ਚੰਡੀਗੜ੍ਹ 'ਚ ਵਿਦਿਆਰਥੀਆਂ ਦੀ ਹੁੱਲੜਬਾਜ਼ੀ, ਗੱਡੀਆਂ ਦੇ ਬੋਨਟ 'ਤੇ ਬੈਠ ਕੇ ਕੱਢੀ ਰੈਲੀ 
Published : Aug 26, 2023, 9:11 am IST
Updated : Aug 26, 2023, 9:11 am IST
SHARE ARTICLE
File Photo
File Photo

ਵਾਇਰਲ ਵੀਡੀਓ ਦੇ ਅਧਾਰ 'ਤੇ ਪੁਲਿਸ ਨੇ 11 ਗੱਡੀਆਂ ਦਾ ਕੀਤਾ ਚਾਲਾਨ

ਚੰਡੀਗੜ੍ਹ - ਚੰਡੀਗੜ੍ਹ 'ਚ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (SOI) ਵਿਦਿਆਰਥੀ ਯੂਨੀਅਨ ਨਾਲ ਜੁੜੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਹੈ। ਪੁਲਿਸ ਨੇ ਵੀਡੀਓ ਦੇ ਆਧਾਰ 'ਤੇ ਸ਼ਨਾਖਤ ਕਰਕੇ 11 ਵਾਹਨਾਂ ਦੇ ਈ-ਚਾਲਾਨ ਕੱਟੇ ਹਨ। ਹੁਣ ਉਨ੍ਹਾਂ ਦੇ ਡਰਾਈਵਰਾਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲਿਸ ਵੀਡੀਓ 'ਚ ਦਿਖਾਈ ਦੇ ਰਹੇ ਡਰਾਈਵਰਾਂ ਦੀ ਪਛਾਣ ਕਰ ਰਹੀ ਹੈ।  

ਵਿਦਿਆਰਥੀ ਜਥੇਬੰਦੀ ਨੇ 21 ਅਗਸਤ ਨੂੰ ਪੀਜੀਆਈ ਚੌਕ ਤੋਂ ਸੈਕਟਰ 16 ਦੇ ਹਸਪਤਾਲ ਚੌਕ ਤੱਕ ਰੈਲੀ ਕੱਢੀ ਸੀ। ਰੈਲੀ ਦੌਰਾਨ ਵਿਦਿਆਰਥੀ ਆਗੂ ਵਾਹਨਾਂ ਦੇ ਬੋਨਟ ਅਤੇ ਛੱਤਾਂ ’ਤੇ ਬੈਠੇ ਹੋਏ ਸਨ ਤੇ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕੁੱਝ ਵਿਦਿਆਰਥੀ ਖਿੜਕੀ ਤੋਂ ਬਾਹਰ ਲਮਕ ਰਹੇ ਹਨ। ਵਿਦਿਆਰਥੀਆਂ ਦੀ ਇਹ ਗਤੀਵਿਧੀ ਸਮਾਰਟ ਸਿਟੀ ਤਹਿਤ ਲਗਾਏ ਗਏ ਕੈਮਰਿਆਂ ਵਿਚ ਕੈਦ ਹੋ ਗਈ। ਪੁਲਿਸ ਨੂੰ ਪਤਾ ਲੱਗਣ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। 

ਚੰਡੀਗੜ੍ਹ ਟਰੈਫਿਕ ਪੁਲਿਸ ਨੇ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਨੂੰ ਲੈ ਕੇ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਦਿਆਰਥੀ ਯੂਨੀਅਨ ਜਾਂ ਵਿਦਿਆਰਥੀ ਆਗੂ ਟਰੈਫਿਕ ਨਿਯਮਾਂ ਦੇ ਉਲਟ ਕੋਈ ਗਤੀਵਿਧੀ ਕਰਦਾ ਹੈ ਤਾਂ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਮਾਮਲੇ 'ਚ ਵਿਦਿਆਰਥੀਆਂ ਨੂੰ ਬੋਨਟ, ਛੱਤ 'ਤੇ ਬੈਠਣ ਅਤੇ ਡਰਾਈਵਿੰਗ ਕਰਨ ਵਰਗੇ ਕਈ ਨਿਯਮਾਂ ਤਹਿਤ ਈ-ਚਾਲਾਨ ਕੀਤਾ ਗਿਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੈਲੀ ਦੌਰਾਨ ਵਿਦਿਆਰਥੀ ਆਗੂ ਸੈਕਟਰ-11 ਦੇ ਕਾਲਜ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉੱਥੇ ਮੌਜੂਦ ਇੱਕ ਗਾਰਡ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਹ ਵਿਦਿਆਰਥੀ ਆਗੂ ਗਾਰਡ ਨਾਲ ਉਲਝ ਗਏ। ਪਰ ਮਾਮਲੇ ਵਿਚ ਐਸ.ਓ.ਆਈ ਦੇ ਆਗੂਆਂ ਦਾ ਕਹਿਣਾ ਹੈ ਕਿ ਗਾਰਡ ਸਿਰਫ਼ ਇਹ ਦੇਖਣਾ ਚਾਹੁੰਦਾ ਸੀ ਕਿ ਵਿਦਿਆਰਥੀ ਬਾਹਰ ਦੇ ਹਨ ਜਾਂ ਫਿਰ ਕਾਲਜ ਦੇ ਹੀ ਹਨ। ਇਸ 'ਤੇ ਵਿਦਿਆਰਥੀ ਉਸ ਨੂੰ ਆਈ-ਕਾਰਡ ਦਿਖਾ ਕੇ ਕਾਲਜ ਦੇ ਅੰਦਰ ਦਾਖ਼ਲ ਹੋ ਗਏ।

Tags: #punjab

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement