ਸੱਪ ਦੇ ਡੰਗਣ ਨਾਲ ਹੜ੍ਹ ਪੀੜਤ ਪ੍ਰਵਾਰ ਦੀ ਧੀ ਮੌਤ 

By : KOMALJEET

Published : Jul 25, 2023, 8:56 am IST
Updated : Jul 25, 2023, 8:56 am IST
SHARE ARTICLE
Gita Kaur (file photo)
Gita Kaur (file photo)

ਬੋਲਣ ਤੋਂ ਅਸਮਰੱਥ ਹੋਣ ਕਾਰਨ ਸੱਪ ਨੂੰ ਦੇਖ ਕੇ ਨਾ ਮੰਗ ਸਕੀ ਮਦਦ 

ਫ਼ਿਰੋਜ਼ਪੁਰ (ਮਲਕੀਅਤ ਸਿੰਘ) : ਫ਼ਿਰੋਜ਼ਪੁਰ ਤੋਂ ਇਕ ਅਤਿ-ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਪਿੰਡ ਨਿਹਾਲਾ ਲਵੇਰੇ ਵਿਖੇ ਸੱਪ ਦੇ ਡੰਗਣ ਕਾਰਨ ਇਕ ਨੌਜੁਆਨ ਲੜਕੀ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ:ਅੱਜ ਤੋਂ ਮੁੜ ਖੁੱਲ੍ਹਿਆ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ

ਦਸਿਆ ਜਾ ਰਿਹਾ ਹੈ ਹੜ੍ਹ ਕਾਰਨ ਗਰੀਬ ਪ੍ਰਵਾਰ ਦਾ ਘਰ ਢਹਿ ਗਿਆ ਸੀ ਅਤੇ ਚਾਰੇ ਪਾਸੇ ਹੜ੍ਹ ਦਾ ਪਾਣੀ ਫੈਲਿਆ ਹੋਇਆ ਹੈ। ਇਲਾਕੇ ਵਿਚ ਅਜਿਹੀ ਸਥਿਤੀ ਬਣੀ ਹੋਈ ਹੈ ਕਿ ਸੱਪ ਅਤੇ ਹੋਰ ਕਈ ਜੀਵ ਪਾਣੀ ਵਿਚ ਆ ਜਾਂਦੇ ਹਨ। ਇਸੇ ਤਰ੍ਹਾਂ ਸੱਪ ਦੇ ਡੰਗਣ ਕਾਰਨ ਗੀਤ ਕੌਰ ਪੁੱਤਰੀ  ਛਿੰਦਰ ਸਿੰਘ ਦੀ ਮੌਤ ਹੋ ਗਈ ਹੈ। ਲੜਕੀ ਮਹਿਜ਼ 16 ਵਰ੍ਹਿਆਂ ਦੀ ਸੀ।

ਇਹ ਵੀ ਪੜ੍ਹੋ:ਵਾਹਨ ਚੋਰੀ ਕਰਨ ਵਾਲਿਆਂ ਦੀ ਨਹੀਂ ਖੈਰ! ਪੰਜਾਬ ਪੁਲਿਸ ਲਗਾਉਣ ਜਾ ਰਹੀ ਹਾਈਟੈੱਕ ਬੈਰੀਅਰ 

ਜਾਣਕਾਰੀ ਅਨੁਸਾਰ ਲੜਕੀ ਬੋਲਣ ਤੋਂ ਅਸਮਰੱਥ ਸੀ ਜਿਸ ਕਾਰਨ ਸੱਪ ਨੂੰ ਦੇਖ ਕੇ ਉਹ ਮਦਦ ਵੀ ਨਹੀਂ ਮੰਗ ਸਕੀ। ਇਕ ਪਾਸੇ ਜਿਥੇ ਨੌਜੁਆਨ ਧੀ ਦੀ ਮੌਤ ਨਾਲ ਪ੍ਰਵਾਰ ਸਦਮੇ ਵਿਚ ਹੈ ਉਥੇ ਹੀ ਇੰਨਾ ਬੇਬੱਸ ਹੈ ਕਿ ਪਿੰਡ ਦੇ ਚਾਰ ਚੁਫੇਰੇ ਹੜ੍ਹ ਦਾ ਪਾਣੀ ਖੜ੍ਹਾ ਹੋਣ ਕਾਰਨ ਬੱਚੀ ਦੀ ਦੇਹ ਦਾ ਅੰਤਿਮ ਸਸਕਾਰ ਵੀ ਪਿੰਡ ਦੀ ਜੂਹ ਵਿਚ ਨਹੀਂ ਕਰ ਸਕਦਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement