ਸੜਕ ਹਾਦਸੇ ਵਿਚ ਦੋ ਦੀ ਮੌਤ, ਕਈ ਜ਼ਖ਼ਮੀ
Published : Oct 27, 2020, 10:45 pm IST
Updated : Oct 27, 2020, 10:45 pm IST
SHARE ARTICLE
image
image

ਸੜਕ ਹਾਦਸੇ ਵਿਚ ਦੋ ਦੀ ਮੌਤ, ਕਈ ਜ਼ਖ਼ਮੀ

ਗੜ੍ਹਦੀਵਾਲਾ, 27 ਅਕਤੂਬਰ (ਹਰਪਾਲ ਸਿੰਘ): ਦਸੂਹਾ ਜਲੰਧਰ ਹਾਈਵੇ ਉਤੇ ਰਿਲਾਇੰਸ ਪਟਰੌਲ ਪੰਪ ਨਜ਼ਦੀਕ ਇਕ ਟੂਰਿਸਟ ਬੱਸ ਖੜੇ ਟਰੱਕ ਨਾਲ ਟੱਕਰ ਹੋਣ ਕਾਰਨ ਦੋ ਵਿਆਕਤੀਆਂ ਦੀ ਮੌਤ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ  ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਟੂਰਿਸਟ ਬੱਸ ਜੋ ਕੇ ਛੱਤੀਸਗੜ੍ਹ ਤੋਂ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਜੰਮੂ ਜਾ ਰਹੀ ਸੀ ਇਹ ਮਜ਼ਦੂਰ ਕੰਮ ਦੀ ਤਲਾਸ਼ ਵਿਚ ਜੰਮੂ ਜਾ ਰਹੇ ਸਨ ਜਦੋਂ ਇਹ ਬੱਸ ਦਸੂਹਾ ਵਿਖੇ ਪਟਰੌਲ ਪੰਪ ਨਜ਼ਦੀਕ ਪਹੁੰਚੀ ਤਾਂ ਅੱਗੇ ਖੜੇ ਟਰੱਕ ਵਿਚ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੀ ਕੰਡਕਟਰ ਸਾਈਡ ਦੇ ਪਰਖੱਚੇ ਉੱਡ ਗਏ ਜਿਸ ਨਾਲ ਕੰਡਕਟਰ ਸਾਈਡ ਉਤੇ ਬੈਠੇ ਦੋ ਮਜ਼ਦੂਰਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਹੋਰ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ।

imageimage

ਬੱਸ ਵਿਚ ਸਵਾਰ ਲੋਕਾਂ ਵਲੋਂ ਇਹ ਹਾਦਸਾ ਡਰਾਈਵਰ ਨੂੰ ਅਚਾਨਕ ਨੀਂਦ ਆਉਣ ਕਾਰਨ ਹੋਇਆ। ਹਾਦਸਾ ਹੋਣ ਉਪਰੰਤ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਦਸੂਹਾ ਪੁਲਿਸ ਵਲੋਂ ਜ਼ਖ਼ਮੀਆਂ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ ਅਤੇ ਬਾਕੀ ਮਜ਼ਦੂਰਾਂ ਨੂੰ ਹਨੇਰਾ ਹੋਣ ਕਾਰਨ ਗੁਰਦੁਆਰਾ ਗਰਨਾ ਸਾਹਿਬ ਵਿਖੇ ਠਹਿਰਾਇਆ ਗਿਆ। ਇਹ ਮਜ਼ਦੂਰ ਕੋਰੋਨਾ ਬਿਮਾਰੀ ਕਾਰਨ ਕੰਮਕਾਜ ਠੱਪ ਹੋਣ ਕਾਰਨ ਜੰਮੂ ਵਿਖੇ ਕੰਮ ਕਾਜ ਦੀ ਤਲਾਸ਼ ਵਿਚ ਜਾ ਰਹੇ ਸਨ । ਦਸੂਹਾ ਪੁਲਿਸ ਵਲੋਂ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement