ਐਡੀਸ਼ਨ ਚੀਫ਼ ਸੈਕਟਰੀ ਅਪਣੇ ਚਹੇਤਿਆਂ ਦੀ ਪੋਸਟਿੰਗ ਕਰਵਾਉਣਾ ਚਾਹੁੰਦੇ ਹਨ : ਸਾਧੂ ਸਿੰਘ ਧਰਮਸੋਤ
Published : Aug 27, 2020, 11:48 pm IST
Updated : Aug 27, 2020, 11:48 pm IST
SHARE ARTICLE
image
image

ਐਡੀਸ਼ਨ ਚੀਫ਼ ਸੈਕਟਰੀ ਅਪਣੇ ਚਹੇਤਿਆਂ ਦੀ ਪੋਸਟਿੰਗ ਕਰਵਾਉਣਾ ਚਾਹੁੰਦੇ ਹਨ : ਸਾਧੂ ਸਿੰਘ ਧਰਮਸੋਤ

ਕਿਹਾ, ਜੇ ਕਿਸੇ ਇਕ ਫ਼ਾਈਲ 'ਤੇ ਮੇਰੇ ਦਸਤਖ਼ਤ ਹੋਣ ਤਾਂ ਸਜ਼ਾ ਭੁਗਤਣ ਲਈ ਤਿਆਰ ਹਾਂ

  to 
 

ਖੰਨਾ/ਨਾਭਾ, 27 ਅਗੱਸਤ (ਅਦਰਸ਼ਜੀਤ ਸਿੰਘ ਖੰਨਾ/ਬਲਵੰਤ ਹਿਆਣਾ) : ਪੰਜਾਬ ਦੇ ਸਮਾਜ ਭਲਾਈ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ 64 ਕਰੋੜ ਦੇ ਘਪਲੇ ਸਬੰਧੀ ਦੋਸ਼ਾਂ ਨੂੰ ਲੈ ਕਿ ਸਾਫ਼ ਕਿਹਾ ਕਿ ਜੇਕਰ ਮੇਰੇ ਇਕ ਵੀ ਫ਼ਾਈਲ 'ਤੇ ਦਸਤਖ਼ਤ ਹੋਣ ਤਾਂ ਜੋ ਸਜ਼ਾ ਹੋਵੇਗੀ, ਮੈਂ ਭੁਗਤਨ ਲਈ ਤਿਆਰ ਹਾਂ। ਉੁਨ੍ਹਾਂ ਵੇਰਵਿਆਂ ਸਹਿਤ ਹਵਾਲਾ ਦਿੰਦਿਆਂ ਦਸਿਆ ਕਿ ਅਸਲ 'ਚ ਸਰਬਜਿੰਦਰ ਸਿੰਘ ਰੰਧਾਵਾ ਤੇ 50 ਲੱਖ ਦੀ ਰਿਕਵਰੀ ਹੈ।
ਇਸ ਤੋਂ ਬਿਨਾ ਇਕ ਹੋਰ ਜਿਲਾ ਭਲਾਈ ਅਫਸਰ ਹੈ। ਜਿਸ ਦੀ ਐਡੀਸ਼ਨਲ ਚੀਫ ਸੈਕਟਰੀ ਪੋਸਟਿੰਗ ਕਰਵਾਉਣਾ ਚਹੁੰਦੇ ਹਨ।  ਜਿਸ ਨੂੰ ਮਂੈ ਰੋਕਿਆ ਹੈ। ਉਨ੍ਹਾਂ ਕਿਹਾ ਕਿ ਉੁਨ੍ਹਾਂ ਵਲੋਂ ਪਹਿਲਾਂ ਹੀ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਧਿਆਨ 'ਚ ਸਾਰੀ ਜਾਣਕਾਰੀ ਲਿਆ ਦਿਤੀ ਹੋਈ ਹੈ।  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਐਡੀਸ਼ਨ ਚੀਫ਼ ਸੈਕਟਰੀ ਵਲੋਂ ਪਹਿਲਾਂ ਵੀ ਬਿਨਾ ਮਤਲਬ ਸਰਵ ਹਿਤਕਾਰੀ ਮੰਦਰ ਨੂੰ 1 ਕਰੋੜ 70 ਲੱਖ ਦੀ ਰਾਸ਼ੀ ਜਾਰੀ ਕਰ ਦਿਤੀ ਸੀ। ਜਿਸ ਨੂੰ ਮੇਰੇ ਵਲੋਂ ਮੁੱਖ ਮੰਤਰੀ ਦੇ ਧਿਆਨ 'ਚ ਲਿਆ ਕੇ ਰੁਕਵਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਅਨੇਕਾਂ ਵਾਰ ਐਡੀਸ਼ਨਲ ਚੀਫ਼ ਸੈਕਟਰੀ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਤੁਰਤ ਜਾਰੀ ਕਰਨ ਬਾਰੇ ਕਿਹਾ ਗਿਆ। ਹੁਣ ਵੀ 309 ਕਰੋੜ ਦੀ ਰਾਸ਼ੀ ਨਹੀਂ ਵੰਡੀ ਗਈ। ਸਮਾਜ ਭਲਾਈ ਮੰਤਰੀ ਨੇ ਕਿਹਾ ਕਿ ਐਡੀਸ਼ਨਲ ਚੀਫ਼ ਸੈਕਟਰੀ ਮੇਰੇ ਨਾਲ ਨਿਜੀ ਰੰਜਸ਼ ਰਖਦੇ ਹਨ। ਜਿਸ ਕਰ ਕੇ ਰਾਸ਼ੀ ਸਮੇਂ 'ਤੇ ਨਹੀਂ ਵੰਡਦੇ। ਉਨ੍ਹਾਂ ਬੜੇ ਸ਼ਪੱਸ਼ਟ ਸ਼ਬਦਾਂ 'ਚ ਗੁਰਬਾਣੀ ਦਾ ਹਵਾਲ ਦਿੰਦਿਆਂ ਕਿਹਾ ਕਿ
''ਫਰੀਦਾ ਤੇਰੀ ਝੌਂਪੜੀ, ਗਲ ਕਟਿਆਣ ਕਿ ਪਾਸ,
ਜੋ ਕਰਨਗੇ, ਸੋ ਭਰਨਗੇ, ਤੂ ਕਿਓ ਭਿਓ ਉਦਾਸ। ।
ਕੈਬਨਿਟ ਮੰਤਰੀ ਸਰਦਾਰ ਧਰਮਸੋਤ ਨੇ ਕਿਹਾ ਕਿ ਮੇਰਾ ਕੋਈ ਰਿਸ਼ਤੇਦਾਰ ਨਹੀਂ, ਜੋ ਕਰੇਗਾ ਸੋ ਭਰੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਸੇ ਕਿਸਮ ਦਾ ਕੋਈ ਘੁਟਾਲਾ ਨਹੀਂ ਕੀਤਾ ਅਤੇ ਜੇਕਰ ਕਿਸੇ ਨੇ ਕੀਤਾ ਹੈ ਤਾਂ ਉਸ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜਲਦ ਹੀ ਦੁੱਧ ਦਾ ਦੁੱਧ ਤੇ ਪਾਣੀ ਸੱਭ ਦੇ ਸਾਹਮਣੇ ਆ ਜਾਵੇਗਾ। ਉਨਾ ਇਹ ਵੀ ਆਖਿਆ ਕਿ ਉਨਾਂ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਪੂਰਾ ਭਰੋਸਾ ਹੈ।
ਫੋਟੋ ਕੈਪਸ਼ਨ : ਖੰਨਾ, 27 ਅਗੱਸਤ, ਏਐਸਖੰਨਾ,01
ਫਾਇਲ ਫੋਟੋ: ਕੈਬਨਿਟ ਮੰਤਰੀ ਸਾਧੂ ਸਿੰਘ ਧਰਮimageimageਸੋਤ

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement