ਮੋਦੀ ਸੱਭ ਤੋਂ ਵੱਡੇ ਦੰਗਾਬਾਜ਼, ਟਰੰਪ ਤੋਂ ਵੀ ਬੁਰੀ ਹੋਵੇਗੀ ਕਿਸਮਤ : ਮਮਤਾ ਬੈਨਰਜੀ
Published : Feb 25, 2021, 12:21 am IST
Updated : Feb 25, 2021, 12:21 am IST
SHARE ARTICLE
image
image

ਮੋਦੀ ਸੱਭ ਤੋਂ ਵੱਡੇ ਦੰਗਾਬਾਜ਼, ਟਰੰਪ ਤੋਂ ਵੀ ਬੁਰੀ ਹੋਵੇਗੀ ਕਿਸਮਤ : ਮਮਤਾ ਬੈਨਰਜੀ

ਕ੍ਰਿਕਟਰ ਮਨੋਜ ਤਿਵਾੜੀ ਅਤੇ ਕਈ ਬੰਗਾਲੀ ਅਦਾਕਾਰ ਟੀ.ਐੱਮ.ਸੀ. ’ਚ ਹੋਏ ਸ਼ਾਮਲ

ਸ਼ਾਹੰਗਜ, 24 ਫ਼ਰਵਰੀ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸ਼ਬਦੀ ਹਮਲੇ ਕੀਤੇ।  ਮਮਤਾ ਨੇ ਪੀ.ਐੱਮ. ਮੋਦੀ ਨੂੰ ਸੱਭ ਤੋਂ ਵੱਡਾ ਦੰਗਾਬਾਜ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਿਸਮਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਵੀ ਬੁਰੀ ਹੋਵੇਗੀ। 
ਹੁਗਲੀ ਜ਼ਿਲ੍ਹੇ ਦੇ ਸ਼ਾਹਗੰਜ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰੇ ਦੇਸ਼ ’ਚ ਝੂਠ ਅਤੇ ਨਫ਼ਰਤ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦੇ ਸੱਭ ਤੋਂ ਵੱਡੇ ਦੰਗਾਬਾਜ ਹਨ, ਟਰੰਪ ਨਾਲ ਜੋ ਹੋਇਆ। ਮੋਦੀ ਨਾਲ ਉਸ ਤੋਂ ਵੀ ਬੁਰਾ ਹੋਵੇਗਾ। ਹਿੰਸਾ ਨਾਲ ਕੁੱਝ ਹਾਸਲ ਨਹੀਂ ਹੋ ਸਕਦਾ। ਬੈਨਰਜੀ ਨੇ ਕਿਹਾ ਕਿ ਮੈਂ ਵਿਧਾਨ ਸਭਾ ਚੋਣਾਂ ’ਚ ਗੋਲਕੀਪਰ ਰਹਾਂਗੀ ਅਤੇ ਭਾਜਪਾ ਇਕ ਵੀ ਗੋਲ ਨਹੀਂ ਕਰ ਸਕੇਗੀ। ਸਾਰੇ ਸ਼ਾਟ ਗੋਲ ਪੋਸਟ ਦੇ ਉਪਰੋਂ ਚੱਲੇ ਜਾਣਗੇ।
ਮੁੱਖ ਮੰਤਰੀ ਨੇ ਕੋਲੇ ਦੀ ਹੇਰਾਫੇਰੀ ਨਾਲ ਜੁੜੇ ਇਕ ਘਪਲੇ ਦੇ ਸਿਲਸਿਲੇ ’ਚ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਪਤਨੀ ਤੋਂ ਸੀ.ਬੀ.ਆਈ. ਪੁਛਗਿਛ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਸਾਡੀਆਂ ਔਰਤਾਂ ਦਾ ਅਪਮਾਨ ਸੀ। 
                (ਪੀ.ਟੀ.ਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement