ਲੁਧਿਆਣਾ 'ਚ ਅਨੋਖਾ ਚੋਰ, 5 ਵਜੇ ਤੋਂ ਬਾਅਦ ਦਿਖਾਈ ਨਾ ਦੇਣ ਕਰਕੇ ਨਹੀਂ ਕਰਦਾ ਚੋਰੀ, ਦਿਨੇ ਦਿੰਦਾ ਵਾਰਦਾਤ ਨੂੰ ਅੰਜਾਮ

By : GAGANDEEP

Published : Dec 25, 2022, 10:32 am IST
Updated : Dec 25, 2022, 10:32 am IST
SHARE ARTICLE
photo
photo

ਮੁਲਜ਼ਮ 'ਤੇ ਪਹਿਲਾਂ ਵੀ ਕਈ ਮਾਮਲੇ ਹਨ ਦਰਜ

 

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਇੱਕ ਅਨੋਖੇ ਚੋਰ ਨੂੰ ਫੜਿਆ ਹੈ। ਇਸ ਚੋਰ ਨੂੰ ਸ਼ਾਮ 5 ਵਜੇ ਤੋਂ ਬਾਅਦ ਨਜ਼ਰ ਆਉਣਾ ਬੰਦ ਹੋ ਜਾਂਦਾ ਹੈ। ਇਸ ਕਾਰਨ ਉਹ ਸੂਰਜ ਛਿਪਣ ਤੋਂ ਪਹਿਲਾਂ ਵਾਰਦਾਤ ਨੂੰ ਦਿੰਦਾ ਸੀ ਤੇ ਸੂਰਜ ਛਿੱਪਣ ਤੋਂ ਬਾਅਦ ਘਰ ਪਹੁੰਚ ਜਾਂਦਾ ਸੀ। ਮੁਲਜ਼ਮ ਨੂੰ ਸੀਆਈਏ-3 ਦੀ ਪੁਲਿਸ ਨੇ ਬਰੇਲ ਭਵਨ ਜਮਾਲਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ।

ਫੜੇ ਗਏ ਚੋਰ ਨੇ ਆਪਣੇ ਦੋ ਸ਼ਨਾਖਤੀ ਕਾਰਡ ਬਣਾਏ ਸਨ। ਕਿਸੇ ਪੰਡਤ ਨੇ ਉਸ ਨੂੰ ਕਿਹਾ ਸੀ ਕਿ ਉਹ ਆਪਣਾ ਨਾਂ ਬਦਲ ਲਵੇ ਨਹੀਂ ਤਾਂ ਉਹ ਕਿਸੇ ਨਾ ਕਿਸੇ ਕੇਸ ਵਿਚ ਫਸ ਜਾਵੇਗਾ। ਇਸ ਕਾਰਨ ਇਸ ਚੋਰ ਨੇ ਆਪਣਾ ਨਾਂ ਬਦਲ ਲਿਆ। ਮੁਲਜ਼ਮ ਦੀ ਪਛਾਣ ਜਸਵੰਤ ਸਿੰਘ ਉਰਫ਼ ਪ੍ਰਧਾਨ ਅਤੇ ਰਾਜਵੀਰ ਉਰਫ਼ ਲਾਡੀ (42) ਵਾਸੀ ਪਿੰਡ ਨੋਲਦੀ ਖੰਨਾ ਸਦਰ ਵਜੋਂ ਹੋਈ ਹੈ। ਫਿਲਹਾਲ ਮੁਲਜ਼ਮ ਗਲੀ ਨੰਬਰ 3, ਬਚਿਤਰਾ ਨਗਰ, ਲੁਧਿਆਣਾ ਦਾ ਰਹਿਣ ਵਾਲਾ ਹੈ।

ਮੁਲਜ਼ਮ ਖ਼ਿਲਾਫ਼ ਹੁਣ ਤੱਕ 6 ਕੇਸ ਦਰਜ ਹਨ, ਜਿਨ੍ਹਾਂ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇੱਕ ਕੇਸ ਵਿੱਚ ਇਸ ਨੂੰ ਭਗੌੜਾ ਕਰਾਰ ਦਿੱਤਾ ਸੀ। 4 ਕੇਸਾਂ ਵਿੱਚ ਉਹ ਜਸਵੰਤ ਸਿੰਘ ਦੇ ਨਾਂ ਨਾਲ ਨਾਮਜ਼ਦ ਹੈ। ਇਨ੍ਹਾਂ ਕੇਸਾਂ ਵਿੱਚ ਮੁਲਜ਼ਮ ਦਾ ਪਛਾਣ ਪੱਤਰ ਜਸਵੰਤ ਸਿੰਘ ਦੇ ਨਾਂ ’ਤੇ ਬਣਿਆ ਹੈ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣਾ ਨਾਂ ਬਦਲ ਲਿਆ ਅਤੇ ਬਾਕੀ ਮਾਮਲੇ ਰਾਜਵੀਰ ਦੇ ਨਾਂ ’ਤੇ ਦਰਜ ਹਨ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਨੇ ਦੋ ਨਾਂ ਦੱਸੇ ਸਨ।

ਉਹ ਦਿਨ-ਦਿਹਾੜੇ ਬੰਦ ਪਏ ਮਕਾਨਾਂ ਦੇ ਤਾਲੇ ਤੋੜ ਕੇ ਨਕਦੀ ਅਤੇ ਗਹਿਣੇ ਚੋਰੀ ਕਰਦਾ ਸੀ। ਮੁਲਜ਼ਮ ਦੇ ਕਬਜ਼ੇ ’ਚੋਂ ਜਾਅਲੀ ਨੰਬਰ ਪਲੇਟ ਵਾਲੀ ਇੱਕ ਚਿੱਟੇ ਰੰਗ ਦੀ ਐਕਟਿਵਾ, ਦੋ ਸੋਨੇ ਦੀਆਂ ਵਾਲੀਆਂ, ਛੇ ਮੁੰਦਰੀਆਂ, ਇੱਕ ਸੋਨੇ ਦੀ ਚੇਨ ਸਮੇਤ ਇੱਕ ਲਾਕੇਟ ਅਤੇ ਦੋ ਚਾਂਦੀ ਦੀਆਂ ਝਾਂਜਰਾਂ ਬਰਾਮਦ ਕੀਤੀਆਂ ਗਈਆਂ ਹਨ। ਡੀ.ਸੀ.ਪੀ ਇਨਵੈਸਟੀਗੇਸ਼ਨ ਵਰਿੰਦਰ ਸਿੰਘ ਬਰਾੜ, ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਰੁਪਿੰਦਰ ਕੌਰ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਬੀਤੇ ਦਿਨ ਬਰੇਲ ਭਵਨ ਜਮਾਲਪੁਰ ਤੋਂ ਗੁਪਤ ਸੂਚਨਾ 'ਤੇ ਕਾਬੂ ਕੀਤਾ ਗਿਆ ਸੀ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement