Sangrur News: ਕਰਜ਼ੇ ਤੋਂ ਪ੍ਰੇਸ਼ਾਨ ਸੇਵਾਮੁਕਤ ਥਾਣੇਦਾਰ ਨੇ ਕੀਤੀ ਖ਼ੁਦਕੁਸ਼ੀ
Published : Jun 27, 2025, 7:09 am IST
Updated : Jun 27, 2025, 7:09 am IST
SHARE ARTICLE
Retired police Officer Kashmir Singh commits suicide Sangrur News
Retired police Officer Kashmir Singh commits suicide Sangrur News

Sangrur News:ਪੈਸਿਆਂ ਦੇ ਲੈਣ ਦੇਣ ਕਰ ਕੇ 2 ਵਿਅਕਤੀਆਂ ਵਲੋਂ ਕੀਤਾ ਜਾ ਰਿਹਾ ਸੀ ਪ੍ਰੇਸ਼ਾਨ

 

Retired police Officer Kashmir Singh commits suicide Sangrur News: ਜ਼ਿਲ੍ਹਾ ਸੰਗਰੂਰ ਦੇ ਪਿੰਡ ਸੰਗਤਪੁਰਾ ਵਿਖੇ, ਰਿਟਾਇਰਡ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਸਿਰ ਚੜ੍ਹੇ ਕਰਜ਼ੇ ਤੋਂ ਖਹਿੜਾ ਛੁਡਾਉਣ ਲਈ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਅਪਣੀ ਜਾਨ ਗੁਆ ਲਈ।

ਜਾਣਕਾਰੀ ਅਨੁਸਾਰ ਰਿਟਾਇਰਡ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸੰਗਤਪੁਰਾ ਦੀ ਪਤਨੀ ਹਰਮੇਸ਼ ਕੌਰ ਨੇ ਪੁਲਿਸ ਕੋਲ ਅਪਣਾ ਬਿਆਨ ਦਰਜ ਕਰਵਾਇਆ ਹੈ ਕਿ ਮੇਰੇ ਪਤੀ ਕਸ਼ਮੀਰ ਸਿੰਘ ਨੇ ਰਾਮ ਪ੍ਰਕਾਸ਼ ਪੁੱਤਰ ਭਜਨ ਸਿੰਘ ਵਾਸੀ ਖਾਨਪੁਰ ਫਕੀਰਾਂ ਅਤੇ ਪਿੰਡ ਸੰਗਤਪੁਰਾ ਦੇ ਦੋ ਵਿਅਕਤੀਆਂ ਦੇ ਪੈਸੇ ਦੇਣੇ ਸਨ, ਅਪਣੇ ਪੈਸੇ ਲੈਣ ਲਈ ਉਹ ਮੇਰੇ ਪਤੀ ਨੂੰ ਬੁਰਾ ਭਲਾ ਬੋਲਦੇ ਸਨ ਅਤੇ ਧਮਕੀਆਂ ਦਿੰਦੇ ਰਹਿੰਦੇ ਸਨ, ਜਿਸ ਕਰ ਕੇ ਉਹ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ।

ਉਸ ਨੇ ਡਰਦਿਆਂ ਇਸ ਪ੍ਰੇਸ਼ਾਨੀ ਤੋਂ ਖਹਿੜਾ ਛੁਡਾਉਣ ਲਈ ਮਿਤੀ 25 ਜੂਨ ਨੂੰ ਕੋਈ ਜ਼ਹਿਰੀਲੀ ਦਵਾਈ ਖਾ ਲਈ ਹੈ, ਜਿਸ ਨਾਲ ਕਸ਼ਮੀਰ ਸਿੰਘ ਦੀ ਮੌਤ ਹੋ ਗਈ ਹੈ। ਹਰਮੇਸ਼ ਕੌਰ ਨੇ ਪੁਲਿਸ ਕੋਲ ਅਪਣੇ ਪਤੀ ਦੀ ਮੌਤ ਦੇ ਜ਼ਿੰਮੇਵਾਰ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਵਿਅਕਤੀਆਂ ਨੂੰ ਦਸਿਆ ਹੈ। ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਪ੍ਰਕਾਸ਼ ਪੁੱਤਰ ਭਜਨ ਸਿੰਘ ਵਿਰੁਧ ਉਕਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਹੈ।

ਲਹਿਰਾਗਾਗਾ ਤੋਂ ਅਮਨਦੀਪ ਸਿੰਘ ਸੰਗਤਪੁਰਾ ਦੀ ਰਿਪੋਰਟ
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement