Jalandhar Car Accident : ਤੇਜ਼ ਰਫ਼ਤਾਰ ਕਾਰ ਨੇ ਇਕ ਵਿਅਕਤੀ ਨੂੰ ਦਰੜਿਆ, ਇਲਾਜ ਦੌਰਾਨ ਮੌਤ
Published : Jan 25, 2025, 2:34 pm IST
Updated : Jan 25, 2025, 2:34 pm IST
SHARE ARTICLE
Jalandhar Car Accident Latest News in Punjabi
Jalandhar Car Accident Latest News in Punjabi

Jalandhar Car Accident : ਕਾਰ ਚਾਲਕ ਨੇ 120 ਦੀ ਰਫ਼ਤਾਰ ਨਾਲ ਮਾਰੀ ਟੱਕਰ

Jalandhar Car Accident Latest News in Punjabi : ਭਾਰਗਵ ਕੈਂਪ ਪੁਲਿਸ ਸਟੇਸ਼ਨ ਅਧੀਨ ਆਉਂਦੇ ਖੇਤਰ ਵਿਚ, ਇਕ ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਖੜੇ ਇਕ ਵਿਅਕਤੀ ਨੂੰ ਕੁਚਲ ਦਿਤਾ ਜੋ ਆਟੋ ਦੀ ਉਡੀਕ ਕਰ ਰਿਹਾ ਸੀ। ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਵਿਅਕਤੀ ਹਵਾ ਵਿਚ 7 ​​ਫ਼ੁਟ ਉੱਪਰ ਉਛਲ ਗਿਆ ਅਤੇ ਡਰਾਈਵਰ ਸੀਟ ਤੋਂ ਦੂਜੀ ਸੀਟ 'ਤੇ ਡਿੱਗਿਆ ਅਤੇ ਫਿਰ ਸੜਕ 'ਤੇ ਡਿੱਗ ਪਿਆ।

ਹਾਦਸੇ ਵਿਚ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਵਿਅਕਤੀ ਦੀ ਮੌਤ ਹੋ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਕਾਰ ਚਾਲਕ 120 ਦੀ ਰਫ਼ਤਾਰ ਨਾਲ ਚਲਾ ਰਿਹਾ ਸੀ ਅਤੇ ਕਾਰ ਚਾਲਕ ਨੇ ਉਸ ਨੂੰ ਉਚ ਸਮੇਂ ਟੱਕਰ ਮਾਰੀ ਦਿਤਾ ਜਦੋਂ ਉਹ ਕਿਸੇ ਆਟੋ ਦੀ ਉਡੀਕ ਕਰ ਰਿਹਾ ਸੀ। ਮ੍ਰਿਤਕ ਦੀ ਪਛਾਣ ਰਾਮ ਕੁਮਾਰ ਪੁੱਤਰ ਪਰਸਰਾਮ ਵਾਸੀ ਨਿਊ ਮਾਡਲ ਹਾਊਸ ਵਜੋਂ ਹੋਈ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ, ਰਾਮ ਕੁਮਾਰ ਮੰਡੀ ਵਿਚ ਇਕ ਰੇਹੜੀ ਫੜੀ ਲਗਾਉਂਦਾ ਸੀ ਅਤੇ ਪੁਰਾਣੇ ਭਾਂਡੇ ਵੇਚਣ ਦਾ ਕੰਮ ਕਰਦਾ ਸੀ। 23 ਜਨਵਰੀ ਨੂੰ ਰਾਤ 10.30 ਵਜੇ ਘਰ ਵਾਪਸੀ ਦੌਰਾਨ, ਉਹ ਭਾਰਗਵ ਕੈਂਪ ਸਥਿਤ ਪੀਰ ਦਰਗਾਹ 'ਤੇ ਮੱਥਾ ਟੇਕਣ ਲਈ ਗਿਆ।

ਉਨ੍ਹਾਂ ਦਸਿਆ ਕਿ ਮੱਥਾ ਟੇਕਣ ਤੋਂ ਬਾਅਦ, ਰਾਮ ਰਾਤ ਕਰੀਬ 11.30 ਵਜੇ ਗੁਰੂ ਨਾਨਕ ਗਾਰਮੈਂਟ ਦੀ ਦੁਕਾਨ ਦੇ ਬਾਹਰ ਇਕ ਆਟੋ ਦੀ ਉਡੀਕ ਕਰ ਰਿਹਾ ਸੀ। ਜਿੱਥੇ ਕਾਰ ਚਾਲਕ ਨੇ ਰਾਮ ਨੂੰ ਦਰੜ ਦਿਤਾ। ਰਾਮ ਦੀ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ।

(For more Punjabi news apart from Jalandhar Car Accident Latest News in Punjabi stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement