ਟੈਕਸ ਨਾ ਭਰਨ ਵਾਲੇ ਪੰਜਾਬ ਦੇ 800 ਤੋਂ ਵੱਧ ਬੁਟੀਕਾਂ 'ਤੇ ਐਕਸ਼ਨ, ਪਿਛਲੇ 20 ਸਾਲਾਂ ਤੋਂ ਕਰ ਰਹੇ ਨੇ ਟੈਕਸ ਚੋਰੀ  
Published : Oct 24, 2023, 1:54 pm IST
Updated : Oct 24, 2023, 1:54 pm IST
SHARE ARTICLE
Tax Fraud
Tax Fraud

ਟੈਕਸ ਦਾ ਭੁਗਤਾਨ ਨਾ ਕਰਨ 'ਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਜੀਐਸਟੀ ਟੈਕਸ ਚੋਰੀ ਕਰਨ ਵਾਲੇ ਵੱਖ-ਵੱਖ ਵਰਗਾਂ 'ਤੇ ਸਖ਼ਤੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਹਿੱਸੇ ਵਜੋਂ ਇਸ ਵਾਰ ਟੈਕਸ ਨਾ ਭਰਨ ਵਾਲੇ ਲੇਡੀਜ਼ ਸੂਟ ਬਣਾਉਣ ਅਤੇ ਵੇਚਣ ਵਾਲੇ ਬੁਟੀਕਾਂ ਦੀ ਗਿਣਤੀ ਵੱਧ ਸਾਹਮਣੇ ਆਈ ਹੈ। ਸਰਕਾਰ ਨੇ ਇਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ ਅਤੇ ਆਪਣੀ ਮੁੱਢਲੀ ਜਾਂਚ ਵਿਚ ਟੈਕਸ ਵਿਭਾਗ ਨੇ ਪਾਇਆ ਕਿ ਟੈਕਸ ਚੋਰੀ ਕਰਨ ਵਾਲਿਆਂ ਵਿਚ ਬੁਟੀਕ ਵੀ ਸ਼ਾਮਲ ਹਨ।  

ਇਸ ਜਾਂਚ 'ਚ ਸਭ ਤੋਂ ਪਹਿਲਾਂ ਵਿਭਾਗ ਨੇ 393 ਅਜਿਹੇ ਬੁਟੀਕਾਂ ਦੀ ਸ਼ਨਾਖਤ ਕੀਤੀ ਹੈ, ਜੋ ਨਿਯਮਾਂ ਅਨੁਸਾਰ ਸਰਕਾਰ ਨੂੰ ਟੈਕਸ ਨਹੀਂ ਅਦਾ ਕਰ ਰਹੇ ਹਨ, ਹਾਲਾਂਕਿ ਪੰਜਾਬ ਭਰ 'ਚ 800 ਤੋਂ ਵੱਧ ਨਾਮੀ ਬੁਟੀਕ ਹਨ, ਪਰ ਹੁਣ ਤੱਕ ਦੀ ਜਾਂਚ 'ਚ 393 ਸਾਹਮਣੇ ਆਏ ਹਨ ਜਿਹਨਾਂ ਨੂੰ ਟੈਕਸ ਚੋਰੀ 'ਚ ਸ਼ਾਮਲ ਪਾਇਆ ਗਿਆ ਹੈ।    

ਸਰਕਾਰ ਉਨ੍ਹਾਂ ਨੂੰ ਨੋਟਿਸ ਦੇਣ ਦੀ ਤਿਆਰੀ ਕਰ ਰਹੀ ਹੈ। ਟੈਕਸ ਦਾ ਭੁਗਤਾਨ ਨਾ ਕਰਨ 'ਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਉਹ ਟੈਕਸ ਅਦਾ ਕਰ ਰਹੇ ਹਨ ਜਾਂ ਨਹੀਂ। ਉਨ੍ਹਾਂ ਨੂੰ ਦੁਸਹਿਰੇ ਤੋਂ ਬਾਅਦ ਨੋਟਿਸ ਭੇਜਿਆ ਜਾਵੇਗਾ। ਜੇਕਰ ਉਹ ਨੋਟਿਸ ਦਾ ਜਵਾਬ ਨਹੀਂ ਦਿੰਦੇ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। 

ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਪ੍ਰਮੁੱਖ ਬੁਟੀਕ ਦੀ ਸ਼ਨਾਖਤ ਕੀਤੀ ਗਈ ਹੈ, ਉਨ੍ਹਾਂ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਮੁਹਾਲੀ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਫਗਵਾੜਾ, ਮੋਗਾ, ਜਗਰਾਉਂ ਅਤੇ ਬਠਿੰਡਾ ਵਰਗੇ ਵੱਡੇ ਸ਼ਹਿਰਾਂ ਵਿਚ ਚੱਲ ਰਹੇ ਪਿਛਲੇ 20 ਨਾਮਵਰ ਬੁਟੀਕ ਹਨ। ਜਦੋਂ ਤੋਂ ਇਹਨਾਂ ਦੇ ਬੁਟੀਕ ਚੱਲ ਰਹੇ ਹਨ ਇਨ੍ਹਾਂ ਬੁਟੀਕਾਂ ਨੇ ਟੈਕਸ ਨਹੀਂ ਭਰਿਆ ਹੈ, ਜਿਸ ਕਾਰਨ ਇਨ੍ਹਾਂ 'ਤੇ ਸਰਕਾਰ ਦਾ ਲੱਖਾਂ ਰੁਪਏ ਦਾ ਟੈਕਸ ਬਕਾਇਆ ਹੈ। ਹੁਣ ਸਰਕਾਰ ਨੇ ਉਨ੍ਹਾਂ ਤੋਂ ਵਸੂਲੀ ਦੀ ਤਿਆਰੀ ਕਰ ਲਈ ਹੈ।  

ਮੁੱਢਲੀ ਪੱਧਰ 'ਤੇ ਜਾਂਚ ਦੌਰਾਨ ਵਿਭਾਗ ਨੂੰ ਪਤਾ ਲੱਗਾ ਹੈ ਕਿ ਪੰਜਾਬ ਦੇ ਇਹ ਮਸ਼ਹੂਰ ਬੁਟੀਕ ਅਮੀਰ ਪਰਿਵਾਰਾਂ ਦੇ ਕੱਪੜੇ ਸਿਲਾਈ ਕਰਨ ਦਾ ਧੰਦਾ ਕਰਦੇ ਹਨ। ਉਹ ਵਿਆਹਾਂ ਲਈ ਲੱਖਾਂ ਰੁਪਏ ਦੇ ਕੱਪੜੇ ਤਿਆਰ ਕਰਦੇ ਹਨ, ਇਸ ਲਈ ਉਹ ਸਾਲਾਨਾ ਕਰੋੜਾਂ ਦਾ ਕਾਰੋਬਾਰ ਕਰਦੇ ਹਨ ਅਤੇ ਹਰ ਸਾਲ 30 ਤੋਂ 50 ਲੱਖ ਰੁਪਏ ਦੇ ਟੈਕਸ ਚੋਰੀ ਕਰ ਰਹੇ ਹਨ। 

ਸਰਕਾਰ ਵੱਲੋਂ ਟੈਕਸ ਚੋਰੀ ਦੀ ਸੂਚੀ ਵਿਚ ਜਿਨ੍ਹਾਂ ਮਸ਼ਹੂਰ ਬੁਟੀਕ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਦਾ ਸਾਲਾਨਾ ਕਾਰੋਬਾਰ ਕਰੋੜਾਂ ਰੁਪਏ ਹੈ। ਉਹ ਪੰਜਾਬ ਤੋਂ ਲੈ ਕੇ ਪੂਰੇ ਦੇਸ਼-ਵਿਦੇਸ਼ ਵਿਚ ਹਰ ਗਾਹਕ ਨੂੰ ਲੱਖਾਂ ਰੁਪਏ ਦੇ ਸੂਟ ਵੇਚ ਰਹੇ ਹਨ। ਇਕ ਬੁਟੀਕ ਦੀ ਵਿਕਰੀ 8 ਕਰੋੜ ਰੁਪਏ ਤੋਂ ਵੱਧ ਪਾਈ ਗਈ ਜਦਕਿ ਟੈਕਸ ਦਾ ਇਕ ਵੀ ਰੁਪਇਆ ਨਹੀਂ ਭਰਿਆ ਗਿਆ। ਕਈ ਬੁਟੀਕ ਪੂਰੀ ਅਦਾਇਗੀ ਆਨਲਾਈਨ ਕਰ ਰਹੇ ਹਨ ਅਤੇ ਪੂਰਾ ਰਿਕਾਰਡ ਰੱਖ ਰਹੇ ਹਨ ਪਰ ਨਾ ਤਾਂ ਉਹਨਾਂ ਨੇ ਜੀਐਸਟੀ ਨੰਬਰ ਲਿਆ ਹੈ ਅਤੇ ਨਾ ਹੀ ਕੋਈ ਹੋਰ ਟੈਕਸ ਅਦਾ ਕੀਤਾ ਹੈ।     

ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਟੈਕਸ ਚੋਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸੇਗੀ, ਇਸ ਲਈ ਉਹ ਵੱਖ-ਵੱਖ ਅਦਾਰਿਆਂ, ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਦਾ ਡਾਟਾ ਸਕੈਨ ਕਰ ਰਹੀ ਹੈ। ਫਿਲਹਾਲ ਸਰਕਾਰ ਨੇ 393 ਬੁਟੀਕਾਂ ਦੀ ਸ਼ਨਾਖਤ ਕੀਤੀ ਹੈ, ਜਿਨ੍ਹਾਂ ਨੇ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ, ਇਸ ਲਈ ਉਨ੍ਹਾਂ ਸਾਰਿਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਭੁਗਤਾਨ ਲਈ ਇੱਕ ਖਾਸ ਸਮਾਂ ਵੀ ਦਿੱਤਾ ਜਾਵੇਗਾ। ਜੇਕਰ ਉਹ ਇਸ ਸਮੇਂ ਵਿਚ ਵੀ ਟੈਕਸ ਅਦਾ ਨਹੀਂ ਕਰਦੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


  

Tags: tax

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement