Gurdaspur News: ਗੁਰਦਾਸਪੁਰ 'ਚ 2 ਨਸ਼ਾ ਤਸਕਰਾਂ ਨੂੰ ਲੱਖਾਂ ਰੁਪਏ ਦੀ ਹੈਰੋਇਨ ਤੇ ਹਥਿਆਰ ਸਮੇਤ ਕੀਤਾ ਕਾਬੂ
Published : Feb 25, 2024, 5:38 pm IST
Updated : Feb 25, 2024, 5:38 pm IST
SHARE ARTICLE
2 drug smugglers arrested with heroin in Gurdaspur News in punjabi
2 drug smugglers arrested with heroin in Gurdaspur News in punjabi

Gurdaspur News: ਮੁਲਜ਼ਮਾਂ ਕੋਲੋਂ ਡਰੱਗ ਮਨੀ ਵੀ ਕੀਤੀ ਬਰਾਮਦ

2 drug smugglers arrested with heroin in Gurdaspur News in punjabi: ਗੁਰਦਾਸਪੁਰ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 95 ਗ੍ਰਾਮ ਹੈਰੋਇਨ, ਕੰਪਿਊਟਰ ਕੰਡਾ, ਪਿਸਤੌਲ ਅਤੇ ਇਕ ਲੱਖ ਰੁਪਏ ਤੋਂ ਵੱਧ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਇਕ ਨਿੱਜੀ ਬੱਸ ਵਿੱਚ ਸਫ਼ਰ ਕਰ ਰਹੇ ਸਨ।

ਇਹ ਵੀ ਪੜ੍ਹੋ: Amritsar News: ਜੀਜੇ ਨੇ ਨਬਾਲਿਗ ਸਾਲੀ ਨਾਲ ਕੀਤਾ ਬਲਾਤਕਾਰ, ਘਰ 'ਚ ਇਕੱਲੀ ਦੇਖ ਦਿਤਾ ਵਾਰਦਾਤ ਨੂੰ ਅੰਜਾਮ

ਦੀਨਾਨਗਰ ਪੁਲਿਸ ਨੇ ਪਠਾਨਕੋਟ ਤੋਂ ਆ ਰਹੀ ਬੱਸ ਨੂੰ ਸ਼ੂਗਰ ਮਿੱਲ ਪੰਨਿਆੜ ਵਿਖੇ ਲਗਾਏ ਨਾਕੇ ’ਤੇ ਰੋਕ ਕੇ ਚੈਕਿੰਗ ਕੀਤੀ। ਬੱਸ 'ਚ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਜਦੋਂ ਦੋਵਾਂ ਨੂੰ ਬੱਸ ਤੋਂ ਉਤਾਰ ਕੇ ਉਨ੍ਹਾਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ ਤਾਂ ਮੁਲਜ਼ਮ ਰਜਨੀਸ਼ ਉਰਫ਼ ਰਾਜਨ ਵਾਸੀ ਇੰਦਰਾ ਕਲੋਨੀ, ਅੰਮ੍ਰਿਤਸਰ ਕੋਲੋਂ ਬਰਾਮਦ ਹੋਏ ਲਿਫ਼ਾਫ਼ੇ ਵਿਚੋਂ 50 ਗ੍ਰਾਮ ਹੈਰੋਇਨ, ਕੰਪਿਊਟਰ ਕੰਡਾ, ਪਿਸਤੌਲ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ ਗੁਰਦੁਆਰਾ ਸਾਹਿਬ 'ਤੇ ਹਮਲਾ, ਆਪਸੀ ਲੜਾਈ 'ਚ ਦੋ ਗੁੱਟਾਂ ਨੇ ਗੁਰੂਘਰ 'ਤੇ ਮਾਰੇ ਰੋੜ੍ਹੇ

ਦੂਜੇ ਮੁਲਜ਼ਮ ਦੀ ਤਲਾਸ਼ੀ ਦੌਰਾਨ ਸੰਜੂ ਸ਼ਰਮਾ ਵਾਸੀ ਸੁਭਾਸ਼ ਕਲੋਨੀ ਕੋਲੋਂ 45 ਗ੍ਰਾਮ ਹੈਰੋਇਨ ਅਤੇ 8500 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੂੰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from 2 drug smugglers arrested with heroin in Gurdaspur News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement