ਜੀਓਸੀ-ਇਨ-ਸੀ ਨਾਰਦਰਨ ਕਮਾਂਡ ਨੇ ਵ੍ਹਾਈਟ ਨਾਈਟ ਕੋਰ ਦਾ ਕੀਤਾ ਦੌਰਾ
Published : Feb 25, 2022, 11:56 pm IST
Updated : Feb 25, 2022, 11:56 pm IST
SHARE ARTICLE
image
image

ਜੀਓਸੀ-ਇਨ-ਸੀ ਨਾਰਦਰਨ ਕਮਾਂਡ ਨੇ ਵ੍ਹਾਈਟ ਨਾਈਟ ਕੋਰ ਦਾ ਕੀਤਾ ਦੌਰਾ

ਜੰਮੂ, 25 ਫ਼ਰਵਰੀ (ਸਰਬਜੀਤ ਸਿੰਘ): ਲੈਫ਼ਟੀਨੈਂਟ ਜਨਰਲ ਉਪੇਂਦਰ ਦਿਵੇਦੀ ਜੀਓਸੀ-ਇਨ-ਸੀ ਉੱਤਰੀ ਕਮਾਂਡ ਨੇ ਅੱਜ ਵ੍ਹਾਈਟ ਨਾਈਟ ਕੋਰ ਦਾ ਦੌਰਾ ਕੀਤਾ। ਜਨਰਲ ਅਫ਼ਸਰ ਦਾ ਸਵਾਗਤ ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ, ਜੀਓਸੀ, ਵ੍ਹਾਈਟ ਨਾਈਟ ਕੋਰ ਨੇ ਕੀਤਾ।  ਉੱਤਰੀ ਕਮਾਂਡ ਦੀ ਕਮਾਨ ਸੰਭਾਲਣ ਤੋਂ ਬਾਅਦ ਵ੍ਹਾਈਟ ਨਾਈਟ ਕੋਰ ਦਾ ਉੱਤਰੀ ਸੈਨਾ ਦੇ ਕਮਾਂਡਰ ਦਾ ਇਹ ਪਹਿਲਾ ਦੌਰਾ ਸੀ।  ਹੈੱਡਕੁਆਰਟਰ ਵ੍ਹਾਈਟ ਨਾਈਟ ਕੋਰ ਵਿਖੇ ਪਹੁੰਚਣ ’ਤੇ ਜੀਓਸੀ ਵ੍ਹਾਈਟ ਨਾਈਟ ਕੋਰ ਦੁਆਰਾ ਆਰਮੀ ਕਮਾਂਡਰ ਨੂੰ ਮੌਜੂਦਾ ਸੁਰੱਖਿਆ ਸਥਿਤੀ ਅਤੇ ਕੋਰ ਦੀਆਂ ਸੰਚਾਲਨ ਤਿਆਰੀਆਂ ਬਾਰੇ ਜਾਣਕਾਰੀ ਦਿਤੀ ਗਈ। ਬ੍ਰੀਫ਼ਿੰਗ ਤੋਂ ਬਾਅਦ, ਆਰਮੀ ਕਮਾਂਡਰ ਨੇ ਕਿਸੇ ਵੀ ਸਮੇਂ ਸਾਰੀਆਂ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕਰਨ ਲਈ ਵ੍ਹਾਈਟ ਨਾਈਟ ਕੋਰ ਵਿਚ ਆਪਣੀ ਸੰਤੁਸ਼ਟੀ ਅਤੇ ਵਿਸ਼ਵਾਸ ਪ੍ਰਗਟ ਕੀਤਾ। ਆਰਮੀ ਕਮਾਂਡਰ ਨੇ ਕੋਰ ਹੈੱਡਕੁਆਰਟਰ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਖ਼ੇਤਰ ਵਿਚ ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਕੋਰ ਦੇ ਸਾਰੇ ਅਧਿਕਾਰੀਆਂ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।  ਉਨ੍ਹਾਂ ਨੇ ਸਦਭਾਵਨਾ ਦੇ ਵੱਖ-ਵੱਖ ਪ੍ਰੋਜੈਕਟਾਂ ਤਹਿਤ ਨੌਜਵਾਨਾਂ ਦੇ ਵਿਕਾਸ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਕੀਤੇ ਗਏ ਵਿਸ਼ੇਸ਼ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਫ਼ੋਟੋ  
ਝੳਮਮੁ 1

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement