Punjab News: ਜਲੰਧਰ 'ਚ ਸ਼੍ਰੀ ਰਾਮ ਸੈਨਾ ਪੰਜਾਬ ਪ੍ਰਧਾਨ 'ਤੇ ਹਮਲਾ, ਘਰ 'ਚ ਦਾਖਲ ਹੋ ਕੇ ਮਹਿਲਾਵਾਂ ਨੂੰ ਵੀ ਕੁੱਟਿਆ 
Published : Mar 26, 2024, 1:46 pm IST
Updated : Mar 26, 2024, 1:46 pm IST
SHARE ARTICLE
Attack on Shri Ram Sena Punjab President in Jalandhar
Attack on Shri Ram Sena Punjab President in Jalandhar

ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਬਚਾਉਣ ਆਇਆ ਪਰਿਵਾਰ ਵੀ ਜ਼ਖਮੀ  

Punjab News: ਜਲੰਧਰ  - ਪੰਜਾਬ ਦੇ ਜਲੰਧਰ 'ਚ ਦੇਰ ਰਾਤ ਸ਼੍ਰੀ ਰਾਮ ਸੈਨਾ ਦੇ ਪੰਜਾਬ ਪ੍ਰਧਾਨ ਰਵੀ ਪਟੇਲ 'ਤੇ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ। ਇਹ ਹਮਲਾ ਬਸਤੀ ਇਲਾਕੇ 'ਚ ਉਨ੍ਹਾਂ ਦੇ ਘਰ 'ਤੇ ਹੋਇਆ। ਘਟਨਾ ਵਿਚ ਜ਼ਖ਼ਮੀ ਹੋਏ ਪਟੇਲ ਨੂੰ ਦੇਰ ਰਾਤ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਹਮਲਾ ਕਿਸ ਨੇ ਕੀਤਾ ਹੈ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਾਰੇ ਦੋਸ਼ੀਆਂ ਨੇ ਅਪਣੇ ਮੂੰਹ ਬੰਨੇ ਹੋਏ ਸਨ। ਮੁਲਜ਼ਮਾਂ ਨੇ ਘਰ ਦੀਆਂ ਔਰਤਾਂ ਦੀ ਵੀ ਕੁੱਟਮਾਰ ਕੀਤੀ। ਇਸ ਦੌਰਾਨ ਥਾਣਾ ਸਿਟੀ ਪੁਲਿਸ ਜਾਂਚ ਲਈ ਪੁੱਜੀ ਸੀ।   

ਰਵੀ ਪਟੇਲ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹ ਆਪਣੇ ਬੱਚਿਆਂ ਅਤੇ ਪਤਨੀ ਨਾਲ ਘਰ 'ਚ ਮੌਜੂਦ ਸੀ। ਸਾਰੇ ਸੌਣ ਦੀ ਤਿਆਰੀ ਕਰ ਰਹੇ ਸਨ। ਅਚਾਨਕ ਕੁਝ ਹਮਲਾਵਰ ਆਏ। ਸਾਰਿਆਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਸਨ। ਜਿਵੇਂ ਹੀ ਦੋਸ਼ੀ ਆਏ ਤਾਂ ਉਨ੍ਹਾਂ ਨੇ ਮੇਰੇ ਸਿਰ 'ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪਰਿਵਾਰ ਆਪਣੇ ਬਚਾਅ ਲਈ ਅੱਗੇ ਆਇਆ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ। ਰਵੀ ਪਟੇਲ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਦੇ ਸਿਰ 'ਤੇ ਬਹੁਤ ਡੂੰਘੀਆਂ ਸੱਟਾਂ ਮਾਰੀਆਂ ਸਨ।

ਪਟੇਲ ਦੇ ਦੋਸਤ ਰਵੀ ਸ਼ਰਮਾ ਨੇ ਦੱਸਿਆ ਕਿ ਹੋਲੀ ਖੇਡਦੇ ਸਮੇਂ ਉਹ ਸਾਰੇ ਇਕੱਠੇ ਸਨ। ਪਟੇਲ ਦੇਰ ਸ਼ਾਮ ਆਪਣੇ ਘਰ ਆਇਆ ਸੀ। ਇਸ ਦੌਰਾਨ ਦੇਰ ਰਾਤ ਪਤਾ ਲੱਗਾ ਕਿ ਉਸ ਦੇ ਘਰ 'ਤੇ ਹਮਲਾ ਹੋਇਆ ਹੈ। ਜਦੋਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਤਾਂ ਕਰੀਬ 6 ਹਮਲਾਵਰ ਘਰ 'ਚ ਭੰਨਤੋੜ ਕਰ ਰਹੇ ਸਨ ਅਤੇ ਪਟੇਲ ਦੇ ਭਰਾ ਅਤੇ ਘਰ ਦੀਆਂ ਔਰਤਾਂ ਦੀ ਕੁੱਟਮਾਰ ਕਰ ਰਹੇ ਸਨ।

ਕਿਸੇ ਤਰ੍ਹਾਂ ਸ਼ਰਮਾ ਨੇ ਪਟੇਲ ਅਤੇ ਉਸ ਦੇ ਪਰਿਵਾਰ ਨੂੰ ਮੁਲਜ਼ਮਾਂ ਤੋਂ ਛੁਡਵਾਇਆ। ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਤੁਰੰਤ ਪਟੇਲ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

(For more news apart from ' Attack on Shri Ram Sena Punjab President in Jalandhar news in punjabi' stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement