ਮੈਕਸੀਕੋ ’ਚ ਹੁਣ ਤਕ ਮਾਰ ਦਿਤੀਆਂ ਗਈਆਂ ਜਾਂ ਲਾਪਤਾ ਹੋਈਆਂ ਹਨ 24,000 ਔਰਤਾਂ
Published : Apr 26, 2022, 10:41 pm IST
Updated : Apr 26, 2022, 10:41 pm IST
SHARE ARTICLE
image
image

ਮੈਕਸੀਕੋ ’ਚ ਹੁਣ ਤਕ ਮਾਰ ਦਿਤੀਆਂ ਗਈਆਂ ਜਾਂ ਲਾਪਤਾ ਹੋਈਆਂ ਹਨ 24,000 ਔਰਤਾਂ

ਮੈਕਸੀਕੋ ਸਿਟੀ, 26 ਅਪ੍ਰੈਲ : ਮੈਕਸੀਕੋ ਦੇ ਉੱਤਰੀ ਸ਼ਹਿਰ ਮਾਨਟੇਰੇ ਵਿਚ 18 ਸਾਲਾ ਇਕ ਕੁੜੀ ਦੀ ਹੱਤਿਆ ਦੇ ਵਿਰੋਧ ਵਿਚ ਵੱਡੀ ਗਿਣਤੀ ’ਚ ਔਰਤਾਂ ਨੇ ਮੈਕਸੀਕੋ ਸਿਟੀ ਅਤੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਵਿਖਾਵਾ ਕੀਤਾ। ਵਿਖਾਵਾਕਾਰੀਆਂ ਨੇ ਉਪਨਗਰੀ ਨੇਜਾਹੁਆਲਕੋਯੋਟ ਵਿਚ ਵੀ ਮਾਰਚ ਕੱਢਿਆ ਜਿਥੇ ਪਿਛਲੇ ਹਫ਼ਤੇ ਦੋ ਔਰਤਾਂ ਦੀ ਹੱਤਿਆ ਕਰ ਦਿਤੀ ਗਈ ਸੀ। 
ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ‘ਤਸੀਹੇ ਲਈ ਨਹੀਂ’ ਤੇ ‘ਮੈਕਸੀਕੋ ਸਮੂਹਿਕ ਕਬਰਗਾਹ ਹੈ’ ਵਰਗੇ ਨਾਅਰੇ ਲਿਖੇ ਹੋਏ ਸਨ। ਵਿਖਾਵਾਕਾਰੀਆਂ ਨੇ ਹੱਥਾਂ ਵਿਚ ਪੋਸਟਰ ਵੀ ਫੜੇ ਹੋਏ ਸਨ ਜਿਨ੍ਹਾਂ ਵਿਚ ਔਰਤ ਦੇਬਾਨਹੀ ਏਸਕੋਬਾ ਦਾ ਜ਼ਿਕਰ ਸੀ। ਉਸਦੀ ਲਾਸ਼ ਵੀਰਵਾਰ ਨੂੰ ਇਕ ਹੋਟਲ ਵਿਚ ਮਿਲੀ ਸੀ, ਜੋ 2 ਹਫ਼ਤੇ ਤੋਂ ਲਾਪਤਾ ਸੀ। ਇਹ ਲੋਕ ‘ਇਨਸਾਫ-ਇਨਸਾਫ’ ਦੇ ਨਾਅਰੇ ਲਗਾ ਰਹੇ ਸਨ। ਕੁਝ ਪੋਸਟਰਾਂ ’ਤੇ ਲਿਖਿਆ ਸੀ ਕਿ 24,000 ਔਰਤਾਂ ਲਾਪਤਾ ਹਨ। ਮੈਕਸੀਕੋ ਵਿਚ ਕੁਲ ਮਿਲਾ ਕੇ ਇਕ ਲੱਖ ਤੋਂ ਜ਼ਿਆਦਾ ਲੋਕ ਲਾਪਤਾ ਹਨ।
ਮੈਕਸੀਕੋ ਵਿਚ ਹਾਲ ਦੇ ਸਾਲਾਂ ਵਿਚ ਔਰਤਾਂ ਦੀਆਂ ਹੱਤਿਆਵਾਂ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਸਾਲ 2020 ਵਿਚ ਇਨ੍ਹਾਂ ਦੀ ਗਿਣਤੀ 97 ਸੀ ਜੋ ਸਾਲ 2021 ਵਿਚ ਵਧ ਕੇ 1,015 ਗਈ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤਕ 1600 ਔਰਤਾਂ ਦੇ ਲਾਪਤਾ ਹੋਣ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਮਨੁੱਖੀ ਅਧਿਕਾਰ ਵਰਕਰਾਂ ਦਾ ਕਹਿਣਾ ਹੈ ਕਿ ਪੁਲਿਸ ਅਤੇ ਸਰਕਾਰੀ ਵਕੀਲ ਮੱਠੀ ਚਾਲੇ ਕੰਮ ਕਰ ਰਹੇ ਹਨ ਅਤੇ ਮਾਮਲਿਆਂ ਦੀ ਜਾਂਚ ਵਿਚ ਜ਼ਿਆਦਾ ਦਿਲਚਸਪੀ ਨਹੀਂ ਲੈ ਰਹੇ ਹਨ।     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement