ਪੁਲਿਸ ਨੂੰ ਦੇਖ ਨੌਜਵਾਨਾਂ ਨੇ ਭਜਾਈ ਕਰ, ਤੋੜੇ ਬੈਰੀਕੇਡ ਤੇ ਕੱਢੀਆਂ ਗਾਲ੍ਹਾਂ! 

By : AMAN PANNU

Published : Nov 26, 2022, 4:20 pm IST
Updated : Nov 26, 2022, 4:20 pm IST
SHARE ARTICLE
punjab police
punjab police

ਪੁਲਿਸ ਨੂੰ ਬੋਲੇ ਮਾੜੇ ਸ਼ਬਦ, ਮਾਮਲਾ ਦਰਜ

ਗੁਰਦਾਸਪੁਰ: ਪੁਲਿਸ ਵੱਲੋਂ ਹਰਦੋਛੰਨੀਆਂ ਬਾਈਪਾਸ ਚੌਕ ਵਿਖੇ ਨਾਕਾਬੰਦੀ ਲਗਾਈ ਗਈ ਸੀ। ਜਿਸ ਦੌਰਾਨ ਦੋ ਨੌਜਵਾਨਾਂ ਨੇ ਬੈਰੀਕੇਡ ਨੂੰ ਸਾਈਡ ਮਾਰ ਕੇ ਤੋੜਣ ਅਤੇ ਪੁਲਿਸ ਨੂੰ ਗਾਲੀ ਗਲੋਚ ਕਰਦੇ ਮਾੜੀ ਸ਼ਬਦਾਵਲੀ ਵਰਤਣ ਤੇ ਥਾਣਾ ਸਦਰ ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਬੈਰੀਕੇਡ ਤੋੜਣ ਅਤੇ ਪੁਲਸ ਨੂੰ ਗਾਲੀ ਗਲੋਚ ਕਰਨ ਦੇ ਮਾਮਲੇ ‘ਚ ਦੋਵਾਂ ਦੇ ਖ਼ਿਲਾਫ਼  ਧਾਰਾ 353, 186, 427 ਅਤੇ 279 ਧਾਰਾ ਦਰਜ ਕੀਤੀ ਹੈ।

ਸਹਾਇਕ ਸਬ ਇੰਸਪੈਕਟਰ ਹਰਮਿੰਦਰ ਸਿੰਘ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਹਰਦੋਛੰਨੀਆਂ ਬਾਈਪਾਸ ਚੌਕ ‘ਤੇ ਪੁਲਿਸ ਵਲੋਂ ਨਾਕਾਬੰਦੀ ਕੀਤੀ ਗਈ ਸੀ ਅਤੇ ਸ਼ੱਕ ਦੇ ਆਧਾਰ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਬਰੀਜ਼ਾ ਕਾਰ ਸਵਾਰ ਦੋ ਨੌਜਵਾਨ ਨਬੀਪੁਰ ਸਾਇਡ ਵੱਲੋਂ ਤੇਜ਼ ਰਫ਼ਤਾਰ ‘ਚ ਆ ਰਹੇ ਸਨ। ਨਾਕੇ 'ਤੇ ਦੌਰਾਨ ਚੈਕਿੰਗ ਪੁਲਿਸ ਮੁਲਾਜ਼ਮਾਂ ਵਲੋਂ ਰੋਕਣ 'ਤੇ ਵੀ ਨਹੀਂ ਰੁਕੇ ਅਤੇ ਬੈਰੀਕੇਡ ਨੂੰ ਸਾਈਡ ਮਾਰ ਕੇ ਤੋੜ ਗਏ। ਇੰਨਾ ਹੀ ਨਹੀਂ ਸਗੋਂ ਕਾਰ ਸਵਾਰਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਗਾਲੀ ਗਲੋਚ ਕੀਤਾ ਅਤੇ ਮਾੜੀ ਸ਼ਬਦਾਵਲੀ ਵੀ ਵਰਤੀ ਜਿਸ ਮਗਰੋਂ ਕਾਰ ਭਜਾ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਉਕਤ ਨੌਜਵਾਨਾਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ  ਵਿਕਰਮ ਸਿੰਘ ਅਤੇ ਸੁਖਜਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਫਿਲਹਾਲ ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement