ਪੁਲਿਸ ਨੇ ਅੰਬਾਲਾ ਛਾਉਣੀ 'ਚ ਸੈਕਸ ਰੈਕੇਟ ਦਾ ਕੀਤਾ ਪਰਦਾਫਾਸ਼, ਪਤੀ-ਪਤਨੀ ਸਮੇਤ ਕੁੜੀਆਂ ਨੂੰ ਕੀਤਾ ਗ੍ਰਿਫਤਾਰ

By : GAGANDEEP

Published : Mar 24, 2023, 1:13 pm IST
Updated : Mar 24, 2023, 1:14 pm IST
SHARE ARTICLE
photo
photo

500-500 ਰੁਪਏ ਵਿਚ ਕਰਦੇ ਸਨ ਸੌਦਾ

 

ਅੰਬਾਲਾ ਕੈਂਟ: ਹਰਿਆਣਾ ਦੇ ਅੰਬਾਲਾ ਕੈਂਟ ਵਿੱਚ ਚੱਲ ਰਹੇ ਇੱਕ ਹੋਰ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇਹ ਜੋੜਾ ਪੂਜਾ ਵਿਹਾਰ 'ਚ ਕਿਰਾਏ ਦੇ ਮਕਾਨ 'ਚ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਸੀ। ਪੁਲਿਸ ਨੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਮੌਕੇ ਤੋਂ ਯੂਪੀ ਅਤੇ ਪੰਜਾਬ ਦੀਆਂ ਦੋ ਲੜਕੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਮਹੇਸ਼ ਨਗਰ ਥਾਣਾ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 

ਪੁਲਿਸ ਮੁਤਾਬਕ ਤਰੁਣ ਆਪਣੀ ਪਤਨੀ ਨਾਲ ਮਿਲ ਕੇ ਪੂਜਾ ਵਿਹਾਰ ਅੰਬਾਲਾ ਛਾਉਣੀ 'ਚ ਕਿਰਾਏ ਦੇ ਮਕਾਨ 'ਚ ਸੈਕਸ ਰੈਕੇਟ ਚਲਾ ਰਿਹਾ ਸੀ। ਤਰੁਣ ਨੇ ਯੂਪੀ ਅਤੇ ਪੰਜਾਬ ਦੀਆਂ ਦੋ ਲੜਕੀਆਂ ਵੀ ਰੱਖੀਆਂ ਹੋਈਆਂ ਸਨ। ਪੁਲਿਸ ਨੂੰ ਜਿਵੇਂ ਹੀ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਫਰਜ਼ੀ ਗਾਹਕ ਬਣਾ ਕੇ 500 ਰੁਪਏ ਦੇ ਕੇ ਤਰੁਣ ਕੋਲ ਭੇਜ ਦਿੱਤਾ। ਇੱਥੇ ਸੌਦਾ ਹੋਣ ਤੋਂ ਬਾਅਦ ਫਰਜ਼ੀ ਗਾਹਕ ਨੇ ਮਹੇਸ਼ ਨਗਰ ਥਾਣਾ ਇੰਚਾਰਜ ਨੂੰ ਮਿਸ ਕਾਲ ਮਾਰੀ। ਇਸ ਦੌਰਾਨ ਪੁਲੀਸ ਟੀਮ ਨੇ ਤੁਰੰਤ ਛਾਪਾ ਮਾਰਿਆ।

ਇਹ ਵੀ ਪੜ੍ਹੋ: ਸੂਬੇ 'ਚ ਬਦਲਦੇ ਮੌਸਮ ਨੇ ਲੋਕਾਂ ਨੂੰ ਛੇੜੀ ਕੰਬਣੀ, ਕਈ ਇਲਾਕਿਆਂ ਵਿਚ ਤੇਜ਼ ਹਵਾਵਾਂ ਨੇ ਨਾਲ-ਨਾਲ ਪੈ ਰਿਹਾ ਭਾਰੀ ਮੀਂਹ  

ਡੀਐਸਪੀ ਅਨਿਲ ਕੁਮਾਰ ਨੇ ਦੱਸਿਆ ਕਿ ਇਹ ਜੋੜਾ ਪੂਜਾ ਵਿਹਾਰ ਵਿੱਚ ਕਿਰਾਏ ’ਤੇ ਰਹਿੰਦਾ ਸੀ ਅਤੇ ਦੂਜੇ ਰਾਜਾਂ ਤੋਂ ਲੜਕੀਆਂ ਲਿਆ ਕੇ ਉਨ੍ਹਾਂ ਨੂੰ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸਨ। ਪੂਜਾ ਵਿਹਾਰ ਦੇ ਰਹਿਣ ਵਾਲੇ ਤਰੁਣ ਅਤੇ ਉਸ ਦੀ ਪਤਨੀ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਫਰਜ਼ੀ ਗਾਹਕ ਵੱਲੋਂ ਦਿੱਤੇ 500 ਰੁਪਏ ਵੀ ਬਰਾਮਦ ਕੀਤੇ ਗਏ ਹਨ। ਦੋਵਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Location: India, Haryana, Ambala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement