ਕੈਪਟਨ ਅਪਣੀ ਭਵਿੱਖ ਦੀ ਰਣਨੀਤੀ ਦਾ ਅੱਜ ਕਰਨਗੇ ਪ੍ਰਗਟਾਵਾ
Published : Oct 27, 2021, 1:33 am IST
Updated : Oct 27, 2021, 1:33 am IST
SHARE ARTICLE
image
image

ਕੈਪਟਨ ਅਪਣੀ ਭਵਿੱਖ ਦੀ ਰਣਨੀਤੀ ਦਾ ਅੱਜ ਕਰਨਗੇ ਪ੍ਰਗਟਾਵਾ

ਕਈ ਅਹਿਮ ਮੁੱਦਿਆਂ ’ਤੇ ਬੋਲ ਕੇ ਪੰਜਾਬ ਦੇ ਕੁੱਝ ਕਾਂਗਰਸੀ ਆਗੂਆਂ ਅਤੇ ਮੰਤਰੀਆਂ ਵਿਰੁਧ ਮਨ ਦੀ ਭੜਾਸ ਕੱਢਣ ਦੀ ਤਿਆਰੀ
 

ਚੰਡੀਗੜ੍ਹ, 26 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੋਂ ਪਾਸੇ ਹੋਣ ਬਾਅਦ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੋ ਰਹੇ ਹਨ। ਉਨ੍ਹਾਂ ਨੇ 27 ਅਕਤੂਬਰ ਨੂੰ ਚੰਡੀਗੜ੍ਹ ਦੇ ਇਕ ਪੰਜ ਤਾਰਾ ਹੋਟਲ ਵਿਚ ਪ੍ਰੈਸ ਕਾਨਫ਼ਰੰਸ ਸੱਦੀ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਰਾਹੀਂ ਦਿਤੀ ਹੈ। ਕੈਪਟਨ ਅਮਰਿੰਦਰ ਸਿੰਘ ਅਪਣੀ ਭਵਿੱਖ ਦੀ ਰਣਨੀਤੀ ਬਾਰੇ ਅਹਿਮ ਜਾਣਕਾਰੀ ਦੇਣ ਤੋਂ ਇਲਾਵਾ ਪੰਜਾਬ ਨਾਲ ਜੁੜੇ ਕਈ ਅਹਿਮ ਭਖਦੇ ਮੁੱਦਿਆਂ ਉਪਰ ਅਪਣੇ ਵਿਚਾਰ ਰੱਖਣਗੇ। ਵਿਸ਼ੇਸ਼ ਤੌਰ ’ਤੇ ਤਿੰਨ ਖੇਤੀ ਕਾਨੂੰਨਾਂ, ਅਰੂਸਾ ਅਤੇ ਬੀ.ਐਸ.ਐਫ਼ ਦੇ ਅਧਿਕਾਰ ਖੇਤਰ ਵਧਾਉਣ 
ਦੇ ਮੁੱਦੇ ਉਪਰ ਵਿਚਾਰ ਰੱਖਣਗੇ। ਉਹ ਇਨ੍ਹਾਂ ਮੁੱਦਿਆਂ ਦੇ ਆਧਾਰ ’ਤੇ ਪੰਜਾਬ ਦੇ ਕੁੱਝ ਕਾਂਗਰਸ ਆਗੂਆਂ ਤੇ ਮੰਤਰੀਆਂ ਵਿਰੁਧ ਅਪਣੇ ਮਨ ਦੀ ਭੜਾਸ ਕੱਢਣ ਦੀ ਤਿਆਰੀ ਵਿਚ ਹਨ। ਹਾਲੇ ਇਹ ਗੱਲ ਸਪੱਸ਼ਟ ਨਹੀਂ ਕਿ ਉਹ ਅਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ ਜਾਂ ਨਹੀਂ। ਸ਼ਾਇਦ ਨਵੀਂ ਪਾਰਟੀ ਦਾ ਐਲਾਨ ਹਾਲੇ ਕੁੱਝ ਦਿਨ ਠਹਿਰ ਕੇ ਕਰਨ। ਹਾਲੇ ਉਹ ਕਾਂਗਰਸ ਵਿਧਾਇਕਾਂ, ਸੰਸਦ ਮੈਂਬਰਾ ਤੇ ਹੋਰ ਪ੍ਰਮੁੱਖ ਆਗੂਆਂ ਨੂੰ ਅਪਣੇ ਨਾਲ ਜੋੜਨ ਦੇ ਯਤਨ ਕਰ ਰਹੇ ਹਨ। ਹਾਲੇ ਕਈ ਕਾਂਗਰਸੀ ਆਗੂ ਤੇ ਵਿਧਾਇਕ ਕੈਪਟਨ ਨਾਲ ਜਾਣ ਨੂੰ ਤਿਆਰ ਨਹੀਂ ਹੋ ਰਹੇ। ਭਾਵੇਂ ਵਿਧਾਇਕਾਂ ਦੀ ਗਿਣਤੀ ਕੈਪਟਨ ਨਾਲ ਹਾਲੇ ਬਹੁਤ ਘੱਟ ਹੈ ਤੇ 10-12 ਵਿਧਾਇਕ ਸੰਪਰਕ ਵਿਚ ਹਨ ਪਰ ਸੰਸਦ ਮੈਂਬਰਾਂ ਵਿਚੋਂ 4 ਜਾਂ 5 ਕੈਪਟਨ ਨਾਲ ਜਾ ਸਕਦੇ ਹਨ। ਤਰਨਤਾਰਨ ਦੇ ਸੰਸਦ ਮੈਂਬਰ ਜਸਬੀਰ ਡਿੰਪਾ ਨੇ ਤਾਂ ਅੱਜ ਟਵੀਟ ਕਰ ਕੇ ਕੈਪਟਨ ਨਾਲ ਜਾਣ ਦਾ ਸਾਫ਼ ਸੰਕੇਤ ਦੇ ਦਿਤਾ ਹੈ।
ਉਨ੍ਹਾਂ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੀ ਤਰਜ਼ ’ਤੇ ਨਵੀਂ ਪਾਰਟੀ ਬਣਾਉਣ ਦੀ ਗੱਲ ਆਖੀ ਹੈ। ਕੈਪਟਨ ਦੀ ਪ੍ਰੈਸ ਕਾਨਫ਼ਰੰਸ ਵਿਚ ਕਾਫ਼ੀ ਗੱਲਾਂ ਸਪੱਸ਼ਟ ਹੋ ਜਾਣਗੀਆਂ।

ਜੇ ਕੈਪਟਨ ਨੇ ਸਾਢੇ ਚਾਰ ਸਾਲ ਕੰਮ ਕੀਤੇ ਹੁੰਦੇ ਤਾਂ ਅਹੁਦਾ ਨਾ ਜਾਂਦਾ: ਡਾ. ਨਵਜੋਤ ਕੌਰ ਸਿੱਧੂ
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਵੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਨੂੰ ਲੈ ਕੇ ਟਿਪਣੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਨੇ ਸਾਢੇ ਚਾਰ ਸਾਲ ਕੰਮ ਕੀਤੇ ਹੁੰਦੇ ਤਾਂ ਇਹ ਦਿਨ ਨਾ ਦੇਖਣੇ ਪੈਂਦੇ, ਨਾ ਹੀ ਨਵੀਂ ਪਾਰਟੀ ਬਣਾਉਣੀ ਪੈਂਦੀ ਅਤੇ ਉਨ੍ਹਾਂ ਦਾ ਅਹੁਦਾ ਵੀ ਨਹੀਂ ਸੀ ਜਾਣਾ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਤਿੰਨ ਵਾਰ ਵਿਧਾਇਕਾਂ ਨਾਲ ਮੀਟਿੰਗਾਂ ਕਰਨ ਬਾਅਦ ਹੀ ਵਿਚਾਰ ਸੁਣਕੇ ਕੈਪਟਨ ਨੂੰ ਹਟਾਇਆ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement