ਯੂ.ਐਨ.ਐਚ.ਆਰ.ਸੀ. ’ਚ ਉਠਾਇਆ ਗਿਆ ਪਾਕਿਸਤਾਨ ’ਚ ਸਿੰਧੀ ਭਾਈਚਾਰੇ ’ਤੇ ਹੋ ਰਹੇ ਅਤਿਆਚਾਰਾਂ ਦਾ ਮੁੱਦਾ
Published : Jun 24, 2022, 12:13 am IST
Updated : Jun 24, 2022, 12:13 am IST
SHARE ARTICLE
image
image

ਯੂ.ਐਨ.ਐਚ.ਆਰ.ਸੀ. ’ਚ ਉਠਾਇਆ ਗਿਆ ਪਾਕਿਸਤਾਨ ’ਚ ਸਿੰਧੀ ਭਾਈਚਾਰੇ ’ਤੇ ਹੋ ਰਹੇ ਅਤਿਆਚਾਰਾਂ ਦਾ ਮੁੱਦਾ

ਜਨੇਵਾ, 23 ਜੂਨ : ਪਾਕਿਸਤਾਨ ’ਚ ਸਿੰਧੀ ਭਾਈਚਾਰੇ ’ਤੇ ਹੋ ਰਹੇ ਅਤਿਆਚਾਰਾਂ ਦਾ ਮੁੱਦਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਕੋਲ ਪਹੁੰਚ ਗਿਆ ਹੈ। ਜਨੇਵਾ ਵਿਚ ਹੋਏ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ.ਐਨ.ਐਚ.ਆਰ.ਸੀ.) ਦੇ 50ਵੇਂ ਸੈਸ਼ਨ ਵਿਚ ਵਰਲਡ ਸਿੰਧੀ ਕਾਂਗਰਸ (ਡਬਲਿਊਐਸਸੀ) ਦੇ ਮੈਂਬਰ ਆਸਿਫ਼ ਪੰਵਾਰ ਨੇ ਅਤਿਆਚਾਰਾਂ ਦਾ ਮੁੱਦਾ ਉਠਾਇਆ ਅਤੇ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਨੂੰ ਸ਼ਾਂਤਮਈ ਢੰਗ ਨਾਲ ਮੀਟਿੰਗਾਂ ਕਰਨ ਦੀ ਵੀ ਇਜਾਜ਼ਤ ਨਹੀਂ ਹੈ।
ਆਸਿਫ਼ ਨੇ ਕਿਹਾ ਕਿ ਸਿੰਧ ਰਾਸ਼ਟਰਵਾਦੀ ਅੰਦੋਲਨ ਦੇ ਸੰਸਥਾਪਕ ਜੀਐਮ ਸਈਦ ਦੀ 27ਵੀਂ ਬਰਸੀ ’ਤੇ ਸ਼ਰਧਾਂਜਲੀ ਦੇਣ ਆਏ ਲੋਕਾਂ ਨੂੰ ਧਮਕੀਆਂ ਦਿਤੀਆਂ ਗਈਆਂ। 17 ਜੂਨ ਨੂੰ ਸੈਸ਼ਨ ਦੌਰਾਨ ਆਸਿਫ਼ ਨੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਸੂਚੀ ਦਿਖਾਈ ਜੋ ਸ਼ਾਂਤੀਪੂਰਨ ਮੀਟਿੰਗ Çੱਚ ਹਿੱਸਾ ਲੈਣ ਲਈ ਆਏ ਸਨ।
ਪਾਕਿਸਤਾਨੀ ਪੁਲਿਸ ਨੇ 190 ਲੋਕਾਂ ਵਿਰੁਧ ਦੇਸ਼ ਧ੍ਰੋਹ ਅਤੇ ਅਤਿਵਾਦੀ ਗਤੀਵਿਧੀਆਂ ਤਹਿਤ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿਚੋਂ 25 ਔਰਤਾਂ ਸਮੇਤ 87 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਸਿਫ਼ ਨੇ ਯੂ.ਐਨ.ਐਚ.ਆਰ.ਸੀ. ਨੂੰ ਪਾਕਿਸਤਾਨ ’ਤੇ ਦਬਾਅ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਸਿੰਧੀ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਨਾ ਹੋਵੇ। (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement