ਖ਼ਬਰਾਂ |

ਤਾਜ਼ਾ |

ਮੋਹਾਲੀ:  ਜੱਜ ਦੇ ਘਰ ਚੋਰੀ, ਪਿਛਲੇ ਦਰਵਾਜ਼ੇ ਰਾਹੀਂ ਦਾਖ਼ਲ ਹੋ ਕੇ ਸਾਮਾਨ ਲੈ ਗਏ ਚੋਰ
Published : Mar 23, 2026, 6:54 am IST
Updated : Mar 23, 2026, 8:01 am IST
SHARE ARTICLE
Mohali Judge's house robbed
Mohali Judge's house robbed

 ਪਰਿਵਾਰ ਡਿਊਟੀ ਲਈ ਬਾਹਰ, ਘਰ ਦੇ ਜਿੰਦਰੇ ਟੁੱਟੇ ਮਿਲੇ, ਪਿੱਤਲ ਦੀ ਮੂਰਤੀ ਤੋਂ ਲੈ ਕੇ ਬਾਥਰੂਮ ਫ਼ਿਟਿੰਗ ਤਕ ਹੋ ਗਈ  ਚੋਰੀ 

ਐਸ.ਏ.ਐਸ. ਨਗਰ (ਸਤਵਿੰਦਰ ਸਿੰਘ ਧੜਾਕ ) :ਮੋਹਾਲੀ ਦੇ ਸੈਕਟਰ-94 ’ਚ ਇਕ  ਜੱਜ ਦੇ ਘਰ ’ਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਚੋਰਾਂ ਨੇ ਘਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਪਰਿਵਾਰ ਡਿਊਟੀ ਦੇ ਸਿਲਸਿਲੇ ’ਚ ਬਾਹਰ ਗਿਆ ਹੋਇਆ ਸੀ। ਸ਼ਿਕਾਇਤਕਰਤਾ ਦੇ ਮੁਤਾਬਕ ਉਹ 5 ਮਾਰਚ ਨੂੰ ਘਰ ਨੂੰ ਤਾਲਾ ਲਗਾ ਕੇ ਬਾਹਰ ਗਏ ਸਨ।

20 ਮਾਰਚ ਦੀ ਰਾਤ ਕਰੀਬ 8:30 ਵਜੇ ਜਦੋਂ ਉਹ ਵਾਪਸ ਆਏ ਤਾਂ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਮਿਲਿਆ। ਅੰਦਰ ਦਾਖਲ ਹੋਣ ’ਤੇ ਸਾਰੇ ਕਮਰੇ ਦਾ ਸਾਮਾਨ ਉਥਲ-ਪੁਥਲ ਸਨ ਅਤੇ ਅਲਮਾਰੀਆਂ ਦਾ ਸਮਾਨ ਬਿਖਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਘਰ ਦੇ ਜਿੰਦਰੇ  ਟੁੱਟੇ ਹੋਏ ਸਨ ਅਤੇ ਸਾਰੀਆਂ ਲਾਈਟਾਂ ਬਲ਼ ਰਹੀਆਂ ਸਨ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਚੋਰਾਂ ਨੇ ਆਰਾਮ ਨਾਲ ਸਮਾਂ ਲੈ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਚੋਰ ਪਿਛਲੇ ਦਰਵਾਜ਼ੇ ਰਾਹੀਂ ਘਰ ’ਚ ਦਾਖਲ ਹੋਏ।

ਚੋਰਾਂ ਨੇ ਕੀਮਤੀ ਸਮਾਨ ਦੇ ਨਾਲ-ਨਾਲ ਪੀਤਲ ਦੀ ਸ਼੍ਰੀ ਕ੍ਰਿਸ਼ਨ ਮੂਰਤੀ, ਪਿਤਲ ਦੇ ਬਰਤਨ ਅਤੇ ਇੱਥੋਂ ਤੱਕ ਕਿ ਬਾਥਰੂਮ ਦੇ ਨਲ ਤੇ ਫਿਟਿੰਗ ਵੀ ਪੁੱਟ ਕੇ ਲੈ ਗਏ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਮੁਲਜ਼ਮਾਂ ਨੇ ਯੋਜਨਾਬੱਧ ਢੰਗ ਨਾਲ ਘਰ ਦੇ ਹਰ ਕੋਨੇ ਦੀ ਤਲਾਸ਼ੀ ਲਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement