'ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲ ਕੇ ਖੇਖਣ ਕਰ ਰਹੇ ਨੇ ਬਾਦਲ'
Published : Dec 26, 2018, 11:39 am IST
Updated : Dec 26, 2018, 11:39 am IST
SHARE ARTICLE
Bhai Ranjit Singh Damdami Taksal
Bhai Ranjit Singh Damdami Taksal

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਿੱਖਾਂ ਦੇ ਕਾਤਲ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲ ਕੇ ਬਾਦਲ ਦਲੀਏ ਅਪਣੇ ਆਪ ਨੂੰ ਸਿੱਖ ਸੰਗਤਾਂ ਸਾਮ੍ਹਣੇ ਵੱਡੇ ਪੰਥਕ......

ਅੰਮ੍ਰਿਤਸਰ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਿੱਖਾਂ ਦੇ ਕਾਤਲ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲ ਕੇ ਬਾਦਲ ਦਲੀਏ ਅਪਣੇ ਆਪ ਨੂੰ ਸਿੱਖ ਸੰਗਤਾਂ ਸਾਮ੍ਹਣੇ ਵੱਡੇ ਪੰਥਕ ਬਣ ਕੇ ਪੇਸ਼ ਕਰਨਾ ਚਾਹੁੰਦੇ ਹਨ ਪਰ ਸਿੱਖ ਕੌਮ ਇਹ ਹਰਗਿਜ਼ ਨਹੀਂ ਭੁੱਲ ਸਕਦੀ ਕਿ ਬਾਦਲ ਦਲ ਨੇ ਵੀ ਕਾਂਗਰਸ ਵਾਂਗ ਸਿੱਖੀ ਅਤੇ ਸਿੱਖਾਂ ਦਾ ਰੱਜ ਕੇ ਘਾਣ ਕੀਤਾ ਹੈ। ਹੁਣ ਜਦ ਬਾਦਲ ਦਲ ਸਿਆਸੀ ਤੌਰ 'ਤੇ ਖ਼ਤਮ ਹੋ ਚੁੱਕਾ ਹੈ ਤਾਂ ਉਹ ਆਪਣੀ ਸਾਖ਼ ਬਚਾਉਣ ਲਈ ਕਾਂਗਰਸ ਨਾਲ ਮਿਲ ਕੇ ਖਿੱਚੜੀ ਪਕਾ ਰਿਹਾ ਹੈ ਤੇ ਦੋਵੇਂ ਪਾਰਟੀਆਂ ਸਿੱਖਾਂ ਨੂੰ ਮੂਰਖ ਬਣਾਉਣ ਲਈ ਇਹ ਘਟੀਆ ਸਿਆਸਤ ਖੇਡ ਰਹੀਆਂ ਹਨ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਹੈ ਕਿ ਬਾਦਲਾਂ ਨੇ ਅਪਣੇ ਰਾਜ-ਭਾਗ ਦੌਰਾਨ ਪਿਛਲੇ ਦਸ ਸਾਲਾਂ 'ਚ ਰਾਜੀਵ ਗਾਂਧੀ ਵਿਰੁਧ ਅਸੈਂਬਲੀ 'ਚ ਇੱਕ ਮਤਾ ਤਕ ਨਾ ਲਿਆਂਦਾ ਕਿ ਉਹ ਸਿੱਖਾਂ ਦਾ ਕਾਤਲ ਹੈ ਤੇ ਸਿੱਖ ਨਸਲਕੁਸ਼ੀ ਦਾ ਦੋਸ਼ੀ ਹੈ ਸਗੋਂ ਬਾਦਲ ਦਲੀਏ ਇਨ੍ਹਾਂ ਬੁੱਚੜਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਰਹੇ। ਬਾਦਲਾਂ ਨੇ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਹਰਮਿੰਦਰ ਸਿੰਘ ਡੱਬਵਾਲੀ, ਭਾਈ ਦਰਸ਼ਨ ਸਿੰਘ ਲੋਹਾਰਕਾ, ਭਾਈ ਗੁਰਦੀਪ ਸਿੰਘ ਮਨਸੂਰਦੇਵਾ, ਭਾਈ ਜਸਪਾਲ ਸਿੰਘ ਗੁਰਦਾਸਪੁਰ,

ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਗੁਰਜੀਤ ਸਿੰਘ ਸਰਾਵਾਂ, ਭਾਈ ਕੁਲਵੰਤ ਸਿੰਘ ਵਰਪਾਲ, ਭਾਈ ਸੋਹਣ ਸਿੰਘ ਆਦਿ ਨੂੰ ਸ਼ਹੀਦ ਕੀਤਾ। ਅਖੌਤੀ ਸਿੱਖ ਤੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਨੇ ਰਾਜੀਵ ਗਾਂਧੀ ਦਾ ਬੁੱਤ ਅਪਣੀ ਦਸਤਾਰ ਨਾਲ ਸਾਫ਼ ਕਰ ਕੇ ਸਿੱਖਾਂ ਦੇ ਹਿਰਦੇ ਵਲੂੰਧਰ ਦਿਤੇ ਹਨ ਜੋ ਨਾ ਬਖਸ਼ਣਯੋਗ ਗੁਨਾਹ ਹੈ। ਪੰਥ ਦੀ ਕਚਹਿਰੀ 'ਚ ਬਾਦਲਕੇ ਅਤੇ ਕਾਂਗਰਸੀਏ ਦੋਵੇਂ ਦੋਸ਼ੀ ਹਨ ਤੇ ਪੰਥ ਅਤੇ ਪੰਜਾਬ ਦੇ ਦੁਸ਼ਮਣ ਹਨ। ਜਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਿੱਖ ਨੌਜਵਾਨੀ ਦੇ ਕਾਤਲ  ਬੇਅੰਤ ਸਿੰਘ ਦੇ ਬੁੱਤ ਉੱਤੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਦੀਆਂ ਤਸਵੀਰਾਂ ਅਤੇ ਜੁੱਤੀਆਂ ਦਾ ਹਾਰ ਓਸਦੇ ਗਲ਼ ਚ ਪਾਇਆ ਸੀ ਤਾਂ ਬਾਦਲਾਂ ਨੇ ਇਨ੍ਹਾਂ ਗੁਰਸਿੱਖਾਂ ਉੱਤੇ ਦੇਸ਼ ਧ੍ਰੋਹ ਦਾ ਕੇਸ ਪਾਇਆ ਸੀ ਤੇ ਜੇਲ੍ਹ ਭੇਜਿਆ ਸੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਦ ਬਾਦਲਕੇ ਸੱਤਾ ਵਿੱਚ ਨਹੀਂ ਹੁੰਦੇ ਤਾਂ ਇਨ੍ਹਾਂ ਨੂੰ ਪੰਥ ਯਾਦ ਆ ਜਾਂਦਾ ਹੈ ਤੇ ਜਦ ਸੱਤਾ ਵਿੱਚ ਹੁੰਦੇ ਹਨ ਤਾਂ ਇਨ੍ਹਾਂ ਨੂੰ ਰਾਜ-ਭਾਗ ਦਾ ਨਸ਼ਾ ਚੜ੍ਹ ਜਾਂਦਾ ਹੈ ਤਾਂ ਇਹ ਪੰਥ-ਪ੍ਰਸਤ ਸਿੱਖਾਂ ਨੂੰ ਟਿੱਚ ਜਾਣਦੇ ਹਨ

ਤੇ ਉਨ੍ਹਾਂ ਦੇ ਸੀਨਿਆਂ ਚ ਗੋਲੀਆਂ ਮਾਰਦੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸੰਗਤਾਂ ਨੂੰ ਭੁੱਲਿਆ ਨਹੀਂ ਕਿ ਕਿਵੇਂ ਬਰਗਾੜੀ ਅਤੇ ਬਹਿਬਲ ਕਲਾਂ ਚ ਬਾਦਲਾਂ ਨੇ ਕਿਵੇਂ ਗੋਲੀਆਂ ਚਲਾ ਕੇ ਪਾਠ ਕਰਦੀਆਂ ਸੰਗਤਾਂ ਨੂੰ ਭੁੰਨ ਸੁੱਟਿਆ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਦੁਸ਼ਟਾਂ ਦਾ ਬਾਦਲਾਂ ਨੇ ਪੂਰਾ ਸਾਥ ਦਿੱਤਾ ਤੇ ਸਿਰਸੇ ਵਾਲੇ ਪਖੰਡੀ ਨੂੰ ਹਿਮਾਇਤ ਦਿੱਤੀ। ਕੈਪਸ਼ਨ - ਫ਼ੈਡਰੇਸ਼ਨ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement