ਵਾਹਨਾਂ ਦੀ ਰਜਿਸਟਰੇਸ਼ਨ ਨੂੰ ਲੈ ਕੇ ਪੰਜਾਬ ਟਰਾਂਸਪੋਰਟ ਵਿਭਾਗ ਦੀ ਸਖ਼ਤੀ, 30 ਜੂਨ ਤੱਕ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦੇ ਦਿੱਤੇ ਹੁਕਮ

By : KOMALJEET

Published : Mar 27, 2023, 11:56 am IST
Updated : Mar 27, 2023, 12:03 pm IST
SHARE ARTICLE
Representational Image
Representational Image

ਅਜਿਹਾ ਨਾ ਕਰਨ ਦੀ ਸੂਰਤ 'ਚ ਬਲੈਕਲਿਸਟ ਕੀਤੇ ਜਾਣਗੇ ਵਾਹਨ, ਪਹਿਲੀ ਵਾਰ 2 ਹਜ਼ਾਰ ਤੇ ਫਿਰ 3 ਹਜ਼ਾਰ ਰੁਪਏ ਦਾ ਲੱਗੇਗਾ ਜੁਰਮਾਨਾ

ਮੋਟਰ ਵਹੀਕਲ ਐਕਟ ਤਹਿਤ ਹੋਵੇਗੀ ਕਾਰਵਾਈ

ਮੋਹਾਲੀ : ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਵਲੋਂ ਵਾਹਨਾਂ 'ਤੇ ਹਾਈ ਸਿਕਿਉਰਿਟੀ ਰਜਿਸਟਰੇਸ਼ਨ ਪਲੇਟ (HSRP) ਲਗਾਉਣ ਲਈ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਰਕਾਰ ਵਲੋਂ ਲੋਕਾਂ ਨੂੰ ਕਈ ਮੌਕੇ ਦਿਤੇ ਜਾ ਚੁੱਕੇ ਹਨ। ਹੁਣ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵਲੋਂ ਫਾਈਨਲ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ 30 ਜੂਨ ਤੱਕ ਦਾ ਆਖਰੀ ਸਮਾਂ ਦਿੱਤਾ ਗਿਆ ਹੈ।

ਨੋਟਿਸ ਵਿਚ ਐਸ.ਟੀ.ਸੀ. ਨੇ ਕਿਹਾ ਹੈ ਕਿ ਦ ਸੈਂਟਰਲ ਮੋਟਰ ਵਹੀਕਲ ਰੂਲਜ਼ 1989 ਦੇ ਰੂਲ 50 ਅਨੁਸਾਰ ਸਾਰੀਆਂ ਕੈਟੇਗਰੀਆਂ ਦੇ ਵਾਹਨਾਂ (ਦੋ ਪਹੀਆ, ਤਿੰਨ ਪਹੀਆ, ਲਾਈਨ ਮੋਟਰ ਵਹੀਕਲ, ਯਾਤਰੀ ਕਾਰ, ਭਾਰੇ ਕਮਰਸ਼ੀਅਲ ਵਾਹਨ, ਟਰੈਕਟਰ ਆਦਿ) ਲਈ ਐਚ.ਐਸ.ਆਰ.ਪੀ. ਫਿੱਟ ਕਰਵਾਉਣਾ ਲਾਜ਼ਮੀ ਹੈ। 

ਇਹ ਵੀ ਪੜ੍ਹੋ:  ਜਾਨਲੇਵਾ ਹਮਲਾ ਕਰ ਕੇ ਹਮਲਾਵਰਾਂ ਨੇ ਵੱਡਿਆ ਨੌਜਵਾਨ ਦਾ ਅੰਗੂਠਾ 

ਜਾਣਕਾਰੀ ਅਨੁਸਾਰ ਐਚ.ਐਸ.ਆਰ.ਪੀ. ਫਿਟਮੈਂਟ ਲਈ ਪੈਂਡਿੰਗ ਰਜਿਸਟਰਡ ਵਾਹਨਾਂ ਦੀ ਸੂਚੀ ਵੈਬਸਾਈਟ www.punjabtransport.org 'ਤੇ ਉਪਲਭਧ ਹੈ। ਵਿਭਾਗ ਵਲੋਂ ਦਿਤੇ ਗਏ ਹੁਕਮ ਦੀ ਆਖਰੀ ਸਮੇਂ ਤੱਕ ਪਾਲਣਾ ਨਾ ਕਰਨ ਦੀ ਸਥਿਤੀ ਵਿਚ ਅਜਿਹੇ ਸਾਰੇ ਵਾਹਨਾਂ ਨੂੰ ਵਾਹਨ ਵੈਬ ਐਪਲੀਕੇਸ਼ਨ 'ਚ ਚਲਾਨ ਅਤੇ ਬਲੈਕਲਿਸਟ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬਗੈਰ ਐਚ.ਐਸ.ਆਰ.ਪੀ. ਵਾਲੇ ਹੋਰ ਵਾਹਨਾਂ ਜੋ ਉਪਰੋਕਤ ਸੂਚੀ ਵਿਚ ਨਹੀਂ ਦਿਤੇ ਗਏ ਹਨ, ਉਨ੍ਹਾਂ ਲਈ ਚਲਾਨ ਮੁਹਿੰਮ ਚਲਾਈ ਜਾਵੇਗੀ।

ਜਾਣਕਾਰੀ ਅਨੁਸਾਰ ਹਾਈ ਸਿਕਿਉਰਿਟੀ ਰਜਿਸਟਰੇਸ਼ਨ ਪਲੇਟ ਨਾ ਲਗਵਾਉਣ 'ਤੇ ਮੋਟਰ ਵਹੀਕਲ ਐਕਟ 1988 ਦੀ ਧਾਰਾ 177 ਤਹਿਤ ਅਪਰਾਧ ਮੰਨਿਆ ਜਾਵੇਗਾ। ਜਿਸ ਤਹਿਤ ਪਹਿਲੀ ਵਾਰ 2 ਹਜ਼ਾਰ ਰੁਪਏ ਜਦਕਿ ਇਸ ਤੋਂ ਬਾਅਦ 3 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।

ਟਰਾਂਸਪੋਰਟ ਵਿਭਾਗ ਦਾ ਵੱਡਾ ਫ਼ੈਸਲਾ, ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦੇ ਦਿੱਤੇ ਹੁਕਮ, ਨਹੀਂ ਫਿਰ ਹੋਵੇਗੀ ਸਖ਼ਤ ਕਰ ਕਾਰਵਾਈ

 

Location: India, Punjab

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement