ਕੰਗਣਾ ਨੇ ਕੀਤੀ ਦੇਸ਼ ਦਾ ਨਾਂਅ ਬਦਲਣ ਦੀ ਮੰਗ, ਕਿਹਾ ਇੰਡੀਆ ਗ਼ੁਲਾਮੀ ਦੀ ਪਛਾਣ
Published : Jun 24, 2021, 1:06 am IST
Updated : Jun 24, 2021, 1:06 am IST
SHARE ARTICLE
image
image

ਕੰਗਣਾ ਨੇ ਕੀਤੀ ਦੇਸ਼ ਦਾ ਨਾਂਅ ਬਦਲਣ ਦੀ ਮੰਗ, ਕਿਹਾ ਇੰਡੀਆ ਗ਼ੁਲਾਮੀ ਦੀ ਪਛਾਣ

ਮੁੰਬਈ, 23 ਜੂਨ : ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ ਵਿਚ ਰਹਿਣ ਵਾਲੀ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਹੈ। ਹਾਲਾਂਕਿ ਟਵਿਟਰ ਨੇ ਉਨ੍ਹਾਂ ਦੇ ਅਕਾਊਂਟ ਨੂੰ ਬਲਾਕ ਕਰ ਦਿਤਾ ਹੈ ਪਰ ਇਸ ਦੇ ਬਾਵਜੂਦ ਉਹ ਫ਼ੇਸਬੁਕ ਜਾਂ ਇੰਸਟਾਗ੍ਰਾਮ ਜ਼ਰੀਏ ਵੱਖ-ਵੱਖ ਮੁੱਦਿਆਂ ’ਤੇ ਅਪਣੀ ਰਾਏ ਜ਼ਰੂਰ ਸਾਂਝੀ ਕਰਦੀ ਹੈ। 
  ਹੁਣ ਅਦਾਕਾਰਾ ਨੇ ਦੇਸ਼ ਦਾ ਨਾਂਅ ਬਦਲਣ ਦੀ ਮੰਗ ਕੀਤੀ ਹੈ। ਕੰਗਨਾ ਦਾ ਕਹਿਣਾ ਹੈ ਕਿ ਇੰਡੀਆ ਗੁਲਾਮੀ ਦੀ ਪਛਾਣ ਹੈ। ਇਸ ਲਈ ਇਸ ਨੂੰ ਬਦਲ ਦੇਣਾ ਚਾਹੀਦਾ ਹੈ। ਕੰਗਨਾ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ‘‘ਜਦੋਂ ਤਕ ਦੇਸ਼ ਪਛਮੀ ਦੇਸ਼ਾਂ ਦੀ ਇਕ ‘ਚੀਪ ਕਾਪੀ’ ਬਣਿਆ ਰਹੇਗਾ ਉਦੋਂ ਤਕ ਤਰੱਕੀ ਨਹੀਂ ਕਰ ਸਕੇਗਾ। ਭਾਰਤ ਉਦੋਂ ਹੀ ਉੱਪਰ ਉੱਠ ਸਕਦਾ ਹੈ, ਜਦੋਂ ਉਹ ਅਪਣੀ ਪ੍ਰਾਚੀਨ ਸਭਿਅਤਾ ਅਤੇ ਸੰਸਕਿ੍ਰਤੀ ’ਚ ਵਿਸ਼ਵਾਸ ਕਰ ਕੇ ਉਸੇ ਰਸਤੇ ’ਤੇ ਅੱਗੇ ਵਧੇਗਾ।’’ ਕੰਗਨਾ ਰਣੌਤ ਨੇ ਸਾਰਿਆਂ ਨੂੰ ਵੇਦਾਂ, ਗੀਤਾ ਅਤੇ ਯੋਗ ਨਾਲ ਜੁੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਡੀਆ ਦਾ ਨਾਂਅ ਬਦਲ ਕੇ ਭਾਰਤ ਕੀਤਾ ਜਾਵੇ ਕਿਉਂਕਿ ਇੰਡੀਆ ਨਾਂਅ ਗ਼ੁਲਾਮੀ ਦਾ ਪ੍ਰਤੀਕ ਹੈ।
  ਕੰਗਨਾ ਨੇ ਪੋਸਟ ਵਿਚ ਲਿਖਿਆ,‘‘ਅੰਗਰੇਜ਼ਾਂ ਨੇ ਸਾਨੂੰ ਗ਼ੁਲਾਮੀ ਵਾਲਾ ਨਾਂਅ ਇੰਡੀਆ ਦਿਤਾ, ਜਿਸ ਦਾ ਅਰਥ ਹੈ ਕਿ ਸਿੰਧੂ ਨਦੀ ਦਾ ਪੂਰਬ। ਕੀ ਤੁਸੀਂ ਇਕ ਬੱਚੇ ਨੂੰ ਛੋਟੀ ਨੱਕ, ਦੂਜਾ ਜਾਂ ਸੀ ਸੈਕਸ਼ਨ ਬੁਲਾਉਗੇ? ਇਹ ਕਿਹੋ ਜਿਹਾ ਨਾਮ ਹੈ? ਮੈਂ ਤੁਹਾਨੂੰ ਭਾਰਤ ਦਾ ਅਰਥ ਦਸਦੀ ਹਾਂ। ਇਹ ਤਿੰਨ ਸੰਸਕਿ੍ਰਤੀ ਦੇ ਸ਼ਬਦਾਂ ਤੋਂ ਬਣਿਆ ਹੈ ਭਾ (ਭਾਵ), ਰ (ਰਾਗ) ਅਤੇ ਤ (ਤਾਲ) ਤੋਂ ਬਣਿਆ ਹੈ। ਹਾਂ ਗ਼ੁਲਾਮ ਬਣਨ ਤੋਂ ਪਹਿਲਾਂ ਅਸੀਂ ਇਹੀ ਸੀ। ਸਾਨੂੰ ਅਪਣਾ ਖੋਇਆ ਹੋਇਆ ਮਾਣ ਹਾਸਲ ਕਰਨਾ ਚਾਹੀਦਾ ਹੈ ਚਲੋ, ਭਾਰਤ ਨਾਂਅ ਤੋਂ ਇਸ ਦੀ ਸ਼ੁਰੂਆਤ ਕਰਦੇ ਹਾਂ।’’     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement