ਪੰਜਾਬ ਦੀ ਜੀ.ਡੀ.ਪੀ ਵਿਚ 42 ਹਜ਼ਾਰ ਕਰੋੜ ਦੇ ਡੇਅਰੀ ਉਦਯੋਗ ਦਾ 7 ਫ਼ੀ ਸਦੀ ਯੋਗਦਾਨ
Published : Nov 27, 2022, 7:31 am IST
Updated : Nov 27, 2022, 7:32 am IST
SHARE ARTICLE
7 percent contribution of dairy industry of 42 thousand crores in Punjab's GDP
7 percent contribution of dairy industry of 42 thousand crores in Punjab's GDP

ਪੰਜਾਬ ਦੀ ਜੀ.ਡੀ.ਪੀ ਵਿਚ 42 ਹਜ਼ਾਰ ਕਰੋੜ ਦੇ ਡੇਅਰੀ ਉਦਯੋਗ ਦਾ 7 ਫ਼ੀ ਸਦੀ ਯੋਗਦਾਨ


ਚੰਡੀਗੜ੍ਹ, 26 ਨਵੰਬਰ : ਹਰੀ ਕ੍ਰਾਂਤੀ ਦਾ ਮੋਢੀ ਪੰਜਾਬ ਚਿੱਟੀ ਕ੍ਰਾਂਤੀ ਵਿਚ ਵੀ ਅਹਿਮ ਯੋਗਦਾਨ ਪਾ ਰਿਹਾ ਹੈ | ਪੰਜਾਬ ਦੇਸ਼ ਦਾ ਛੇਵਾਂ ਸੱਭ ਤੋਂ ਵੱਡਾ ਦੁੱਧ ਉਤਪਾਦਕ ਸੂਬਾ ਹੈ | ਇਥੋਂ ਦਾ ਡੇਅਰੀ ਉਦਯੋਗ 42 ਹਜ਼ਾਰ ਕਰੋੜ ਰੁਪਏ ਦਾ ਹੋ ਗਿਆ ਹੈ | ਇਹ 2022 ਤੋਂ 2027 ਤਕ 15% ਦੀ ਸਾਲਾਨਾ ਵਿਕਾਸ ਦਰ ਦੇ ਨਾਲ 1 ਲੱਖ ਕਰੋੜ ਦਾ ਅੰਕੜਾ ਪਾਰ ਹੋ ਜਾਵੇਗਾ |
  ਪੰਜਾਬ ਦੀ ਕੁਲ ਘਰੇਲੂ ਪੈਦਾਵਾਰ (ਜੀਡੀਪੀ) ਵਿਚ ਡੇਅਰੀ ਉਦਯੋਗ ਦਾ ਯੋਗਦਾਨ 7 ਫ਼ੀ ਸਦੀ ਹੈ | ਪੰਜਾਬ ਦੀ ਸੱਭ ਤੋਂ ਵੱਡੀ ਸਹਿਕਾਰੀ ਡੇਅਰੀ ਸੰਸਥਾ ਮਿਲਕਫ਼ੈੱਡ (ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਫ਼ੈਡਰੇਸ਼ਨ) ਇਸ ਸਾਲ 5000 ਕਰੋੜ ਰੁਪਏ ਦੀ ਵਿਕਰੀ ਦਾ ਅੰਕੜਾ ਪਾਰ ਕਰਨ ਜਾ ਰਹੀ ਹੈ | 20ਵੀਂ ਪਸ਼ੂਧਨ ਗਣਨਾ ਅਨੁਸਾਰ ਸੂਬੇ ਵਿਚ ਦੁਧਾਰੂ ਪਸ਼ੂਆਂ ਦੀ ਗਿਣਤੀ- ਮੱਝਾਂ-40.15 ਲੱਖ, ਗਾਂਵਾਂ-25.31 ਲੱਖ,ਬੱਕਰੀਆਂ-3.47 ਲੱਖ ਹਨ | ਮਿਲਕਫ਼ੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਪੰਜਾਬ ਵਿਚ ਬਣੇ ਡੇਅਰੀ ਉਤਪਾਦਾਂ ਦੀ ਵਿਕਰੀ ਵਿਚ ਵਾਧਾ ਹੋਣ ਦੀ ਕਾਫੀ ਸੰਭਾਵਨਾ ਹੈ | ਸਾਡੇ ਉਤਪਾਦ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਯੂਪੀ ਤਕ ਜਾ ਰਹੇ ਹਨ | ਮਿਲਕਫੈੱਡ ਦੁੱਧ ਦੀ ਖ਼ਰੀਦ ਤੋਂ ਲੈ ਕੇ ਡੇਅਰੀ ਉਤਪਾਦਾਂ ਦੀ ਵਿਕਰੀ ਤਕ ਅਤੇ ਵੈਲਿਊ ਚੇਨ ਤੋਂ ਲੈ ਕੇ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰਨ ਤਕ ਕੰਮ ਕਰ ਰਹੀ ਹੈ | ਮਿਲਕਫੈੱਡ ਅਪਣੇ ਖੋਜ ਕੇਂਦਰ ਵਿਚ ਦੁਧਾਰੂ ਪਸ਼ੂਆਂ ਦੀ ਉਤਪਾਦਕਤਾ ਵਧਾਉਣ ਲਈ ਵੀ ਕੰਮ ਕਰ ਰਿਹਾ ਹੈ |

 ਇਸ ਦਾ ਉਦੇਸ਼ ਪਸ਼ੂਆਂ ਦੀ ਮਦਦ ਨਾਲ ਡੇਅਰੀ ਫਾਰਮਰਾਂ ਦੀ ਆਮਦਨ ਵਿਚ ਵਾਧਾ ਕਰਨਾ ਹੈ |     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement