ਰੈਸਟੋਰੈਂਟ 'ਚ ਸ਼ਰਾਬ ਪੀਣ ਤੋਂ ਮਨ੍ਹਾਂ ਕੀਤਾ ਤਾਂ ਨੌਜਵਾਨਾਂ ਨੇ ਕੀਤੀ ਭੰਨ-ਤੋੜ ਤੇ ਚਲਾਈਆਂ ਗੋਲੀਆਂ
Published : Sep 25, 2022, 12:47 am IST
Updated : Sep 25, 2022, 12:47 am IST
SHARE ARTICLE
image
image

ਰੈਸਟੋਰੈਂਟ 'ਚ ਸ਼ਰਾਬ ਪੀਣ ਤੋਂ ਮਨ੍ਹਾਂ ਕੀਤਾ ਤਾਂ ਨੌਜਵਾਨਾਂ ਨੇ ਕੀਤੀ ਭੰਨ-ਤੋੜ ਤੇ ਚਲਾਈਆਂ ਗੋਲੀਆਂ

ਜਲੰਧਰ, 24 ਸਤੰਬਰ (ਵਰਿੰਦਰ ਸ਼ਰਮਾ) : ਥਾਣਾ ਅਧੀਨ ਆਉਂਦੇ ਅਮਨਦੀਪ ਐਵੀਨਿਊ ਦੇ ਬਾਹਰ ਬਣੇ ਐਚ.ਐਲ ਰੈਸਟੋਰੈਂਟ 'ਚ ਦੇਰ ਰਾਤ ਹੰਗਾਮਾ ਹੋ ਗਿਆ | ਇਸ ਸਬੰਧੀ ਰੈਸਟੋਰੈਂਟ ਦੇ ਮੈਨੇਜਰ ਨੇ ਦਸਿਆ ਕਿ ਦੇਰ ਰਾਤ ਨੌਜਵਾਨ ਕਾਰ ਤੇ ਮੋਟਰਸਾਈਕਲ 'ਤੇ ਰੈਸਟੋਰੈਂਟ 'ਚ ਆਏ | ਬਾਅਦ 'ਚ ਉਨ੍ਹਾਂ ਨੇ ਖਾਣਾ ਮੰਗਾਇਆ ਅਤੇ ਅਪਣੇ ਨਾਲ ਲਿਆਂਦੀ ਸ਼ਰਾਬ ਪੀਣੀ ਸ਼ੁਰੂ ਕਰ ਦਿਤੀ | ਜਦੋਂ ਮੈਨੇਜਰ ਵਲੋਂ ਰੋਕਿਆ ਗਿਆ ਕਿ ਰੈਸਟੋਰੈਂਟ 'ਚ ਸ਼ਰਾਬ ਪੀਣ ਦੀ ਮਨਾਹੀ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਇਥੇ ਬੈਠ ਕੇ ਹੀ ਸ਼ਰਾਬ ਪੀਣਗੇ ਤੇ ਉੱਚੀ ਆਵਾਜ਼ ਵਿਚ ਗਾਣੇ ਲਗਾਉਣ ਲਈ ਕਿਹਾ | 
ਇਸ ਦੌਰਾਨ ਮਨ੍ਹਾ ਕਰਨ 'ਤੇ ਉਨ੍ਹਾਂ ਨੌਜਵਾਨਾਂ ਨੇ ਹੰਗਾਮਾ ਕਰ ਦਿਤਾ ਤੇ ਰੈਸਟੋਰੈਂਟ ਦੇ ਕਰਮਚਾਰੀਆਂ ਦੀ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿਤੀ ਅਤੇ ਮੈਨੇਜਰ ਦੇ ਕਾਊਾਟਰ 'ਤੇ ਜਾ ਕੇ ਗੱਲੇ 'ਚ ਪਈ ਹੋਈ ਤਕਰੀਬਨ ਤੀਹ ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ | ਮੈਨੇਜਰ ਸ਼ੁਭਮ ਦਾ ਕਹਿਣਾ ਹੈ ਕਿ ਨਕਦੀ ਲੁੱਟਣ ਤੋਂ ਬਾਅਦ ਉਨ੍ਹਾਂ ਵਲੋਂ ਰੈਸਟੋਰੈਂਟ ਦੇ ਇਕ ਵਿਅਕਤੀ ਦੇ ਗਲ 'ਚ ਪਾਈ ਸੋਨੇ ਦੀ ਚੇਨ ਝਪਟ ਕੇ ਉਹ ਬਾਹਰ ਗਏ ਅਤੇ ਰੈਸਟੋਰੈਂਟ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ  ਤੋੜਨਾ ਸ਼ੁਰੂ ਕਰ ਦਿਤਾ ਅਤੇ ਬਾਹਰ ਪਏ ਗਮਲੇ ਆਦਿ ਨਾਲ ਸ਼ਟਰ ਤੋੜਨਾ ਸ਼ੁਰੂ ਕਰ ਦਿਤਾ | ਜਿਸ ਦਾ ਉਨ੍ਹਾਂ ਵਲੋਂ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ | ਉਨ੍ਹਾਂ ਨੇ ਰੈਸਟੋਰੈਂਟ ਅੰਦਰ ਵੜ ਕੇ ਅਪਣੀ ਜਾਨ ਬਚਾਈ | ਉਨ੍ਹਾਂ ਦਸਿਆ ਕਿ ਉਹ ਨੌਜਵਾਨ ਐਕਸਯੂਵੀ ਕਾਰ ਜਿਸ ਦਾ ਅਧੂਰਾ ਨੰਬਰ ਸੀ | ਮੌਕੇ 'ਤੇ ਪੁੱਜੇ ਥਾਣਾ ਦੇ ਏ.ਐਸ.ਆਈ ਰਾਕੇਸ਼ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੇ ਤਫਤੀਸ਼ ਸ਼ੁਰੂ ਕਰ ਦਿਤੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਗੋਲੀ ਚੱਲਣ ਦੀ ਗੱਲ ਸਾਹਮਣੇ ਨਹੀਂ ਆਈ |
ਫਹੋਟੋ ਾੋ. ਜੳਲ-24-11
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement