11 ਸਾਲ ਤਕ ਚਲਦਾ ਰਿਹਾ ਨਕਲੀ ਟੋਲ ਪਲਾਜਾ!
Published : Dec 26, 2019, 4:57 pm IST
Updated : Dec 26, 2019, 4:57 pm IST
SHARE ARTICLE
file photo
file photo

ਵਿਧਾਇਕ ਨੇ ਕੀਤਾ ਖੁਲਾਸਾ

ਫਾਜਿਲਕਾ/ਫਿਰੋਜ਼ਪੁਰ : ਕਹਿੰਦੇ ਨੇ 12 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ। ਇਹ ਅਖਾਣ ਉਸ ਸਮੇਂ ਵਰਤਿਆ ਜਾਂਦਾ ਹੈ ਜਦੋਂ ਕਿਸੇ ਚੀਜ਼ ਦੀ ਹੱਦ ਹੀ ਹੋ ਜਾਂਦੀ ਹੈ। ਇਹ ਅਖਾਣ ਪਿਛਲੇ 11 ਸਾਲ ਤੋਂ ਚੱਲ ਰਹੇ ਫ਼ਰਜ਼ੀ ਟੋਲ ਪਲਾਜ਼ੇ 'ਤੇ ਢੁਕਦਾ ਪ੍ਰਤੀਤ ਹੁੰਦਾ ਹੈ। ਦਰਅਸਲ ਫਾਜਿਲਕਾ-ਫਿਰੋਜ਼ਪੁਰ ਰੋਡ 'ਤੇ ਚੇਤਕ ਇੰਟਰਪ੍ਰਾਇਜ਼ਜ਼ ਕੰਪਨੀ ਵਲੋਂ 50 ਕਿਲੋਮੀਟਰ ਦੇ ਦਾਇਰੇ ਅੰਦਰ ਦੋ ਟੋਲ ਪਲਾਜਾ ਚਲਾਏ ਜਾ ਰਹੇ ਹਨ। ਇਹ ਟੋਲ ਪਲਾਜੇ ਪਿਛਲੇ 11 ਸਾਲਾਂ ਤੋਂ ਲੋਕਾਂ ਤੋਂ ਪੈਸ ਵਸੂਲ ਰਹੇ ਹਨ।

PhotoPhoto

ਹੁਣ ਫ਼ਾਜਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਪ੍ਰੈੱਸ ਕਾਨਫ਼ਰਸੰ ਕਰਦਿਆਂ ਇਨ੍ਹਾਂ ਟੋਲ ਪਲਾਜ਼ਿਆਂ ਦੇ ਫ਼ਰਜ਼ੀ ਹੋਣ ਦਾ ਦਾਅਵਾ ਕੀਤਾ ਹੈ। ਵਿਧਾਇਕ ਮੁਤਾਬਕ ਇਨ੍ਹਾਂ ਪਾਸ ਕਲੀਅਰੈਂਸ ਸਰਟੀਫ਼ਿਕੇਟ ਤਕ ਨਹੀਂ ਹਨ। ਘੁਬਾਇਆ ਨੇ ਕਿਹਾ ਕਿ ਇਨ੍ਹਾਂ ਦੀ ਜਾਂਚ ਕਰਨ ਤੋਂ ਬਾਅਦ ਸਰਕਾਰ ਨੂੰ ਇਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

PhotoPhoto

ਇਸ ਬਾਰੇ ਚੇਤਕ ਇੰਟਰਪ੍ਰਾਈਜਜ਼ ਟੋਲ ਦੇ ਮੈਨੇਜਰ ਬਹਾਦਰ ਸਿੰਘ ਨੇ ਸੰਪਰਕ ਕਰਨ 'ਤੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਟੋਲ ਪਲਾਜ਼ਾ ਸਰਕਾਰ ਦੀ ਹਰ ਸ਼ਰਤ ਪੂਰੀ ਕਰਦਾ ਹੈ। ਜਦਕਿ ਵਿਧਾਇਕ ਉਨ੍ਹਾਂ 'ਤੇ ਝੂਠੇ ਦੋਸ਼ ਲਾ ਰਹੇ ਹਨ।

PhotoPhoto

ਦੂਜੇ ਪਾਸੇ ਵਿਧਾਇਕ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸ ਟੋਲ ਬਾਰੇ ਲੰਮੇ ਸਮੇਂ ਤੋਂ ਜਾਂਚ ਪੜਤਾਲ ਕੀਤੀ ਹੈ। ਬੀਤੇ ਦਿਨੀਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਡੀਸੀ ਫ਼ਾਜ਼ਿਲਕਾ ਨਾਲ ਵੀ ਮੀਟਿੰਗ ਹੋਈ ਹੈ ਕਿ ਚੇਤਕ ਇੰਟਰਪ੍ਰਾਈਜਿਜ਼ ਕੋਲ ਕਲੀਅਰੈਂਸ ਨਹੀਂ ਹੈ। ਇਸ ਖੁਲਾਸੇ ਤੋਂ ਬਾਅਦ ਉਹ ਜਲਦੀ ਹੀ ਇਸ ਟੋਲ ਨੂੰ ਬੰਦ ਕਰਵਾ ਰਹੇ ਹਨ। ਉਨ੍ਹਾਂ ਨੇ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement