ਪੰਜਾਬ 'ਚ ਸ਼ਰਾਬ ਹੋਈ ਸਸਤੀ, ਪੀਣ ਵਾਲਿਆਂ ਲਈ 31 ਮਾਰਚ ਤੱਕ ਖਾਸ ਮੌਕਾ
Published : Mar 26, 2019, 3:24 pm IST
Updated : Mar 26, 2019, 6:24 pm IST
SHARE ARTICLE
Whisky
Whisky

ਵਿੱਤੀ ਵਰ੍ਹੇ 2018-19 ਦੇ ਖ਼ਤਮ ਹੁੰਦਿਆਂ ਹੀ ਪੰਜਾਬ ਵਿੱਚ ਸ਼ਰਾਬ ਦੇ ਠੇਕੇਦਾਰ ਦੇਸੀ ਸ਼ਰਾਬ ’ਤੇ ਭਾਰੀ ਛੋਟ ਦੇ ਰਹੇ ਹਨ...

ਚੰਡੀਗੜ੍ਹ : ਜੋ ਦੇਸੀ ਸ਼ਰਾਬ ਦੀ ਬੋਤਲ ਪਹਿਲਾਂ 250 ਰੁਪਏ ਵਿੱਚ ਮਿਲਦੀ ਸੀ, ਉਹੀ ਬੋਤਲ ਹੁਣ 150 ਵਿੱਚ ਵੇਚੀ ਜਾ ਰਹੀ ਹੈ। ਯਾਨੀ ਹਰ ਸ਼ਰਾਬ ਦੀ ਬੋਤਲ ’ਤੇ 40 ਫੀਸਦੀ ਛੋਟ ਦਿੱਤੀ ਜਾ ਰਹੀ ਹੈ। ਵਿੱਤੀ ਵਰ੍ਹੇ 2018-19 ਦੇ ਖ਼ਤਮ ਹੁੰਦਿਆਂ ਹੀ ਪੰਜਾਬ ਵਿੱਚ ਸ਼ਰਾਬ ਦੇ ਠੇਕੇਦਾਰ ਦੇਸੀ ਸ਼ਰਾਬ ’ਤੇ ਭਾਰੀ ਛੋਟ ਦੇ ਰਹੇ ਹਨ। ਦਰਅਸਲ ਸ਼ਰਾਬ ਵਿਕ੍ਰੇਤਾ ਪੁਰਾਣਾ ਸਟਾਕ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਇੰਨੀ ਛੋਟ ਦੇ ਰਹੇ ਹਨ।

whiskywhisky

ਸ਼ਰਾਬ ਵੇਚਣ ਵਾਲੇ ਠੇਕੇਦਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਗਲੇ ਵਿੱਤੀ ਵਰ੍ਹੇ ਲਈ ਉਨ੍ਹਾਂ ਨੂੰ ਨਵੇਂ ਠੇਕੇ ਮਿਲ ਜਾਣਗੇ, ਇਸ ਲਈ ਉਹ ਪੁਰਾਣਾ ਸਟਾਕ ਖ਼ਤਮ ਕਰਨ ਲਈ ਸਸਤੀ ਸ਼ਰਾਬ ਵੇਚ ਰਹੇ ਹਨ। ਉਨ੍ਹਾਂ ਦੱਸਿਆ ਕਿ 27 ਮਾਰਚ ਨੂੰ ਭਾਰਤੀ ਵਿਦੇਸ਼ੀ ਸ਼ਰਾਬ (ਆਈਐਮਐਫਐਲ) ਦੀ ਕੀਮਤ ਵੀ ਘਟਾ ਦਿੱਤੀ ਜਾਵੇਗੀ। ਇੱਕ ਹੋਰ ਠੇਕੇਦਾਰ ਦਾ ਕਹਿਣਾ ਹੈ ਕਿ ਹਰਿਆਣੇ ਤੋਂ ਦੇਸੀ ਸ਼ਰਾਬ ਦੀ ਤਸਕਰੀ ਨਾਲ ਉਨ੍ਹਾਂ ਦਾ ਕਾਰੋਬਾਰ ਕਾਫੀ ਪ੍ਰਭਾਵਿਤ ਹੋਇਆ ਹੈ।

WhiskyWhisky

ਕਿੰਨੇ ਹੀ ਲੋਕ ਰੋਜ਼ਾਨਾ ਸ਼ਰਾਬ ਦੀ ਤਸਕਰੀ ਕਰਦੇ ਫੜੇ ਜਾਂਦੇ ਹਨ, ਪਰ ਇਸ ਗ਼ੈਰ-ਕਾਨੂੰਨੀ ਵਪਾਰ ਵਿੱਚ ਸ਼ਾਮਲ ਲੋਕ ਰਾਹਤ ਲਈ ਤਿਆਰ ਨਹੀਂ। ਇਸੇ ਲਈ ਉਨ੍ਹਾਂ ਕੋਲ ਸ਼ਰਾਬ ਦੀ ਕੀਮਤ ਘਟਾਉਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ। ਉਨ੍ਹਾਂ ਕਿਹਾ ਕਿ ਜੇ ਅਗਲੇ ਤਿੰਨ-ਚਾਰ ਦਿਨਾਂ ਵਿੱਚ ਸਟਾਕ ਖਾਲੀ ਨਾ ਹੋਇਆ ਤਾਂ ਉਨ੍ਹਾਂ ਨੂੰ ਮਜਬੂਰਨ ਸ਼ਰਾਬ ’ਤੇ ਹੋਰ ਛੋਟ ਦੇਣਾ ਪਏਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement