ਝੂਠਾ ਅਤੇ ਤੁਗ਼ਲਕੀ ਹੈ ਚੰਨੀ ਦਾ 100 ਰੁਪਏ ਪ੍ਰਤੀ ਮਹੀਨਾ ਕੇਬਲ ਕੁਨੈਕਸ਼ਨ ਦਾ ਐਲਾਨ : ਆਪ
Published : Nov 25, 2021, 7:49 am IST
Updated : Nov 25, 2021, 7:49 am IST
SHARE ARTICLE
image
image

ਝੂਠਾ ਅਤੇ ਤੁਗ਼ਲਕੀ ਹੈ ਚੰਨੀ ਦਾ 100 ਰੁਪਏ ਪ੍ਰਤੀ ਮਹੀਨਾ ਕੇਬਲ ਕੁਨੈਕਸ਼ਨ ਦਾ ਐਲਾਨ : ਆਪ

 

ਚੰਡੀਗੜ੍ਹ, 24 ਨਵੰਬਰ (ਅੰਕੁਰ ਤਾਂਗੜੀ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ 'ਚ ਕੇਬਲ ਕੁਨੈਕਸ਼ਨ ਪ੍ਰਤੀ ਮਹੀਨਾ 100 ਰੁਪਏ ਕਰਨ ਦੇ ਦਾਅਵੇ ਨੂੰ  ਸਿੱਧਾ-ਸਿੱਧਾ ਤੁਗ਼ਲਕੀ ਫ਼ੁਰਮਾਨ ਦਸਦੇ ਹੋਏ ਚੰਨੀ ਸਰਕਾਰ ਨੂੰ  ਇਸ ਫ਼ੈਸਲੇ ਬਾਰੇ ਤੁਰਤ ਨੋਟੀਫ਼ੀਕੇਸ਼ਨ ਜਾਰੀ ਕਰਨ ਦੀ ਚੁਣੌਤੀ ਦਿਤੀ ਹੈ |
ਬੁਧਵਾਰ ਨੂੰ  ਪਾਰਟੀ ਮੁੱਖ ਦਫ਼ਤਰ 'ਤੇ ਪ੍ਰੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦੇ ਹੋਏ 'ਆਪ' ਦੇ ਸੀਨੀਅਰ ਆਗੂ ਅਤੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ  ਮਿਲ ਰਹੇ ਸਮਰਥਨ ਤੋਂ ਬੁਖ਼ਲਾਹਟ ਵਿਚ ਆ ਕੇ ਮੁੱਖ ਮੰਤਰੀ ਚੰਨੀ ਬਿਨਾ ਸੋਚੇ-ਸਮਝੇ ਐਲਾਨ-ਦਰ-ਐਲਾਨ ਕਰਦੇ ਆ ਰਹੇ ਹਨ, ਪ੍ਰੰਤੂ ਅਸਲੀਅਤ ਵਿਚ ਜ਼ਮੀਨ 'ਤੇ ਕੁੱਝ ਵੀ ਅਮਲ ਨਹੀਂ ਹੋ ਰਿਹਾ | ਇਸੇ ਕਰ ਕੇ ਮੁੱਖ ਮੰਤਰੀ ਚੰਨੀ 'ਨਕਲੀ ਕੇਜਰੀਵਾਲ' ਵਜੋਂ ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਰਹੇ ਹਨ |
ਮਾਲਵਿੰਦਰ ਸਿੰਘ ਕੰਗ ਨੇ ਕਿਹਾ, ''100 ਰੁਪਏ ਪ੍ਰਤੀ ਕੁਨੈਕਸ਼ਨ ਦਾ ਸਵਾਗਤ ਹੈ, ਪ੍ਰੰਤੂ ਮੁੱਖ ਮੰਤਰੀ ਇਹ ਤਾਂ ਦੱਸਣ ਕਿ ਇਹ ਸੰਭਵ ਕਿਵੇਂ ਹੋਵੇਗਾ? ਇਸ ਬਾਰੇ ਨੋਟੀਫ਼ੀਕੇਸ਼ਨ ਕਦੋਂ ਜਾਰੀ ਕਰਨਗੇ? ਫ਼ੈਸਲੇ ਦਾ ਐਲਾਨ ਕਰਨ ਤੋਂ ਪਹਿਲਾ ਚਰਨਜੀਤ ਸਿੰਘ ਚੰਨੀ ਨੇ ਕੀ ਕੇਬਲ ਨੈੱਟਵਰਕ ਓਪਰੇਸ਼ਨ ਲਈ ਸੂਬਾ ਅਤੇ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਦੇ ਨਿਯਮ- ਕਾਨੂੰਨ ਅਤੇ ਅਧਿਕਾਰ ਖੇਤਰ ਬਾਰੇ ਕੋਈ ਪੜ੍ਹਾਈ- ਲਿਖਾਈ (ਸਟੱਡੀ) ਜਾਂ ਘੋਖ਼ ਪੜਤਾਲ ਕੀਤੀ ਸੀ? ਮੁੱਖ ਮੰਤਰੀ ਦੱਸਣ ਕਿ ਕੀ ਉਹ ਕੇਬਲ ਓਪਰੇਟਰਾਂ ਨੂੰ  ਹੀ ਕੇਬਲ ਮਾਫ਼ੀਆ ਸਮਝਦੇ ਹਨ?'' ਕੰਗ ਅਨੁਸਾਰ ਜੇਕਰ ਮੁੱਖ ਮੰਤਰੀ ਚੰਨੀ ਨੇ ਇਨ੍ਹਾਂ ਪੱਖਾਂ ਅਤੇ ਤੱਥਾਂ ਉਤੇ ਥੋੜੀ ਬਹੁਤੀ ਵੀ ਗ਼ੌਰ ਕੀਤੀ ਹੁੰਦੀ ਤਾਂ ਉਹ ਬਿਨਾਂ ਸੋਚੇ-ਸਮਝੇ 100 ਰੁਪਏ ਪ੍ਰਤੀ ਕੇਬਲ ਕੁਨੈਕਸ਼ਨ ਦਾ ਤੁਗਲਕੀ ਐਲਾਨ ਨਾ ਕਰਦੇ ਕਿਉਂਕਿ ਕੇਬਲ ਨੈਟਵਰਕ ਦੇ ਰੇਟ ਤਾਂ ਟਰਾਈ ਵਲੋਂ ਹੀ ਨਿਰਧਾਰਤ ਕੀਤੇ ਜਾਂਦੇ ਹਨ |
ਕੰਗ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚੰਨੀ ਨੇ ਕੇਬਲ ਕੁਨੈਕਸ਼ਨ  ਦਾ ਮੁੱਲ 100 ਰੁਪਏ ਕਰਨ ਦਾ ਐਲਾਨ ਸਿਰਫ਼ ਤੇ ਸਿਰਫ਼ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੀਆਂ ਔਰਤਾਂ ਨੂੰ  1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਤੋਂ ਘਬਰਾ ਕੇ ਕੀਤਾ ਹੈ, ਕਿਉਂਕਿ ਜਦੋਂ ਵੀ ਅਰਵਿੰਦ ਕੇਜਰੀਵਾਲ ਪੰਜਾਬ ਵਾਸੀਆਂ ਲਈ ਕੋਈ ਕਲਿਆਣਕਾਰੀ ਗਰੰਟੀ ਦਾ ਐਲਾਨ ਕਰਦੇ ਹਨ ਤਾਂ ਮੁੱਖ ਮੰਤਰੀ ਚੰਨੀ ਘਬਰਾ ਕੇ ਕੋਈ ਨਾ ਕੋਈ ਸ਼ਗੂਫ਼ਾ ਛਡਦੇ ਹਨ, ਜੋ ਕਾਂਗਰਸ ਸਰਕਾਰ ਦੀ ਘਬਰਾਹਟ ਨੂੰ  ਪੇਸ਼ ਕਰਦਾ ਹੈ | ਕੰਗ ਨੇ ਚੰਨੀ ਸਰਕਾਰ ਨੂੰ  ਚੁਣੌਤੀ ਦਿਤੀ ਕਿ ਕੇਬਲ ਕੁਨੈਕਸ਼ਨ ਬਾਰੇ 100 ਰੁਪਏ ਪ੍ਰਤੀ ਮਹੀਨਾ ਵਸੂਲਣ ਬਾਰੇ ਤੁਰਤ ਨੋਟੀਫ਼ੀਕੇਸ਼ਨ ਜਾਰੀ ਕੀਤਾ ਜਾਵੇ | ਜੇ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਅਗਲੇ ਦਿਨਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦਾ ਘਿਰਾਉ ਕੀਤਾ ਜਾਵੇਗਾ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement