ਟਰੰਪ ਦੀਆਂ ਨੀਤੀਆਂ ਨੂੰ ਬਦਲਣ ’ਚ ਕੁੱਝ ਮਹੀਨਿਆਂ ਦਾ ਲਗੇਗਾ ਸਮਾਂ : ਬਾਇਡਨ
Published : Dec 24, 2020, 1:31 am IST
Updated : Dec 24, 2020, 1:31 am IST
SHARE ARTICLE
image
image

ਟਰੰਪ ਦੀਆਂ ਨੀਤੀਆਂ ਨੂੰ ਬਦਲਣ ’ਚ ਕੁੱਝ ਮਹੀਨਿਆਂ ਦਾ ਲਗੇਗਾ ਸਮਾਂ : ਬਾਇਡਨ

ਵਿਲਮਿੰਗਟਨ, 23 ਦਸੰਬਰ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵਲੋਂ ਮੌਜੂਦਾ ਇਮੀਗ੍ਰੇਸ਼ਨ ਅਤੇ ਸ਼ਰਣ ਪਾਬੰਦੀਆਂ ਵਿਚੋਂ ਕਈ ਪਾਬੰਦੀਆਂ ਨੂੰ ਅਗਲੇ 6 ਮਹੀਨਿਆਂ ਵਿਚ ਹਟਾਏ ਜਾਣ ਦੀ ਉਮੀਦ ਹੈ। ਬਾਇਡਨ ਨੇ ਮੰਗਲਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਟਰੰਪ ਪ੍ਰਸ਼ਾਸਨ ਦੀਆਂ ਕੁੱਝ ਇਮੀਗ੍ਰੇਸ਼ਨ ਨੀਤੀਆਂ ਨੂੰ ਵਾਪਸ ਲੈਣ ਲਈ ਸਮਾਂ ਸੀਮਾ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਇਸ ਨੂੰ ਲਾਗੂ ਕਰਨ ਵਿਚ 6 ਮਹੀਨੇ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਹਰ ਪਾਬੰਦੀ ਨੂੰ ਨਹੀਂ ਹਟਾਉਣਗੇ ਜਾਂ ਤੁਰੰਤ ਵਰਤਮਾਨ ਸ਼ਰਣ ਪ੍ਰਕਿਰਿਆ ’ਤੇ ਰੋਕ ਨਹੀਂ ਲਾਉਣਗੇ ਕਿਉਂਕਿ ਇਸ ਨਾਲ ਅਮਰੀਕਾ ਦੀ ਦਖਣੀ ਸਰਹੱਦ ’ਤੇ ਫਸੇ 20 ਲੱਖ ਲੋਕ ਪ੍ਰਭਾਵਤ ਹੋਣਗੇ। ਬਾਇਡਨ ਨੇ ਚੀਜਾਂ ਨੂੰ ਤੁਰੰਤ ਬਦਲਣ ਦੀ ਚੇਤਾਵਨੀ ਦਿਤੀ । ਉਨ੍ਹਾਂ ਕਿਹਾ, “ਮੈਂ ਪਹਿਲਾਂ ਹੀ ਮੈਕਸੀਕੋ ਦੇ ਰਾਸ਼ਟਰਪਤੀ ਅਤੇ ਲਤੀਨੀ ਅਮਰੀਕਾ ਵਿਚ ਸਾਡੇ ਦੋਸਤਾਂ ਨਾਲ ਇਨ੍ਹਾਂ ਮੁੱਦਿਆਂ ’ਤੇ ਚਰਚਾ ਕਰਨੀ ਸ਼ੁਰੂ ਕਰ ਦਿਤੀ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement