Fazilka Pickle News: ਅਚਾਰ ਖਾਣ ਵਾਲਿਆਂ ਲਈ ਜ਼ਰੂਰੀ ਖਬਰ, ਡੱਬੇ 'ਚੋਂ ਨਿਕਲਿਆ ਸੱਪ, ਪਿੰਡ 'ਚ ਵੇਚਣ ਵਾਲੇ ਤੋਂ ਹੀ ਖਰੀਦਿਆਂ ਸੀ ਡੱਬਾ
Published : May 23, 2024, 12:17 pm IST
Updated : May 23, 2024, 12:17 pm IST
SHARE ARTICLE
Fazilka Pickle News in punjabi
Fazilka Pickle News in punjabi

Fazilka Pickle News: ਕੰਪਨੀ ਨੇ ਦਿਤੀ ਸਫਾਈ

Fazilka Pickle News in punjabi : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੰਡੀ ਚੰਨਣਵਾਲਾ ਦੇ ਇਕ ਪਰਿਵਾਰ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਅਚਾਰ ਦੇ ਡੱਬੇ ਵਿੱਚ ਇੱਕ ਮਰਿਆ ਹੋਇਆ ਸੱਪ ਦੇਖਿਆ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਿੱਚ ਹੀ ਅਚਾਰ ਵੇਚਣ ਵਾਲੇ ਵਿਕਰੇਤਾ ਤੋਂ ਅਚਾਰ ਦਾ ਡੱਬਾ ਖਰੀਦਿਆ ਸੀ। ਅਚਾਨਕ ਪਰਿਵਾਰ ਦੇ ਇਕ ਮੈਂਬਰ ਨੇ ਅਚਾਰ ਦੇ ਡੱਬੇ ਵਿੱਚ ਇੱਕ ਛੋਟਾ ਜਿਹਾ ਮਰਿਆ ਹੋਇਆ ਸੱਪ ਦੇਖਿਆ। ਅਚਾਰ ਦੇ ਡੱਬੇ ਵਿੱਚ ਸੱਪ ਦੇਖ ਕੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਪੈ ਰਹੀ ਭਿਆਨਕ ਗਰਮੀ, 46.6 ਡਿਗਰੀ ਤੱਕ ਪਹੁੰਚਿਆ ਤਾਪਮਾਨ

ਪਿੰਡ ਦੇ ਹੀ ਇੱਕ ਵਿਕਰੇਤਾ ਤੋਂ ਅਚਾਰ ਲਿਆ ਸੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਚੰਨਣਵਾਲਾ ਦੀ ਵਸਨੀਕ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਨੇ ਪਿੰਡ ਵਿੱਚ ਆਏ ਇੱਕ ਆਚਾਰ ਵਿਕਰੇਤਾ ਤੋਂ ਡੱਬਾ ਬੰਦ ਅਚਾਰ ਲਿਆ ਸੀ। ਉਸ ਨੇ ਇਸ ਡੱਬੇ ਵਿੱਚੋਂ ਬਹੁਤ ਸਾਰਾ ਅਚਾਰ ਕੱਢ ਕੇ ਖਾਧਾ। ਜਦੋਂ ਡੱਬੇ ਵਿੱਚ ਕਰੀਬ 200 ਗ੍ਰਾਮ ਅਚਾਰ ਬਚਿਆ ਤਾਂ ਪਰਿਵਾਰ ਦੇ ਇੱਕ ਮੈਂਬਰ ਨੇ ਅਚਾਰ ਕੱਢਣ ਲਈ ਉਸ ਵਿੱਚ ਚਮਚਾ ਰੱਖਿਆ ਤਾਂ ਉਸ ਵਿੱਚ ਸੱਪ ਨਜ਼ਰ ਆਇਆ।

ਇਹ ਵੀ ਪੜ੍ਹੋ: Jalandhar News: ਜਲੰਧਰ ਵਾਸੀਆਂ ਲਈ ਜ਼ਰੂਰ ਖਬਰ, PM ਮੋਦੀ ਦੀ ਰੈਲੀ ਕਾਰਨ ਟ੍ਰੈਫਿਕ ਡਾਇਵਰਟ, ਜਾਣੋ ਕੀ ਹੋਵੇਗਾ ਰੂਟ ਪਲਾਨ 

ਇਹ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ, ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸ਼ੁਕਰ ਹੈ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਦੇਖਿਆ। ਜੇਕਰ ਇਸ ਨੂੰ ਗਲਤੀ ਨਾਲ ਵੀ ਖਾ ਲਿਆ ਜਾਵੇ ਤਾਂ ਇਹ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ: Food Recipes: ਘਰ ਵਿਚ ਬਣਾਉ ਚੀਜ਼-ਪਾਲਕ ਸਮੋਸਾ 

ਅਸੀਂ ਪੂਰੀ ਸਫਾਈ ਬਣਾਈ ਰੱਖਦੇ ਹਾਂ - ਕੰਪਨੀ
ਇਸ ਮਾਮਲੇ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨੇ ਅਚਾਰ ਵਿਕਰੇਤਾ ਨੂੰ ਸੂਚਿਤ ਕੀਤਾ ਤਾਂ ਅਚਾਰ ਵਿਕਰੇਤਾ ਮੌਕੇ ’ਤੇ ਪਹੁੰਚ ਗਿਆ। ਉਸ ਨੇ ਦੱਸਿਆ ਕਿ ਅਸੀਂ ਡੱਬਾਬੰਦ ​​ਅਚਾਰ ਦਿੱਤਾ ਸੀ। ਜਿਸ 'ਤੇ ਦੋ ਮੋਹਰਾਂ ਸਨ। ਉਸ ਨੇ ਦੱਸਿਆ ਕਿ ਉਹ ਇਹ ਅਚਾਰ ਮੋਗਾ ਦੀ ਇੱਕ ਬਜਾਜ ਕੰਪਨੀ ਤੋਂ ਖਰੀਦ ਕੇ ਵੇਚਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਸਫ਼ਾਈ ਰੱਖਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਡੱਬਾ ਖੁੱਲ੍ਹਾ ਛੱਡਿਆ ਗਿਆ ਹੋਵੇ। ਜਿਸ ਤੋਂ ਬਾਅਦ ਇਹ ਸੱਪ ਇੱਥੇ ਕਿਤੇ ਨਾ ਕਿਤੇ ਡੱਬੇ ਵਿੱਚ ਵੜ ਗਿਆ ਹੋਵੇਗਾ। ਇਸ 'ਚ ਕੰਪਨੀ ਕਹਿ ਰਹੀ ਹੈ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਹੈ। ਉਨ੍ਹਾਂ ਵੱਲੋਂ ਪੂਰੀ ਸਫਾਈ ਰੱਖੀ ਜਾਂਦੀ ਹੈ।

(For more Punjabi news apart from Fazilka Pickle News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement