ਵਿਆਹੁਤਾ ਵਿਅਕਤੀ ਨੂੰ ਨੌਜੁਆਨ ਨਾਲ ਹੋਇਆ ਪਿਆਰ! ਸਰੀਰਕ ਸਬੰਧਾਂ ਮਗਰੋਂ ਨੌਜੁਆਨ ਨੇ ਬਲੈਕਮੇਲ ਕਰ ਠੱਗੇ 15 ਲੱਖ ਰੁਪਏ
Published : Jun 23, 2023, 8:47 pm IST
Updated : Jun 23, 2023, 9:40 pm IST
SHARE ARTICLE
Image: For representation purpose only.
Image: For representation purpose only.

ਪੁਲਿਸ ਵਲੋਂ ਮਾਮਲਾ ਦਰਜ



ਜਲੰਧਰ: ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਬੀਤੀ ਦੇਰ ਰਾਤ ਕਰਨਦੀਪ ਸਿੰਘ ਉਰਫ਼ ਕੈਰੀ ਸੰਧੂ ਨਾਂ ਦੇ ਨੌਜੁਆਨ ਵਿਰੁਧ ਬਲੈਕਮੇਲਿੰਗ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਵਿਜੇ ਨਗਰ ਦੇ ਰਹਿਣ ਵਾਲੇ ਇਕ ਵਿਆਹੁਤਾ ਵਿਅਕਤੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: SBI ਦੇ ਗਾਹਕਾਂ ਲਈ ਖੁਸ਼ਖਬਰੀ, ਹੁਣ ਡਿਜੀਲਾਕਰ ਵਿਚ ਰੱਖ ਸਕੋਗੇ ਅਪਣੇ ਦਸਤਾਵੇਜ਼  

ਐਫ.ਆਈ.ਆਰ. ਅਨੁਸਾਰ ਸ਼ਿਕਾਇਤਕਰਤਾ ਸਿਧਾਰਥ ਕਪੂਰ ਨੇ ਦਸਿਆ ਕਿ ਕੁੱਝ ਸਮਾਂ ਪਹਿਲਾਂ ਇਕ ਪਾਰਟੀ ਦੌਰਾਨ ਉਸ ਦੀ ਕੈਰੀ ਸੰਧੂ ਨਾਲ ਦੋਸਤੀ ਹੋ ਗਈ ਸੀ। ਇਸ ਦੌਰਾਨ ਦੋਹਾਂ ਨੇ ਇਕ-ਦੂਜੇ ਦੇ ਮੋਬਾਈਲ ਨੰਬਰ ਵੀ ਲਏ ਅਤੇ ਉਨ੍ਹਾਂ ਦੀ ਗੱਲਬਾਤ ਸ਼ੁਰੂ ਹੋ ਗਈ। ਉਸ ਨੇ ਦਸਿਆ ਕਿ ਉਹ 7-8 ਮਹੀਨੇ ਸੰਪਰਕ ਵਿਚ ਰਹੇ ਅਤੇ ਮੁਲਜ਼ਮ ਨੇ ਉਸ ਨੂੰ ਮਿਲਣ ਲਈ ਪੀ.ਜੀ. ਵੀ ਬੁਲਾਇਆ। ਇਸ ਦੌਰਾਨ ਉਨ੍ਹਾਂ 'ਚ ਦੋ ਵਾਰ ਸਰੀਰਕ ਸਬੰਧ ਬਣੇ। ਕੁੱਝ ਸਮੇਂ ਬਾਅਦ ਉਨ੍ਹਾਂ ਵਿਚਾਲੇ ਬਹਿਸ ਹੋ ਗਈ।

ਇਹ ਵੀ ਪੜ੍ਹੋ: SBI ਦੇ ਗਾਹਕਾਂ ਲਈ ਖੁਸ਼ਖਬਰੀ, ਹੁਣ ਡਿਜੀਲਾਕਰ ਵਿਚ ਰੱਖ ਸਕੋਗੇ ਅਪਣੇ ਦਸਤਾਵੇਜ਼  

ਇਸ ਮਗਰੋਂ ਮੁਲਜ਼ਮ ਉਸ ਨੇ ਬਲੈਕਮੇਲ ਕਰਨ ਲਗਿਆ। ਨੌਜੁਆਨ ਉਸ ਨੂੰ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸਿਆਂ ਦੀ ਮੰਗ ਕਰਨ ਲੱਗਿਆ, ਜਿਸ ਮਗਰੋਂ ਸ਼ਿਕਾਇਤਕਰਤਾ ਨੇ ਪੈਸੇ ਭੇਜਣੇ ਸ਼ੁਰੂ ਕਰ ਦਿਤੇ। ਸ਼ਿਕਾਇਤਕਰਤਾ ਨੇ ਦਸਿਆ ਕਿ ਉਸ ਨੇ ਹੁਣ ਤਕ 15 ਹਜ਼ਾਰ ਰੁਪਏ ਤੋਂ ਵੱਧ ਪੈਸੇ ਭੇਜੇ ਹਨ। ਸਿਕਾਇਤਕਰਤਾ ਦੇ ਬਿਆਨ ਦੇ ਆਧਾਰ ’ਤੇ ਥਾਣਾ ਚਾਰ ਦੀ ਪੁਲਿਸ ਨੇ ਕੈਰੀ ਸੰਧੂ ਵਿਰੁਧ ਧਾਰਾ 384/506/34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।
 

Tags: jalandhar, fraud

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement