NIA ਵੱਲੋਂ ਤਰਨਤਾਰਨ ‘ਚ ਗਰਮਖਿਆਲੀ ਲਖਬੀਰ ਸਿੰਘ ਲੰਡਾ ਦੀ 4 ਏਕੜ ਜ਼ਮੀਨ ਜ਼ਬਤ
Published : Aug 25, 2023, 5:33 pm IST
Updated : Aug 25, 2023, 5:33 pm IST
SHARE ARTICLE
Lakhbir Singh Landa
Lakhbir Singh Landa

ਲੰਡਾ ਦੀ ਤਰਨਤਾਰਨ ਦੇ ਪਿੰਡ ਕਿੜੀਆਂ ਵਿੱਚ ਤਕਰੀਬਨ 4 ਏਕੜ ਜ਼ਮੀਨ ਹੈ।

ਤਰਨਤਾਰਨ - NIA ਲਗਾਤਾਰ ਗੈਂਗਸਟਰਾਂ ਤੇ ਗਰਮਖਿਆਲੀਆਂ 'ਤੇ ਸ਼ਿਕੰਜ਼ਾ ਕੱਸਦੀ ਨਜ਼ਰ ਆ ਰਹੀ ਹੈ। ਤਾਜ਼ਾ ਮਾਮਲੇ ਵਿਚ ਐਨਆਈਏ ਨੇ ਪਾਕਿਸਤਾਨ 'ਚ ਬੈਠੇ ਗਰਮਖਿਆਲੀ ਲਖਬੀਰ ਸਿੰਘ ਲੰਡਾ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਐਨਆਈਏ ਨੇ ਲੰਡਾ ਦੀ ਤਰਨਤਾਰਨ ਵਿਚ ਸਥਿਤ ਜ਼ਮੀਨ ਨੂੰ ਸੀਜ਼ ਕਰ ਦਿੱਤਾ ਹੈ।
ਲੰਡਾ ਦੀ ਤਰਨਤਾਰਨ ਦੇ ਪਿੰਡ ਕਿੜੀਆਂ ਵਿੱਚ ਤਕਰੀਬਨ 4 ਏਕੜ ਜ਼ਮੀਨ ਹੈ।

ਲੰਡਾ ਦੀ ਲਗਾਤਾਰ ਭਾਰਤ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹੋਣ ਦੇ ਚੱਲਦੇ ਐਨਆਈਏ ਨੇ ਹੁਣ ਉਸ ਖਿਲਾਫ਼ ਵੱਡਾ ਕਦਮ ਚੁੱਕਦਿਆਂ ਉਸ ਦੀ ਜ਼ਮੀਨ ਨੂੰ ਸੀਜ਼ ਕਰ ਦਿੱਤਾ ਹੈ। ਲੰਡਾ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਸਮਰਥਨ ਹਾਸਲ ਹੈ। ਉਹ ਭਾਰਤ ਖਿਲਾਫ ਸਾਜਿਸ਼ਾਂ ਘੜਣ ਦਾ ਕੰਮ ਕਰਦਾ ਹੈ। 

ਐਨਆਈਏ ਲਗਾਤਾਰ ਵਿਦੇਸ਼ਾਂ ਵਿਚ ਬੈਠੇ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਅੱਤਵਾਦੀਆਂ-ਗੈਂਗਸਟਰਾਂ ਖਿਲਾਫ਼ ਐਕਸ਼ਨ ਲੈ ਰਹੀ ਹੈ। ਇਨ੍ਹਾਂ ਵਿਚ ਲਖਬੀਰ ਸਿੰਘ ਲੰਡਾ ਦਾ ਨਾਂ ਵੀ ਮੁੱਖ ਰੂਪ ਵਿੱਚ ਸ਼ਾਮਲ ਹੈ। ਲੰਡਾ ਮੁਹਾਲੀ ਵਿਚ ਪੰਜਾਬ ਪੁਲਿਸ ਦੇ ਖੁਫੀਆ ਹੈੱਡਕੁਆਟਰ ਤੇ ਆਰਪੀਜੀ ਹਮਲੇ ਦਾ ਮਾਸਟਰ ਮਾਈਂਡ ਹੈ। ਇਸ ਦੇ ਨਾਲ ਉਹ ਭਾਰਤ ਵਿਚ ਹੋਰ ਵੀ ਕਈ ਅਪਰਾਧਕ ਮਾਮਲਿਆਂ ਵਿਚ ਵਾਂਟੇਂਡ ਹੈ।  

Tags: nia

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement