Rupnagar News : ਰੂਪਨਗਰ ਘਰੇਲੂ ਕਲੇਸ਼ ਕਾਰਨ ਵਿਆਹੁਤਾ ਨੇ ਕੀਤੀ ਜੀਵਨਲੀਲ੍ਹਾ ਸਮਾਪਤ

By : BALJINDERK

Published : Jul 27, 2024, 11:42 am IST
Updated : Jul 27, 2024, 11:42 am IST
SHARE ARTICLE
ਮ੍ਰਿਤਕ ਜਸਵਿੰਦਰ ਕੌਰ ਦੀ ਫਾਈਲ ਫੋਟੋ
ਮ੍ਰਿਤਕ ਜਸਵਿੰਦਰ ਕੌਰ ਦੀ ਫਾਈਲ ਫੋਟੋ

Rupnagar News : ਬਚਾਉਣ ਗਿਆ ਨੌਜਵਾਨ ਹੋਇਆ ਲਾਪਤਾ

Rupnagar News : ਘਰੇਲੂ ਝਗੜੇ ਤੋਂ ਤੰਗ ਆ ਕੇ ਬੀਤੇ ਦਿਨੀਂ ਇਕ 28 ਸਾਲਾ ਵਿਆਹੁਤਾ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਲੜਕੀ ਜਸਵਿੰਦਰ ਕੌਰ ਪਿੰਡ ਰੁੜਕੀ ਵਿਆਹੀ ਹੋਈ ਸੀ। ਜੋ ਕਿ ਅਪਣੇ ਪ੍ਰਵਾਰ ਨਾਲ ਲੜਾਈ ਝਗੜਾ ਹੋਣ ਕਾਰਨ ਰੋਪੜ ਅਪਣੇ ਪੇਕੇ ਪਿੰਡ ਫ਼ਤਿਹਪੁਰ ਭੰਗਾਲਾ ਜਾ ਰਹੀ ਸੀ। ਪਰੰਤੂ ਰਸਤੇ ’ਚ ਭਾਖੜਾ ਨਹਿਰ ਦੇ ਮਾਜਰੀ ਪੁੱਲ ਉੱਤੇ ਉਸਨੇ ਨਹਿਰ ਵਿਚ ਛਾਲ ਮਾਰ ਦਿਤੀ। ਉਥੇ ਨਾਲ ਹੀ ਕੁਝ ਨੌਜਵਾਨ ਨਹਿਰ ਤੇ ਬੈਠੇ ਹੋਏ ਸਨ ਉਨ੍ਹਾਂ ਨੇ ਦੇਖਿਆ ਕਿ ਇਕ ਔਰਤ ਨੇ ਨਹਿਰ ਵਿਚ ਛਾਲ ਮਾਰੀ ਹੈ।

ਇਹ ਵੀ ਪੜੋ:Tokyo News : ਭਾਰੀ ਮੀਂਹ ਤੋਂ ਬਾਅਦ ਉੱਤਰੀ ਜਾਪਾਨ ’ਚ ਹੜ੍ਹ  

ਜਿਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਉਸ ਨੂੰ ਬਚਾਉਣ ਲਈ ਨਹਿਰ ਵਿਚ ਛਲਾਂਗ ਲਗਾ ਦਿਤੀ ਪਰ ਪਾਣੀ ਦਾ ਵਹਾ ਤੇਜ਼ ਹੋਣ ਕਾਰਨ ਲੜਕੀ ਅੱਗੇ ਨਿਕਲ ਗਈ ਅਤੇ ਉਹ ਪਿੱਛੇ ਰਹਿ ਗਿਆ ਅਤੇ ਉਸ ਨੂੰ ਫੜ ਨਾ ਸਕਿਆ। ਜਿਸ ਕਾਰਨ ਉਹ ਖੁਦ ਪਾਣੀ ਦੇ ਵਿਚ ਰੁੜ੍ਹ ਗਿਆ। ਝੱਲੀਆਂ ਪੂਲ ਦੇ ਕੋਲ ਲੜਕੀ ਦੀ ਲਾਸ਼ ਨੂੰ ਗੋਤਾਖੋਰਾਂ ਵਲੋਂ ਨਹਿਰ ਵਿਚੋਂ ਬਾਹਰ ਕੱਢ ਲਿਆ ਗਿਆ ਹੈ ਤੇ ਲੜਕੇ ਦੀ ਭਾਲ ਜਾਰੀ ਹੈ। ਪੁਲਿਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

ਇਹ ਵੀ ਪੜੋ:Chandigarh News : PSPCL ਦੇ ਕੋਟਕਪੂਰਾ ਕੇਂਦਰੀ ਭੰਡਾਰ ’ਚ ਹੇਰਾਫੇਰੀ ਦੀ ਕੋਸ਼ਿਸ਼ ਕਰਨ ਐਕਸੀਅਨ, JE ਤੇ ਸਟੋਰ ਕੀਪਰ ਮੁੱਅਤਲ : ਹਰਭਜਨ ਸਿੰਘ

ਮੌਕੇ 'ਤੇ ਪਹੁੰਚੀ ਗੋਤਾਖੋਰਾਂ ਦੀ ਟੀਮ ਨੇ ਔਰਤ ਦੀ ਲਾਸ਼ ਨੂੰ ਬਾਹਰ ਕੱਢ ਲਿਆ ਹੈ, ਜਦਕਿ ਕੁਲਵਿੰਦਰ ਦੀ ਭਾਲ ਜਾਰੀ ਹੈ।

(For more news apart from married woman ended his life, Due to domestic conflict in Rupnagar News in Punjabi, stay tuned to Rozana Spokesman)

Location: India, Punjab, Rup Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement