ਸਿੱਖਾਂ ਦੇ ਕਦੇ ਨਾ ਹਾਰ ਮੰਨਣ ਵਾਲੇ ਜਜ਼ਬੇ ਨੂੰ ਦਰਸਾਉਂਦੀ ਹੈ ਫ਼ਿਲਮ 'ਕੇਸਰੀ' : ਰਾਣਾ ਸੋਢੀ
Published : Mar 23, 2019, 6:38 pm IST
Updated : Mar 23, 2019, 9:33 pm IST
SHARE ARTICLE
Kesari
Kesari

ਕਿਹਾ, ਅਜਿਹੇ ਸ਼ਾਨਦਾਰ ਉਪਰਾਲਿਆਂ ਨੂੰ ਹੁਲਾਰਾ ਦੇਣ ਦੀ ਲੋੜ

ਚੰਡੀਗੜ੍ਹ : ਫ਼ਿਲਮ 'ਕੇਸਰੀ' ਦੇਸ਼ ਦੇ ਫ਼ੌਜੀ ਇਤਿਹਾਸ ਵਿੱਚ ਸੁਨਹਿਰੀ ਹਰਫ਼ਾਂ ਵਿੱਚ ਲਿਖੇ ਗੌਰਵਮਈ ਅਧਿਐਨ ਨੂੰ ਲੋਕਾਂ ਸਾਹਮਣੇ ਲਿਆਵੇਗੀ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਲੀਡਰ ਅਤੇ ਖੇਡ ਤੇ ਯੁਵਕ ਮਾਮਲੇ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਦੌਰਾਨ ਕੀਤਾ। ਮੰਤਰੀ ਨੇ ਕਿਹਾ ਕਿ ਫ਼ਿਲਮ ਸਿੱਖ ਸਿਪਾਹੀਆਂ ਦੇ ਕਦੇ ਨਾ ਹਾਰ ਮੰਨਣ ਵਾਲੇ ਜਜ਼ਬੇ ਨੂੰ ਦਰਸਾਉਂਦੀ ਹੈ ਅਤੇ ਵੱਡੀਆਂ-ਵੱਡੀਆਂ ਔਕੜਾਂ ਸਾਹਮਣੇ ਕਦੇ ਵੀ ਗੋਡੇ ਨਾ ਟੇਕਣ ਵਾਲੇ ਫੌਲਾਦੀ ਇਰਾਦੇ ਦੀ ਗਾਥਾ ਹੈ ਜੋ ਲਹੂ ਦੇ ਆਖਰੀ ਕਤਰੇ ਤੱਕ ਜੂਝਦੇ ਰਹੇ ਅਤੇ ਮੈਦਾਨ ਨਹੀਂ ਛੱਡਿਆ।

Rana Gurmeet Singh SodhiRana Gurmeet Singh Sodhi

ਫ਼ਿਲਮ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਮੁੱਖ ਅਦਾਕਾਰ ਅਕਸ਼ੈ ਕੁਮਾਰ ਤੇ ਫ਼ਿਲਮ ਦੇ ਡਾਇਰੈਕਟਰ ਨੇ 12 ਸਤੰਬਰ 1897 ਨੂੰ ਸਾਰਾਗੜ੍ਹੀ ਦੀ ਜੰਗ ਵਿੱਚ ਨਾਰਥ ਵੈਸਟਰਨ ਫਰੰਟੀਅਰ ਪ੍ਰੋਵਿੰਸ ਦੇ 10,000 ਤੋਂ ਵੀ ਵੱਧ ਫ਼ੌਜੀਆਂ ਦਾ ਸਾਹਮਣਾ ਕਰਦੇ 36 ਸਿੱਖ ਰੈਜਮੈਂਟ ਦੇ 21 ਬਹਾਦਰ ਸਿੱਖ ਸਿਪਾਹੀਆਂ ਦੇ ਫੌਲਾਦੀ ਇਰਾਦਿਆਂ ਨੂੰ ਦਰਸਾਉਂਦੀ ਮਹਾਨ ਵੀਰ ਗਾਥਾ ਨੂੰ ਪਰਦੇ 'ਤੇ ਉਤਾਰ ਕੇ ਬੜਾ ਸ਼ਾਨਦਾਰ ਕੰਮ ਕੀਤਾ। ਇਸ ਜੰਗ 'ਚ ਕੁੱਲ 21 ਸਿੱਖ ਸਿਖਾਹੀਆਂ ਨੇ 10,000 ਤੋਂ ਵੀ ਵੱਧ ਫ਼ੌਜੀਆਂ ਨਾਲ ਆਪਣੇ ਆਖਰੀ ਸਾਹਾਂ ਤੱਕ ਜੂਝ ਕੇ ਗੌਰਵਮਈ ਇਤਿਹਾਸ ਸਿਰਜਿਆ ਸੀ ਅਤੇ ਵੱਡੀ ਮਾਤਰਾ ਵਿੱਚ ਦੁਸ਼ਮਣ ਫੱਟੜ ਤੇ ਹਲਾਕ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਫ਼ਿਲਮ ਦੇ ਡਾਇਰੈਕਟਰ ਅਨੁਰਾਗ ਸਿੰਘ ਨੂੰ ਪੰਜਾਬ 'ਚ ਫ਼ਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਲਈ ਵੀ ਕਹਿਣਗੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਸਾਡੇ ਮਹਾਨ ਤੇ ਵੀਰ ਇਤਿਹਾਸ ਤੋਂ ਜਾਣੂ ਕਰਵਾ ਕੇ ਆਪਣੇ ਸ਼ਾਨਮੱਤੇ ਪਿਛੋਕੜ ਨਾਲ ਜੋੜਿਆ ਜਾ ਸਕੇ।

ਉਨ੍ਹਾਂ ਇਹ ਵੀ ਦੱਸਿਆ ਕਿ ਖੁਦ ਇੱਕ ਫ਼ੌਜੀ ਰਹਿ ਚੁੱਕੇ ਅਤੇ ਫ਼ੌਜ ਤੇ ਮਾਣਮੱਤੇ ਵਕਾਰ ਤੋਂ ਵਾਕਿਫ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰਾਗੜ੍ਹੀ ਦੀ ਇਤਿਹਾਸਕ ਜੰਗ ਵਿੱਚ ਸਿੱਖ ਸਿਪਾਹੀਆਂ ਦੀਆਂ ਸ਼ਹੀਦੀਆਂ ਨੂੰ ਉਭਾਰਦੀ ਇੱਕ ਕਿਤਾਬ ਵੀ ਲਿਖੀ ਹੈ। ਰਾਣਾ ਸੋਢੀ ਨੇ ਕਿਹਾ ਕਿ ਅਜਿਹੇ ਸ਼ਾਨਦਾਰ ਉਪਰਾਲਿਆਂ ਨੂੰ ਹੁਲਾਰਾ ਦੇਣ ਦੀ ਲੋੜ ਹੈ ਤਾਂ ਜੋ ਨੌਜਵਾਨਾਂ ਨੂੰ ਸਾਡੇ ਸ਼ਾਨਦਾਰ ਤੇ ਮਾਣਮੱਤੇ ਇਤਿਹਾਸ ਨਾਲ ਜੋੜਿਆ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement