ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੇ ਵੀ ਪੁੱਛੇ ਮੁੱਖ ਮੰਤਰੀ ਨੂੰ ਸਵਾਲ
Published : May 24, 2020, 3:23 am IST
Updated : May 24, 2020, 3:23 am IST
SHARE ARTICLE
File Photo
File Photo

'ਕੈਪਟਨ ਨੂੰ ਪੁੱਛੋ' ਫ਼ੇਸਬੁਕ ਲਾਈਵ ਪ੍ਰੋਗਰਾਮ

ਪਟਿਆਲਾ, 23 ਮਈ (ਤੇਜਿੰਦਰ ਫ਼ਤਿਹਪੁਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਵਿਰੁੱਧ ਵਿੱਢੀ ਅਪਣੀ ਜੰਗ 'ਮਿਸ਼ਨ ਫ਼ਤਹਿ' ਦੌਰਾਨ ਅਰੰਭ ਕੀਤੇ ਗਏ ਵਿਸ਼ੇਸ਼ ਫ਼ੇਸਬੁਕ ਲਾਈਵ ਪ੍ਰੋਗਰਾਮ 'ਆਸਕ ਕੈਪਟਨ' ਦੌਰਾਨ ਪਟਿਆਲਾ ਜ਼ਿਲ੍ਹੇ ਦੇ ਦੋ ਵਸਨੀਕਾਂ ਨੇ ਵੀ ਆਪਣੇ ਸਵਾਲ ਪੁੱਛੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਲਾਈਵ ਪ੍ਰੋਗਰਾਮ ਕੈਪਟਨ ਨੂੰ ਪੁੱਛੋ ਦਾ ਹਿੱਸਾ ਬਣੇ ਪੰਜਾਬੀਆਂ ਨੇ ਕੋਰੋਨਾ ਵਾਇਰਸ ਸਮੇਤ ਪੰਜਾਬ ਦੀ ਸਥਿਤੀ ਸਮੇਤ ਹੋਰ ਕਈ ਤਰ੍ਹਾਂ ਦੇ ਸਵਾਲ ਪੁੱਛੇ।

File photoFile photo

ਇਨ੍ਹਾਂ ਵਿੱਚ ਸ਼ਾਮਲ ਪਟਿਆਲਾ ਵਾਸੀ ਰੋਹਿਤ ਗੁਪਤਾ ਨੇ ਜਿੰਮ ਖੋਲ੍ਹਣ 'ਤੇ ਲਾਈ ਪਾਬੰਦੀ ਹਟਾਉਣ ਬਾਰੇ ਅਪਣਾ ਸਵਾਲ ਕੀਤਾ ਅਤੇ ਪਾਤੜਾਂ ਦੇ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਉਸਦਾ ਫਿਟਨੈਸ ਟ੍ਰੇਨਰ ਅਪਣੀ ਨੌਕਰੀ ਗਵਾ ਚੁੱਕਾ ਹੈ, ਇਸ ਲਈ ਜਿੰਮ ਖੋਲ੍ਹੇ ਜਾਣ।

Captain Amarinder singhCaptain Amarinder singh

ਇਨ੍ਹਾਂ ਸਵਾਲਾਂ ਦਾ ਉਤਰ ਦਿੰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ''ਇਸ ਬਾਰੇ 31 ਮਈ ਨੂੰ ਹੀ ਕੁੱਝ ਦਸਿਆ ਜਾ ਸਕੇਗਾ ਕਿਉਂਕਿ ਕੋਰੋਨਾ ਵਾਇਰਸ ਇਕ ਕੌਮੀ ਆਫ਼ਤ ਹੈ ਅਤੇ ਸਾਰੇ ਸੂਬਿਆਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮ ਮੰਨਣੇ ਪੈਂਦੇ ਹਨ। ਇਸ ਲਈ ਜਿਵੇਂ ਤੁਸੀਂ ਪਿਛਲੇ ਦੋ ਮਹੀਨਿਆਂ ਤੋਂ ਕਸ਼ਟ ਕੱਟਿਆ ਹੈ, ਕੁੱਝ ਦਿਨ ਹੋਰ ਇੰਤਜ਼ਾਰ ਕੀਤਾ ਜਾਵੇ।''

Corona VirusFile Photo

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਵਲੋਂ ਮਿਸ਼ਨ ਫ਼ਤਹਿ ਦੌਰਾਨ ਪੰਜਾਬ ਨੂੰ ਇਸ ਕੋਵਿਡ-19 ਦੀ ਵਿਸ਼ਵ ਵਿਆਪੀ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਸਮਾਜਿਕ ਵਿੱਥ, ਮਾਸਕ ਪਾਉਣ ਅਤੇ ਹੱਥ ਵਾਰ-ਵਾਰ ਧੋਹਣ 'ਤੇ ਪਹਿਰਾ ਦੇ ਕੇ ਸਹਿਯੋਗ ਦੇਣ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।
 

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement