Khanuri Border News : ਖਨੌਰੀ ਬਾਰਡਰ ’ਤੇ ਡੱਲੇਵਾਲ ਦਾ ਮਰਨ ਵਰਤ 93ਵੇਂ ਦਿਨ ਵੀ ਜਾਰੀ, ਡੱਲੇਵਾਲ ਦੀ ਸਿਹਤ ਵਿਗੜੀ

By : BALJINDERK

Published : Feb 26, 2025, 7:33 pm IST
Updated : Feb 26, 2025, 7:33 pm IST
SHARE ARTICLE
ਡੱਲੇਵਾਲ ਨੂੰ ਹੋਇਆ 103 ਤੇਜ਼ ਬੁਖਾਰ
ਡੱਲੇਵਾਲ ਨੂੰ ਹੋਇਆ 103 ਤੇਜ਼ ਬੁਖਾਰ

Khanuri Border News : ਡੱਲੇਵਾਲ ਨੂੰ 103 ਤੇਜ਼ ਬੁਖਾਰ ਹੋਇਆ, ਡੱਲੇਵਾਲ ਦੇ ਪਿਸ਼ਾਬ ਦੀਆਂ ਰਿਪੋਰਟਾਂ ’ਚ ਕੀਟੋਨ +ve ਆਇਆ

Khanuri Border News in Punjabi : ਅੱਜ 93ਵੇਂ ਦਿਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਵਿਖੇ ਜਾਰੀ ਰਹੀ। ਕੱਲ੍ਹ ਸਵੇਰ ਤੋਂ ਹੀ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਅੱਜ ਭੁੱਖ ਹੜਤਾਲ ਦੇ 93ਵੇਂ ਦਿਨ, ਸਵੇਰੇ 5 ਵਜੇ, ਜਗਜੀਤ ਸਿੰਘ ਡੱਲੇਵਾਲ ਨੂੰ ਤੇਜ਼ ਬੁਖਾਰ (103.6) ਹੋ ਗਿਆ। ਡਾਕਟਰਾਂ ਦੀ ਇੱਕ ਟੀਮ ਮੌਕੇ 'ਤੇ ਮੌਜੂਦ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ।

ਤਾਜ਼ਾ ਮੈਡੀਕਲ ਰਿਪੋਰਟਾਂ’ਚ ਜਗਜੀਤ ਸਿੰਘ ਡੱਲੇਵਾਲ ਦੇ ਪਿਸ਼ਾਬ ਦੀਆਂ ਰਿਪੋਰਟਾਂ ’ਚ ਕੀਟੋਨ ਰਿਪੋਰਟ +ve ਦਿਖਾਈ ਗਈ ਹੈ ਜੋ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ 93 ਦਿਨਾਂ ਤੋਂ ਕੁਝ ਨਾ ਖਾਣ ਅਤੇ ਪਾਣੀ ਤੋਂ ਇਲਾਵਾ ਕੁਝ ਨਾ ਪੀਣ ਕਾਰਨ, ਉਨ੍ਹਾਂ ਦਾ ਸਰੀਰ ਅੰਦਰੋਂ ਆਪਣੇ ਆਪ ਨੂੰ ਖਾ ਰਿਹਾ ਹੈ। ਗੁਰਦੇ ਨਾਲ ਸਬੰਧਤ ਟੈਸਟ ਰਿਪੋਰਟ ਦਾ ਨਤੀਜਾ 3.00 ਆਇਆ ਹੈ, ਜੋ ਕਿ ਇੱਕ ਆਮ ਵਿਅਕਤੀ ’ਚ 1.00 ਤੋਂ ਘੱਟ ਹੋਣਾ ਚਾਹੀਦਾ ਹੈ, ਉਨ੍ਹਾਂ ਦੀ ਯੂਰਿਕ ਐਸਿਡ ਰਿਪੋਰਟ 9.30 ਆਈ ਹੈ, ਜੋ ਕਿ ਇੱਕ ਆਮ ਵਿਅਕਤੀ ਵਿੱਚ 7.40 ਤੋਂ ਘੱਟ ਹੋਣੀ ਚਾਹੀਦੀ ਹੈ।

ਕੱਲ੍ਹ ਸਵੇਰੇ ਚੰਡੀਗੜ੍ਹ ’ਚ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਹੋਵੇਗੀ ਅਤੇ ਉਸ ਤੋਂ ਬਾਅਦ ਦੋਵੇਂ ਮੋਰਚੇ ਏਕਤਾ ਲਈ ਸੰਯੁਕਤ ਕਿਸਾਨ ਮੋਰਚਾ ਨਾਲ ਮੀਟਿੰਗ ਕਰਨਗੇ। 8 ਮਾਰਚ ਨੂੰ ਮਹਿਲਾ ਦਿਵਸ 'ਤੇ, ਦਾਤਾਸਿੰਘਵਾਲਾ-ਖਨੌਰੀ, ਸ਼ੰਭੂ ਅਤੇ ਰਤਨਪੁਰਾ ਮੋਰਚਿਆਂ 'ਤੇ ਐਮਐਸਪੀ ਗਾਰੰਟੀ ਕਾਨੂੰਨ ਦੇ ਮੁੱਦੇ 'ਤੇ ਮਹਿਲਾ ਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ।

(For more news apart from  Dallewal fast death continues on 93rd day at Khanuri border, Dallewal's health deteriorated News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement