Amritsar News: ਚਾਈਨਾ ਡੋਰ ਨਾਲ ਵੱਢਿਆ ਗਿਆ ਨੌਜਵਾਨ ਦਾ ਗਲਾ, ਲੱਗੇ 10 ਟਾਂਕੇ

By : GAGANDEEP

Published : Jan 6, 2024, 5:04 pm IST
Updated : Jan 6, 2024, 5:11 pm IST
SHARE ARTICLE
The throat of the youth was cut with a china door in Amritsar News in punjabi
The throat of the youth was cut with a china door in Amritsar News in punjabi

Amritsar News: ਪਿਤਾ ਨੇ ਲੋਕਾਂ ਤੇ ਪ੍ਰਸ਼ਾਸਨ ਨੂੰ ਕੀਤੀ ਅਪੀਲ, ਕਿਹਾ- ਨਾ ਖੇਡੋ, ਇਹ ਮੌਤ ਦੀ ਖੇਡ

The throat of the youth was cut with a china door in Amritsar News in punjabi : ਅੰਮ੍ਰਿਤਸਰ 'ਚ ਚਾਈਨਾ ਡੋਰ ਨਾਲ ਨੌਜਵਾਨ ਦਾ ਗਲਾ ਵੱਢਿਆ ਗਿਆ, ਹਾਲਾਂਕਿ ਉਹ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਉਸ ਦੇ ਪਿਤਾ ਸੋਸ਼ਲ ਮੀਡੀਆ ਰਾਹੀਂ ਲੋਕਾਂ ਅਤੇ ਪ੍ਰਸ਼ਾਸਨ ਨੂੰ ਖੂਨੀ ਧਾਗੇ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਜ਼ਖ਼ਮੀ ਦੇ ਪਿਤਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਬਣਾ ਕੇ ਅਪੀਲ ਕੀਤੀ ਕਿ ਇਹ ਖੂਨੀ ਧਾਗਾ ਹੈ। ਇਸ ਦੀ ਵਰਤੋਂ ਨਾ ਕਰੋ।

ਇਹ ਵੀ ਪੜ੍ਹੋ: Pakistan News: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਜੰਗਲਾਂ ’ਚ ਲੱਗੀ ਅੱਗ ਭਾਰਤੀ ਸਰਹੱਦ ਤਕ ਫੈਲੀ  

ਉਸ ਨੇ ਦੱਸਿਆ ਕਿ ਉਸ ਦਾ ਲੜਕਾ ਅਲਫ਼ਾ ਵਨ ਪੁਲ ਤੋਂ ਹੇਠਾਂ ਆ ਰਿਹਾ ਸੀ ਜਿਥੇ ਇਹ ਉਸ ਦੇ ਗਲੇ ਵਿਚ ਲਪੇਟੀ ਗਈ ਅਤੇ ਡੂੰਘਾ ਕੱਟ ਲੱਗ ਗਿਆ। ਇਸ ਤੋਂ ਬਾਅਦ ਉਸ ਨੂੰ 10 ਟਾਂਕੇ ਲੱਗੇ ਅਤੇ ਉਹ ਮੁਸ਼ਕਿਲ ਨਾਲ ਬਚਿਆ ਕਿਉਂਕਿ ਕੱਟ ਉਸ ਦੀਆਂ ਨਸਾਂ ਦੇ ਬਿਲਕੁਲ ਨੇੜੇ ਸੀ। ਇਸ ਤੋਂ ਬਾਅਦ ਪਿਤਾ ਨੇ ਸੋਸ਼ਲ ਮੀਡੀਆ 'ਤੇ ਅਪੀਲ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਇਹ ਹਾਲਤ ਹੋਈ ਹੈ, ਇਸ ਲਈ ਪ੍ਰਸ਼ਾਸਨ ਇਸ ਚਾਈਨਾ ਡੋਰ ਨੂੰ ਬੰਦ ਕਰੇ ਤਾਂ ਜੋ ਕਿਸੇ ਹੋਰ ਦਾ ਅਜਿਹਾ ਨੁਕਸਾਨ ਨਾ ਹੋਵੇ।

ਇਹ ਵੀ ਪੜ੍ਹੋ: Punjab News : ਸੁਨੀਲ ਜਾਖੜ ਨੇ ਝੂਠ ਬੋਲ ਕੇ ਪੰਜਾਬ, ਪੰਜਾਬੀਅਤ ਅਤੇ ਸਾਡੇ ਇਤਿਹਾਸ ਦਾ ਨਿਰਾਦਰ ਕੀਤਾ: ਮਲਵਿੰਦਰ ਸਿੰਘ ਕੰਗ 

ਉਨ੍ਹਾਂ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਵੀ ਅਪੀਲ ਕੀਤੀ ਹੈ। ਇਹ ਚਾਈਨਾ ਡੋਰ  ਘਾਤਕ ਹੈ। ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚੇ ਨੂੰ ਇਹ ਚਾਈਨਾ ਡੋਰ ਨਾ ਦੇਣ ਕਿਉਂਕਿ ਇਸ ਨਾਲ ਕਿਸੇ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ। ਪੁਲਿਸ ਵਲੋਂ ਹਰ ਰੋਜ਼ ਕੋਈ ਨਾ ਕੋਈ ਗੱਟੂ ਫੜਿਆ ਜਾ ਰਿਹਾ ਹੈ, ਫਿਰ ਵੀ ਗੱਟੂਆਂ ਨੂੰ ਅੰਨ੍ਹੇਵਾਹ ਵੇਚਿਆ ਜਾ ਰਿਹਾ ਹੈ। ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਚਾਈਨਾ ਡੋਰ ਨਾਲ ਪਤੰਗ ਉਡਾਏ ਜਾ ਰਹੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from The throat of the youth was cut with a china door in Amritsar News in punjabi  , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement