Punjab News: ਚਾਈਨਾ ਡੋਰ ਨੇ ਲਈ ਮਾਸੂਮ ਦੀ ਜਾਨ; ਪਿਤਾ ਨਾਲ ਮੋਟਰਸਾਈਕਲ ’ਤੇ ਜਾਂਦੇ ਸਮੇਂ ਵਾਪਰਿਆ ਹਾਦਸਾ
Published : Feb 27, 2024, 3:27 pm IST
Updated : Feb 27, 2024, 3:27 pm IST
SHARE ARTICLE
Amritsar Girl Dies due to China Door
Amritsar Girl Dies due to China Door

ਬੱਚੀ ਖੁਸ਼ੀ ਦੇ ਪਿਤਾ ਨੇ ਦਸਿਆ ਕਿ ਅਚਾਨਕ ਤਾਰਾਂ ਆਉਣ ਕਾਰਨ ਉਸ ਦੀ ਲੜਕੀ ਦੇ ਗਲੇ ਦੀਆਂ ਨਾੜਾਂ ਕੱਟੀਆਂ ਗਈਆਂ

Punjab News: ਅੰਮ੍ਰਿਤਸਰ 'ਚ ਚਾਈਨਾ ਡੋਰ ਨਾਲ ਗਲਾ ਵੱਢੇ ਜਾਣ ਕਾਰਨ ਛੇ ਸਾਲਾ ਬੱਚੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ 6 ਸਾਲਾ ਲੜਕੀ ਅਪਣੇ ਪਿਤਾ ਨਾਲ ਮੋਟਰਸਾਈਕਲ ਉਤੇ ਜਾ ਰਹੀ ਸੀ, ਇਸ ਦੌਰਾਨ ਚਾਈਨਾ ਡੋਰ ਉਸ ਦੇ ਗਲੇ ਨਾਲ ਲੱਗ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਛੇ ਸਾਲਾ ਬੱਚੀ ਖੁਸ਼ੀ ਦੇ ਪਿਤਾ ਮਨੀ ਨੇ ਦਸਿਆ ਕਿ ਸਵੇਰੇ ਜਿਵੇਂ ਹੀ ਉਹ ਬਟਾਲਾ ਰੋਡ 'ਤੇ ਸੈਲੀਬ੍ਰੇਸ਼ਨ ਮਾਲ ਨੇੜੇ ਪੁਲ 'ਤੇ ਚੜ੍ਹੇ ਤਾਂ ਮੋਟਰਸਾਈਕਲ ਅੱਗੇ ਬੈਠੀ ਉਸ ਦੀ ਧੀ ਦਾ ਗਲਾ ਚਾਈਨਾ ਡੋਰ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਲੜਕੀ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿਤਾ। ਬੱਚੀ ਖੁਸ਼ੀ ਦੇ ਪਿਤਾ ਨੇ ਦਸਿਆ ਕਿ ਅਚਾਨਕ ਤਾਰਾਂ ਆਉਣ ਕਾਰਨ ਉਸ ਦੀ ਲੜਕੀ ਦੇ ਗਲੇ ਦੀਆਂ ਨਾੜਾਂ ਕੱਟੀਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮਨੀ ਨੇ ਦਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਉਸ ਦੀਆਂ ਚਾਰ ਲੜਕੀਆਂ ਹਨ, ਜਿਨ੍ਹਾਂ ਵਿਚੋਂ ਖੁਸ਼ੀ ਸੱਭ ਤੋਂ ਛੋਟੀ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਪਰਵਾਰ ਨੂੰ ਇਹ ਦਿਨ ਨਾ ਦੇਖਣਾ ਪਵੇ। ਸਥਾਨਕ ਲੋਕਾਂ ਨੇ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਉਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ।

 (For more Punjabi news apart from Amritsar Girl Dies due to China Door, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement