ਪਟਵਾਲੀਆ ਨਹੀਂ ਹੁਣ ਅਨਮੋਲ ਰਤਨ ਹੋਣਗੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ
Published : Sep 25, 2021, 12:50 am IST
Updated : Sep 25, 2021, 12:50 am IST
SHARE ARTICLE
image
image

ਪਟਵਾਲੀਆ ਨਹੀਂ ਹੁਣ ਅਨਮੋਲ ਰਤਨ ਹੋਣਗੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ

ਚੰਡੀਗੜ੍ਹ, 24 ਸਤੰਬਰ (ਗੁਰਉਪਦੇਸ਼ ਭੁੱਲਰ): ਦੀਪਇੰਦਰ ਸਿੰਘ ਪਟਵਾਲੀਆ ਨਹੀਂ ਅਤੇ ਹੁਣ ਅਨਮੋਲ ਰਤਨ ਸਿੰਘ ਸਿੱਧੂ ਹੋਣਗੇ ਪੰਜਾਬ ਦੇ ਐਡਵੋਕੇਟ ਜਨਰਲ | ਵਰਨਣਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਦੀ ਸਹਿਮਤੀ ਨਾਲ ਪਟਵਾਲੀਆ ਦੇ ਨਾਂ ਉਪਰ ਸਹਿਮਤੀ ਹੋ ਗਈ ਸੀ ਪਰ ਹਾਲੇ ਲਿਖਤੀ ਹੁਕਮ ਜਾਰੀ ਨਹੀਂ ਸਨ ਹੋਏ | ਪਤਾ ਲੱਗਾ ਹੈ ਕਿ ਪਟਵਾਲੀਆ ਦੇ ਨਾਂ ਨੂੰ  ਲੈ ਕੇ ਕੋਈ ਵਿਵਾਦ ਖੜਾ ਹੋ ਜਾਣ ਕਾਰਨ ਪਾਰਟੀ ਅੰਦਰੋਂ ਹੀ ਵਿਰੋਧ ਦੀ ਗੱਲ ਕਾਂਗਰਸ ਹਾਈਕਮਾਨ ਤਕ ਪਹੁੰਚੀ |
ਸੂਤਰਾਂ ਦੀ ਮੰਨੀਏ ਤਾਂ ਰਾਹੁਲ ਗਾਂਧੀ ਦੇ ਦਖ਼ਲ ਬਾਅਦ ਪਟਵਾਲੀਆ ਦੀ ਨਿਯੁਕਤੀ ਉਪਰ ਰੋਕ ਲੱਗ ਗਈ ਹੈ ਅਤੇ ਹੁਣ ਉਨ੍ਹਾਂ ਦੀ ਥਾਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਨਮੋਲ ਰਤਨ ਸਿੱਧੂ ਦੇ ਨਾਂ ਉਪਰ ਸਹਿਮਤੀ ਹੋਈ ਹੈ | ਸਿੱਧੂ ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਨਾਮਵਰ ਵਕੀਲ ਹਨ | ਅਨਮੋਲ ਰਤਨ ਦੀ ਨਿਯੁਕਤੀ ਬਾਰੇ ਹਾਲੇ ਲਿਖਤੀ ਨੋਟੀਫ਼ੀਕੇਸ਼ਨ ਜਾਰੀ ਹੋਣਾ ਹੈ | ਉੁਹ ਪੰਜਾਬ ਦੇ 31ਵੇਂ ਐਡਵੋਕੇਟ ਜਨਰਲ ਹੋਣਗੇ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement