼ੀ ਤਾਂ ਚੱਲਦੀ ਰਹਿ ਸਕਦੀ ਹੈ ਪਰ ਪਿਉ-ਪੁੱਤਰ ਨੂੰ ਮੱਖਣ 'ਚੋਂ ਵਾਲ ਵਾਂਗ ਕੱਢਣਾ ਅਕਾਲੀ ਦਲ ਲਈ ਖਾਲਾ ਜੀ ਦਾ ਵਾੜਾ ਨਹੀਂ ਹੋਵੇਗਾ।

Sukhdev Singh DhindsaSukhdev Singh Dhindsa

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਵਿਰੁੱਧ ਬਿਆਨਬਾਜ਼ੀ ਤੋਂ ਇਲਾਵਾ ਉਸ ਦੀ ਪ੍ਰਧਾਨਗੀ ਨੂੰ ਚੁਣੌਤੀ ਦੇਣ ਵਾਲੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਜੋ 14 ਦਿਨਾਂ ਦਾ ਜਵਾਬ ਤਲਬੀ ਨੋਟਿਸ ਭੇਜਣ ਦਾ ਰੌਲਾ ਪਿਆ ਸੀ, ਲੱਗਦਾ ਹੈ ਉਸ ਦਾ ਰਾਜਸੀ ਭੋਗ ਪੈ ਗਿਆ ਹੈ।

Jalandhar bjp akali dal akali dal

ਕਿਉਂਕਿ ਸੁਖਦੇਵ ਸਿੰਘ ਢੀਂਡਸਾ ਨੇ ਸਪੱਸ਼ਟ ਕੀਤਾ ਕਿ ਅਜੇ ਤੱਕ ਅਕਾਲੀ ਦਲ ਵਲੋਂ ਘੱਲਿਆ ਨੋਟਿਸ ਉਨ੍ਹਾਂ ਨੂੰ ਨਹੀਂ ਮਿਲਿਆ ਅਤੇ ਨਾ ਹੀ ਮਿਲਣ ਦੀ ਆਸ ਹੈ। ਉਨ੍ਹਾਂ ਦੇ ਸ਼ਬਦਾਂ ਤੋਂ ਲੱਗ ਰਿਹਾ ਸੀ ਕਿ ਢੀਂਡਸਾ ਨੂੰ ਨੋਟਿਸ 'ਤੇ ਪਾਰਟੀ 'ਚੋਂ ਕੱਢਣਾ ਅਕਾਲੀ ਦਲ ਲਈ 'ਖਾਲਾ ਜੀ ਦਾ ਵਾੜਾ' ਨਹੀਂ ਹੋਵੇਗਾ।

Daljeet CheemaDaljeet Cheema

ਜਦੋਂ ਨੋਟਿਸ ਦੀ ਪੁਸ਼ਟੀ ਲਈ ਪਾਰਟੀ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਸਭ ਵਿਚਾਰ ਅਧੀਨ ਹੈ ਅਤੇ ਨੋਟਿਸ ਜਲਦੀ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਜਦੋਂ ਪੁੱਛਿਆ ਕਿ 15 ਦਿਨ ਹੋ ਗਏ ਹਨ ਹੁਣ ਤੱਕ ਨੋਟਿਸ ਜਾਰੀ ਕਿਉਂ ਨਹੀਂ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਲੌੜੀਂਦੀ ਕਾਰਵਾਈ ਜ਼ਰੂਰੀ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement