20 ਰੁਪਏ ਦੇ ਗੋਲ ਗੱਪਿਆਂ ਨੇ ਕਰਵਾਇਆ ਹੋਮਗਾਰਡ ਜਵਾਨ ਨੂੰ ਲਾਈਨ ਹਾਜ਼ਰ
Published : May 24, 2023, 12:02 pm IST
Updated : May 24, 2023, 12:02 pm IST
SHARE ARTICLE
photo
photo

ਹੋਮਗਾਰਡ ਜਵਾਨ ਓਮ ਨਰਾਇਣ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਪੁਲਿਸ ਲਾਈਨ ਵਿਚ ਤਬਦੀਲ ਕਰ ਦਿਤਾ ਗਿਆ ਹੈ

 

ਗੁਰਦਾਸਪੁਰ : ਨਸ਼ੇ 'ਚ ਧੁਤ ਹੋਮਗਾਰਡ ਜਵਾਨ ਨੇ ਸ਼ਿਲਪ ਮੇਲੇ ਦੇ ਬਾਹਰ ਗੋਲਗੱਪੇ ਨੂੰ ਲੈ ਕੇ ਹੰਗਾਮਾ ਕੀਤਾ। ਹੋਮਗਾਰਡ ਜਵਾਨ ਨੇ 20 ਰੁਪਏ ਦੇ ਗੋਲਗੱਪੇ ਖਾ ਲਏ ਸੀ ਪਰ ਜਦੋਂ ਰੇਹੜੀ ਵਾਲੇ ਨੇ ਪੈਸੇ ਮੰਗੇ ਤਾਂ ਉਸ ਨੇ ਹੰਗਾਮਾ ਕਰ ਦਿਤਾ। ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਉਸ ਦੀ ਵੀਡੀਓ ਬਣਾ ਲਈ।

ਇਸ ਦੌਰਾਨ ਮੁਲਜ਼ਮ ਦੀ ਲੋਕਾਂ ਨਾਲ ਬਹਿਸ ਹੋ ਗਈ। ਸ਼ਹਿਰ ਵਿਚ ਕਰਾਫਟ ਮੇਲੇ ਦੇ ਬਾਹਰ ਕਾਫੀ ਰੌਣਕ ਸੀ। ਇਸ ਲਈ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਜਦੋਂ ਉਨ੍ਹਾਂ ਨੇ ਹੋਮਗਾਰਡ ਜਵਾਨ ਦੀ ਸ਼ਿਕਾਇਤ ਕਰਨ ਦੀ ਗੱਲ ਕੀਤੀ ਤਾਂ ਉਹ ਕਾਰ ਵਿਚ ਬੈਠ ਕੇ ਤੇਜ਼ੀ ਨਾਲ ਉੱਥੋਂ ਚਲਾ ਗਿਆ। ਇਸ ਦੌਰਾਨ ਉਸ ਨੇ ਲੋਕਾਂ 'ਤੇ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਬਾਅਦ ਵਿਚ ਜਦੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਤੱਕ ਪਹੁੰਚੀ ਤਾਂ ਪਤਾ ਲਗਾ ਕਿ ਹੋਮਗਾਰਡ ਜਵਾਨ ਥਾਣਾ ਸਦਰ ਵਿਚ ਤਾਇਨਾਤ ਹੈ। 

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਦਾ ਨੋਟਿਸ ਲੈਂਦਿਆਂ ਹੋਮ ਗਾਰਡ ਜਵਾਨ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਹੋਮ ਗਾਰਡ ਜਵਾਨ ਨੇ ਵੀਡੀਓ ਬਣਾਉਣ ਵਾਲੇ ਲੋਕਾਂ 'ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਵੀ ਕੀਤੀ।

ਬਾਅਦ ਵਿਚ ਜਦੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਤੱਕ ਪਹੁੰਚੀ ਤਾਂ ਪਤਾ ਲਗਾ ਕਿ ਹੋਮਗਾਰਡ ਜਵਾਨ ਥਾਣਾ ਸਦਰ ਵਿਚ ਤਾਇਨਾਤ ਹੈ। ਐਸਐਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦਸਿਆ ਕਿ ਹੋਮਗਾਰਡ ਜਵਾਨ ਓਮ ਨਰਾਇਣ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਪੁਲਿਸ ਲਾਈਨ ਵਿਚ ਤਬਦੀਲ ਕਰ ਦਿਤਾ ਗਿਆ ਹੈ। ਵੀਡੀਓ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement