ਪੰਜਾਬ ਸਰਕਾਰ ਨੇ 33 ਹੋਰ ਆਈਏਐਸ ਤੇ ਪੀਸੀਐਸ ਅਧਿਕਾਰੀ ਬਦਲੇ
Published : Apr 25, 2022, 6:35 am IST
Updated : Apr 25, 2022, 6:35 am IST
SHARE ARTICLE
image
image

ਪੰਜਾਬ ਸਰਕਾਰ ਨੇ 33 ਹੋਰ ਆਈਏਐਸ ਤੇ ਪੀਸੀਐਸ ਅਧਿਕਾਰੀ ਬਦਲੇ

ਚੰਡੀਗੜ੍ਹ, 24 ਅਪ੍ਰੈਲ(ਭੁੱਲਰ) : ਪੰਜਾਬ ਸਰਕਾਰ ਨੇ ਉਚ ਪ੍ਰਸ਼ਾਸਕੀ ਫੇਰਬਦਲ ਦਾ ਸਿਲਸਿਲਾ ਜਾਰੀ ਰਖਦਿਆਂ ਅੱਜ 33 ਹੋਰ ਆਈਏਐਸ ਤੇ ਪੀਸੀਐਸ ਅਧਿਕਾਰੀ ਤਬਦੀਲ ਕੀਤੇ ਹਨ | ਮੁੱਖ ਸਕੱਤਰ ਵਲੋਂ ਜਾਰੀ ਤਬਾਦਲਾ ਹੁਕਮਾਂ ਅਨੁਸਾਰ ਆਈਏਐਸ ਅਧਿਕਾਰੀਆਂ 'ਚ ਅਰੁਣ ਸੇਖੜੀ ਨੂੰ  ਲੇਬਰ ਕਮਿਸ਼ਨਰ, ਜਸਵਿੰਦਰ ਕੌਰ ਸਿੱਧੂ ਨੂੰ  ਸਕੱਤਰ ਗ੍ਰਹਿ ਤੇ ਨਿਆਂ, ਡੀਪੀਐਸ ਖਰਬੰਦਾ ਡਾਇਰੈਕਟਰ ਤਕਨੀਕੀ ਸਿਖਿਆ ਤੇ ਉਦਯੋਗ ਸਿਖਲਾਈ, ਰਾਜੀਵ ਪ੍ਰਸ਼ਾਰ ਵਿਸ਼ੇਸ਼ ਸਕੱਤਰ ਵਣ ਤੇ ਜੰਗਲੀ ਜੀਵ ਵਿਭਾਗ, ਵਿਪਲ ਉਜੱਵਲ ਵਿਸ਼ੇਸ਼ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ, ਰਾਮਬੀਰ ਐਮ.ਡੀ ਮਾਰਕਫੈਡ, ਸ੍ਰੀਮਤੀ ਬਬੀਤਾ ਨੂੰ  ਕਾਰਜਕਾਰੀ ਡਾਇਰੈਕਟਰ ਬੈਕਫਿਨਕੋ, ਗੁਰਪ੍ਰੀਤ ਸਿੰਘ ਖਹਿਰਾ ਨੂੰ  ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ, ਮਾਧਵੀ ਕਟਾਰੀਆ ਨੂੰ  ਵਿਸ਼ੇਸ਼ ਸਕੱਤਰ ਉਚ ਸਿਖਿਆ ਤੇ ਭਾਸ਼ਾ, ਵੀ.ਸ੍ਰੀਨਿਵਾਸਨ ਨੂੰ  ਡਾਇਰੈਕਟਰ ਮਾਈਨਿੰਗ, ਪੂਨਮਦੀਪ ਕੌਰ ਐਮਡੀ ਪੀਆਰਟੀਸੀ, ਕੁਮਾਰ ਸੌਰਵ ਨੂੰ  ਵਿਸ਼ੇਸ਼ ਸਕੱਤਰ ਐਕਸਾਈਜ਼ ਐਂਡ ਟੈਕਸੇਸ਼ਨ, ਕੋਮਲ ਮਿੱਤਲ ਨੂੰ  ਵਧੀਕ ਸਕੱਤਰ ਖ਼ੁਰਾਕ ਤੇ ਸਿਵਲ ਸਪਲਾਈ, ਸ੍ਰੀਮਤੀ ਪੱਲਵੀ ਨੂੰ  ਕਮਿਸ਼ਨਰ ਨਗਰ ਨਿਗਮ ਬਠਿੰਡਾ, ਸੰਦੀਪ ਰਿਸ਼ੀ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥੋਰਿਟੀ, ਦਲਵਿੰਦਰਜੀਤ ਸਿੰਘ ਵਧੀਕ ਸਕੱਤਰ ਮੰਡੀ ਬੋਰਡ, ਕੁਲਜੀਤਪਾਲ ਸਿੰਘ ਮਾਹੀ ਨੂੰ  ਡੀਪੀਆਈ ਸਕੂਲ ਅਤੇ ਨਵਰਾਜ ਬਰਾੜ ਨੂੰ  ਉਪ ਸਕੱਤਰ ਮੁੱਖ ਮੰਤਰੀ ਦਫ਼ਤਰ ਲਾਇਆ ਗਿਆ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement