ਲੁਧਿਆਣਾ 'ਚ ਜਾਅਲੀ ਜ਼ਮਾਨਤਾਂ ਦਾ ਗਠਜੋੜ ਤੇਜ਼ੀ ਨਾਲ ਫੈਲ ਰਿਹਾ, ਜ਼ਮਾਨਤ ਤੋਂ ਬਾਅਦ ਅਪਰਾਧੀ ਹੋ ਜਾਂਦੇ ਫਰਾਰ

By : GAGANDEEP

Published : Dec 25, 2022, 11:59 am IST
Updated : Dec 25, 2022, 11:59 am IST
SHARE ARTICLE
jail
jail

ਪੁਲਿਸ ਵੱਲੋਂ ਇਨ੍ਹਾਂ ਜਮਾਨਤੀਆਂ 'ਤੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ |

 

ਲੁਧਿਆਣਾ: ਸ਼ਹਿਰ ਦੇ ਮਿੰਨੀ ਸਕੱਤਰੇਤ ਸਥਿਤ ਕੋਰਟ ਕੰਪਲੈਕਸ ਦੇ ਬਾਹਰ ਜਾਅਲੀ ਜ਼ਮਾਨਤਾਂ ਦਾ ਗਠਜੋੜ ਤੇਜ਼ੀ ਨਾਲ ਫੈਲ ਰਿਹਾ ਹੈ। ਜੋ ਪੈਸੇ ਲੈ ਕੇ ਹੀ ਜਾਅਲੀ ਦਸਤਾਵੇਜ਼ਾਂ 'ਤੇ ਜ਼ਮਾਨਤ ਕਰਵਾ ਰਹੇ ਹਨ। ਜਿਸ ਦੇ ਬਦਲੇ ਉਹ ਹਜ਼ਾਰਾਂ ਰੁਪਏ ਵਸੂਲਦੇ ਹਨ। ਇਸ ਦਾ ਨੁਕਸਾਨ ਇਹ ਹੈ ਕਿ ਜ਼ਮਾਨਤ ਲੈਣ ਤੋਂ ਬਾਅਦ ਅਪਰਾਧੀ ਫਰਾਰ ਹੋ ਜਾਂਦੇ ਹਨ, ਜਿਨ੍ਹਾਂ ਬਾਰੇ ਪੁਲਿਸ ਨੂੰ ਕੁਝ ਪਤਾ ਨਹੀਂ ਹੁੰਦਾ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਭ ਕੁਝ ਦੇ ਬਾਅਦ ਵੀ ਪੁਲਿਸ ਵੱਲੋਂ ਇਨ੍ਹਾਂ ਜਮਾਨਤੀਆਂ 'ਤੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ |

ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ ਇੱਕ ਸਾਲ ਵਿੱਚ 39 ਮੁਲਜ਼ਮਾਂ ਨੂੰ ਫਰਜ਼ੀ ਜ਼ਮਾਨਤ ਦੇਣ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਨੇ 70 ਦੇ ਕਰੀਬ ਲੋਕਾਂ ਨੂੰ ਜ਼ਮਾਨਤ ਦਿੱਤੀ ਅਤੇ ਇਨ੍ਹਾਂ 'ਚੋਂ 20 ਫੀਸਦੀ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਵੀ ਵਾਪਸ ਨਹੀਂ ਆਏ। ਪੁਲਿਸ ਨੇ ਕੇਸ ਦਰਜ ਕਰ ਲਿਆ ਪਰ ਇਹ ਗਠਜੋੜ ਅਜੇ ਵੀ ਜਾਰੀ ਹੈ।

ਇਸ ਤੋਂ ਬਾਅਦ ਪੁਲਿਸ ਲਈ ਮੁਸੀਬਤ ਖੜ੍ਹੀ ਹੋ ਗਈ ਕਿਉਂਕਿ ਜ਼ਮਾਨਤ ਲੈ ਕੇ ਭੱਜਣ ਵਾਲੇ ਜ਼ਿਆਦਾਤਰ ਨਸ਼ਾ ਤਸਕਰ ਅਤੇ ਚੋਰੀਆਂ ਕਰਨ ਵਾਲੇ ਹਨ। ਉਕਤ ਮਾਮਲੇ 'ਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਜਦੋਂ ਜ਼ਮਾਨਤ ਦੇ ਘਰ ਜਾਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਪਤਾ ਤਾਂ ਸਹੀ ਹੈ, ਪਰ ਫੋਟੋ ਕਿਸੇ ਹੋਰ ਦੀ ਹੈ | ਉਕਤ ਆਧਾਰ ਕਾਰਡ ਨੂੰ ਐਡਿਟ ਕੀਤਾ ਗਿਆ ਹੈ। ਕੁਝ ਦੋਸ਼ੀ ਫੜੇ ਗਏ ਹਨ ਪਰ ਕਈਆਂ ਦਾ ਅੱਜ ਤੱਕ ਕੋਈ ਸੁਰਾਗ ਨਹੀਂ ਲੱਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement