ਜ਼ਿਲ੍ਹਾ ਸੰਗਰੂਰ ਦੇ ਪਿੰਡ ਝਾੜੋਂ ਦੀ ਨਸ਼ੇ ਖ਼ਿਲਾਫ਼ ਵੱਡੀ ਪਹਿਲਕਦਮੀ

By : KOMALJEET

Published : Dec 24, 2022, 11:56 am IST
Updated : Dec 24, 2022, 11:56 am IST
SHARE ARTICLE
Punjab News
Punjab News

ਇੱਕ ਜਨਵਰੀ ਤੋਂ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਸੇਵਨ 'ਤੇ ਲਗਾਈ ਰੋਕ

ਉਲੰਘਣਾ ਕਰਨ ਵਾਲੇ ਨੂੰ ਹੋਵੇਗਾ 5 ਹਜ਼ਾਰ ਜੁਰਮਾਨਾ ਅਤੇ 7 ਦਿਨ ਬੰਦ ਹੋਵੇਗੀ ਦੁਕਾਨ

ਸੰਗਰੂਰ : ਸਥਾਨਕ ਪਿੰਡ ਝਾੜੋਂ ਦੀ ਪੰਚਾਇਤ ਵਲੋਂ ਵੱਡੀ ਪਹਿਲਕਦਮੀ ਕੀਤੀ ਗਈ ਹੈ। ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਇੱਕ ਜਨਵਰੀ ਤੋਂ ਕਿਸੇ ਵੀ ਦੁਕਾਨ 'ਤੇ ਜਰਦਾ, ਬੀੜੀਆਂ, ਤੰਬਾਕੂ, ਸਿਗਰਟ ਆਦਿ ਨਸ਼ੀਲੇ ਪਦਾਰਥ ਨਹੀਂ ਵੇਚੇ ਜਾਣਗੇ।

ਇਹ ਫ਼ੈਸਲਾ ਪਿੰਡ ਦੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਪਿੰਡ ਝਾੜੋਂ ਦੀ ਪੰਚਾਇਤ ਵੱਲੋਂ ਲਿਆ ਗਿਆ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਉਲੰਘਣਾ ਕਰਨ ਵਾਲੇ ਦੁਕਾਨਦਾਰ ਨੂੰ 5 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਜਾਵੇਗਾ ਅਤੇ 7 ਦਿਨ ਲਈ ਦੁਕਾਨ ਵੀ ਬੰਦ ਕੀਤੀ ਜਾਵੇਗੀ।

ਪਿੰਡ ਵੱਲੋਂ ਪਾਸ ਕੀਤੇ ਮਤੇ ਵਿਚ ਲਿਖਿਆ ਗਿਆ ਹੈ ਕਿ ਸਾਂਝੀਆਂ ਜਗ੍ਹਾ ਜਿਵੇਂ ਪਿੰਡ ਦੀ ਸੱਥ, ਬੱਸ ਅੱਡਾ ਅਤੇ ਸਕੂਲ ਆਦਿ ਵਿਖੇ ਵੀ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ 'ਤੇ ਪਾਬੰਦੀ ਹੈ। ਹੁਕਮ ਅਦੂਲੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement