ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਕਾਰ ਅਤੇ ਸਫ਼ਾਰੀ ਸਵਾਰ ਸਮੇਤ ਗੱਡੀਆਂ ਨਹਿਰ 'ਚ ਡਿੱਗੇ
Published : Jun 27, 2021, 7:13 am IST
Updated : Jun 27, 2021, 7:13 am IST
SHARE ARTICLE
image
image

ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਕਾਰ ਅਤੇ ਸਫ਼ਾਰੀ ਸਵਾਰ ਸਮੇਤ ਗੱਡੀਆਂ ਨਹਿਰ 'ਚ ਡਿੱਗੇ

ਮਾਹਿਲਪੁਰ, 26 ਜੂਨ (ਦੀਪਕ ਅਗਨੀਹੋਤਰੀ): ਮਾਹਿਲਪੁਰ ਦੇ ਕਸਬਾ ਕੋਟਫ਼ਤੂਹੀ ਵਿਚ ਲਗਾਤਾਰ ਦੂਜੇ ਦਿਨ ਵੀ ਹਾਦਸਾ ਵਾਪਰ ਗਿਆ ਜਦੋਂ ਇਕ ਨੌਜਵਾਨ ਦੀ ਜਨਮ ਦਿਨ ਪਾਰਟੀ ਤੋਂ ਵਾਪਸ ਆ ਰਹੇ ਕਾਰ ਸਵਾਰ ਦੋ ਨੌਜਵਾਨ ਅਤੇ ਇਕ ਸਫਾਰੀ ਸਵਾਰ ਨੌਜਵਾਨ ਨੱਕੋ-ਨੱਕ ਪਾਣੀ ਨਾਲ ਭਰੀ ਨਹਿਰ ਵਿਚ ਡਿੱਗ ਪਏ | ਕਾਰ ਸਵਾਰ ਦੋਹਾਂ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਸਫ਼ਾਰੀ ਸਵਾਰ ਨੂੰ  ਲੋਕਾਂ ਨੇ ਬਚਾ ਲਿਆ | ਕਾਰ ਸਵਾਰ ਨੌਜਵਾਨਾਂ ਦੀਆਂ ਸਮੇਤ ਕਾਰਾਂ ਲਾਸ਼ਾਂ ਪੁਲਿਸ ਨੇ ਬਾਹਰ ਕੱਢ ਲਈਆਂ ਜਦਕਿ ਅਜੇ ਤਕ ਸਫ਼ਾਰੀ ਨਹੀਂ ਮਿਲੀ | ਕੱਲ ਰੁੜ੍ਹੇ ਦੋਹਾਂ ਨੌਜਵਾਨਾਂ ਦੀਆਂ ਲਾਸ਼ਾਂ ਵੀ ਪੁਲਿਸ ਨੇ ਬਾਹਰ ਕੱਢ ਲਈਆਂ |
ਪ੍ਰਾਪਤ ਜਾਣਕਾਰੀ ਅਨੁਸਾਰ ਅਨਮੋਲਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਘੁਮਿਆਲਾ ਅਤੇ ਜਸਦੀਪ ਸਿੰਘ ਜੱਸੀ ਪੁੱਤਰ ਕੁਲਵਰਨ ਸਿੰਘ ਵਾਸੀ ਕੋਟਫ਼ਤੂਹੀ ਅਪਣੀ ਕਾਰ ਨੰਬਰ ਪੀ ਬੀ 07 ਏ ਐਕਸ 6617 ਅਤੇ ਜਤਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਰਹਾਲਾ ਕਲਾਂ ਅਪਣੀ ਸਫ਼ਾਰੀ ਗੱਡੀ ਪੀ ਬੀ 07 ਏ ਈ 1872 'ਚ ਸਵਾਰ ਹੋ ਕੇ ਅਪਣੇ ਮਿੱਤਰ ਮਨਜਿੰਦਰ ਸਿੰਘ ਵਾਸੀ ਚੇਲਾ ਦੀ ਜਨਮ ਦਿਨ ਪਾਰਟੀ ਤੋਂ ਵਾਪਸ ਆ ਰਹੇ ਸਨ | ਜਤਿੰਦਰ ਸਿੰਘ ਨੇ ਦਸਿਆ ਕਿ ਉਸ ਦੀ ਸਫ਼ਾਰੀ ਦੀਆਂ ਅਚਾਨਕ ਬਰੇਕਾਂ ਫ਼ੇਲ ਹੋ ਗਈਆਂ ਜਿਸ ਕਾਰਨ ਉਸ ਦੀ ਗੱਡੀ ਨਹਿਰ ਵਿਚ ਡਿੱਗ ਪਈ ਜਦਕਿ ਉਸ ਦੇ ਪਿੱਛੇ ਆ ਰਹੇ ਦੋਵੇਂ ਨੌਜਵਾਨ ਵੀ ਸਮੇਤ ਕਾਰ ਨਹਿਰ ਵਿਚ ਡਿੱਗ ਪਏ | ਉਸ ਨੇ ਦਸਿਆ ਕਿ ਉਹ ਸਫ਼ਾਰੀ ਦਾ ਸ਼ੀਸ਼ਾ ਤੋੜ ਕੇ ਬਾਹਰ ਆ ਗਿਆ ਅਤੇ ਸਫ਼ਾਰੀ ਉਪਰ ਖੜਾ ਹੋ ਗਿਆ | ਅੱਧੇ ਘੰਟੇ ਬਾਅਦ ਉਥੋਂ ਲੰਘੇ ਮੋਟਰਸਾਈਕਲ ਸਵਾਰਾਂ ਨੇ ਉਸ ਦਾ ਰੌਲਾ ਸੁਣ ਕੇ ਅਲਾਵਲਪੁਰ ਪਿੰਡ ਤੋਂ ਹੋਰ ਨੌਜਵਾਨਾਂ ਨੂੰ  ਲੈ ਕੇ ਆਏ ਅਤੇ ਉਸ ਨੂੰ  ਬਾਹਰ ਕਢਿਆ | ਉਸ ਨੂੰ  ਪਤਾ ਨਹੀਂ ਲੱਗਾ ਕਿ ਕਾਰ ਸਵਾਰ ਕਿਵੇਂ ਨਹਿਰ ਵਿਚ ਡਿੱਗ ਪਏ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਸਵਾਰ ਨੌਜਵਾਨਾਂ ਨੂੰ  ਬਾਹਰ ਕਢਿਆ | 
ਇਸੇ ਦੌਰਾਨ ਕਲ ਸ਼ੁੱਕਰਵਾਰ ਦੀ ਸਵੇਰ ਨਹਿਰ ਵਿਚ ਡਿੱਗੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਵੀ ਪਿੰਡ ਪੰਜੋੜਾਂ ਅਤੇ ਪਿੰਡ ਭੁੰਗਰਨੀ ਨਜ਼ਦੀਕ ਨਹਿਰ ਵਿਚੋਂ ਮਿਲ ਗਈਆਂ | ਪੁਲਿਸ ਨੇ ਚਾਰੇ ਲਾਸ਼ਾਂ ਕਬਜੇ ਵਿਚ ਲੈ ਲਈਆਂ | ਥਾਣਾ ਮੁਖੀ ਸਤਵਿੰਦਰ ਸਿੰਘ ਧਾਲੀਵਾਲ ਨੇ ਦਸਿਆ ਕਿ ਪੁਲਿਸ ਨੇ ਲਾਸ਼ਾਂ ਕਬਜੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਕੱਲ ਡਿੱਗੇ ਨੌਜਵਾਨਾਂ ਦੀਆਂ ਲਾਸ਼ਾਂ ਦੀ ਪਛਾਣ ਲਈ ਗੜ੍ਹਸ਼ੰਕਰ 'ਚ ਰੱਖ ਦਿਤੀਆਂ ਹਨ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement