ਕਿਸਾਨ ਦਾ ਦਿੱਲੀ ਬਾਰਡਰ ’ਤੇ ਕਤਲ
Published : Mar 26, 2021, 7:42 am IST
Updated : Mar 26, 2021, 7:42 am IST
SHARE ARTICLE
Farmer killed at Delhi border
Farmer killed at Delhi border

ਤੇਜ਼ਧਾਰ ਚੀਜ਼ ਨਾਲ ਵੱਢਿਆ ਗਲ

ਬਠਿੰਡਾ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਖੇਤੀ ਕਾਨੂੰਨਾਂ ਖਿਲਾਫ ਚਲ ਰਹੇ ਸੰਘਰਸ਼ ਦੋਰਾਨ ਦਿੱਲੀ ਪੁੱਜੇ ਜਿਲ੍ਹੇਂ ਦੇ ਪਿੰਡ ਬੱਲੋ ਦੇ ਇਕ ਕਿਸਾਨ ਦਾ ਕਤਲ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਮਿਲੇ ਵੇਰਵੇ ਅਨੁਸਾਰ ਕਿਸਾਨ ਹਾਕਮ ਸਿੰਘ ਪੁੱਤਰ ਛੋਟਾ ਸਿੰਘ ਵਾਸੀਅਨ ਬੱਲ੍ਹੋ ਜੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਵਰਕਰ ਸੀ, ਦਾ ਬਹਾਦਰਗੜ ਵਿਖੇ ਗਲ ਵੱਢ ਕੇ ਕਤਲ ਹੋਣ ਬਾਰੇ ਪਿੰਡ ਵਾਸੀਆਂ ਨੇ ਪੁਸ਼ਟੀ ਕੀਤੀ ਹੈ।

Farmer killed at Delhi borderFarmer killed at Delhi border

ਪਿੰਡ ਵਾਸੀਆਂ ਅਨੁਸਾਰ ਅਜੇ ਤੱਕ ਕਤਲ ਦਾ ਕਾਰਨ ਸਾਹਮਣੇ ਨਹੀ ਆਇਆ ਪਰ ਪਿੰਡੋ ਕਈ ਵਿਅਕਤੀ ਉਕਤ ਘਟਨਾ ਦਾ ਪਤਾ ਲੱਗਣ ਤੋ ਬਾਅਦ ਦਿੱਲੀ ਵੱਲ ਨੂੰ ਰਵਾਨਾ ਹੋਏ ਹਨ। ਪਿੰਡ ਦੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਬੱਲੋ ਨੇ ਕਿਹਾ ਕਿ ਉਕਤ ਕਿਸਾਨ ਲਗਾਤਾਰ ਅੰਦੋਲਣ ਵਿਚ ਹਿੱਸਾ ਲੈਣ ਲਈ ਦਿੱਲੀ ਹੱਦਾਂ ਉਪਰ ਰਿਹਾ ਹੈ, ਪਰ ਉਕਤ ਘਟਲਾ ਕਿਵੇ ਵਾਪਰੀ ਅਜੇ ਤੱਕ ਕੋਈ ਵੇਰਵੇ ਸਾਹਮਣੇ ਨਹੀ ਆਏ। 

Farmer killed at Delhi borderFarmer killed at Delhi border

ਭਾਕਿਯੂ ਸਿੱਧੂਪੁਰ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਹਾਕਮ ਸਿੰਘ ਦੀ ਦੇਹ ਬਹਾਦਰਗੜ ਵਿਖੇ ਨਵੇਂ ਬਣ ਰਹੇ ਬੱਸ ਅੱਡੇ ਦੇ ਪਿੱਛਿਓਂ ਮਿਲੀ ਹੈ। ਉਨਾਂ ਦੱਸਿਆ ਕਿ ਹਾਕਮ ਸਿੰਘ ਦਾ ਅੱਧਾ ਸਿਰ ਵੱਢਿਆ ਹੋਇਆ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਦਿੱਲੀ ਲਈ ਰਵਾਨਾ ਹੋ ਗਏ ਹਨ। ਹਾਕਮ ਸਿੰਘ ਦੀ ਦੇਹ ਨੂੰ ਬਹਾਦਰਗੜ ਦੇ ਸਿਵਲ ਹਸਪਤਾਲ ’ਚ ਰੱਖਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement