ਸਿਖਿਆ ਬੋਰਡ ਅੱਗੇ ਲਾਇਆ ਰੋਸ ਧਰਨਾ 18ਵੇਂ ਦਿਨ ਵੀ ਜਾਰੀ
Published : Feb 23, 2022, 11:31 pm IST
Updated : Feb 23, 2022, 11:31 pm IST
SHARE ARTICLE
image
image

ਸਿਖਿਆ ਬੋਰਡ ਅੱਗੇ ਲਾਇਆ ਰੋਸ ਧਰਨਾ 18ਵੇਂ ਦਿਨ ਵੀ ਜਾਰੀ

ਐਸ.ਏ.ਐਸ ਨਗਰ, 23 ਫ਼ਰਵਰੀ (ਸੁਖਦੀਪ ਸਿੰਘ ਸੋਈਂ) : ਰੋਸ ਧਰਨੇ ਨੂੰ ਹੋਰ ਪ੍ਰਚੰਡ ਕਰਨ ਲਈ ਸੰਕੇਤਕ ਤੌਰ ’ਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਗੇਟ ਸਵੇਰ ਦੇ ਸਮੇਂ ਅੱਧੇ ਘੰਟੇ ਲਈ ਬੰਦ ਕੀਤੇ ਗਏ। ਇਸ ਸਮੇਂ ਕਿਸਾਨ ਤੇ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਮਨਸ਼ਾ ਲੋਕਾਂ ਦੇ ਕੰਮਾਂ ਵਿਚ ਰੁਕਾਵਟ ਪਾਉਣਾ ਨਹੀਂ ਸਗੋਂ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਪ੍ਰਤੀ ਸੱਚ (ਜਿਸ ਨੂੰ ਕੂੜ ਕਬਾੜ ਹੇਠ ਦਫ਼ਨ ਕੀਤਾ ਜਾ ਰਿਹਾ ਹੈ), ਨੂੰ ਉਜਾਗਰ ਕਰਨ ਹਿਤ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਟਰੇਲਰ ਮਾਤਰ ਹੀ ਇਹ ਗੇਟ ਬੰਦ ਕੀਤੇ ਗਏ ਹਨ ਤੇ ਅਜੇ ਫ਼ਿਲਮ ਬਾਕੀ ਹੈ। 
ਸਬੰਧਤ ਅਧਿਕਾਰੀਆਂ ਨੂੰ ਇਹ ਤਾੜਨਾ ਵੀ ਕੀਤੀ ਗਈ ਕਿ ਇਤਿਹਾਸ ਦੀ ਸੱਚਾਈ ਨੂੰ ਗ਼ਲਤ ਪੇਸ਼ ਕਰਨ ਵਾਲੇ ਦੋਸ਼ੀਆਂ ਵਿਰੁਧ ਛੇਤੀ ਤੋਂ ਛੇਤੀ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਅਤੇ ਨਾਲ-ਨਾਲ  ਇਤਿਹਾਸ ਦੀ ਸਚਿਆਈ ਵਾਲੀਆਂ ਪੁਸਤਕਾਂ ਜਲਦੀ ਪ੍ਰਕਾਸ਼ਤ ਕਰਨ ਦੀ ਜ਼ਿੰਮੇਵਾਰੀ ਸੰਭਾਲੇ ਨਹੀਂ ਤਾਂ ਇਸ ਰੋਸ ਪ੍ਰਦਰਸ਼ਨ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਕਰਮਚਾਰੀਆਂ ਨੂੰ ਘੱਟ ਤਨਖ਼ਾਹ ਦੇਣ ਵਾਲੇ ਲੋਟੂ ਲਾਣੇ ਨੂੰ ਚਿਤਾਵਨੀ ਵੀ ਦਿਤੀ ਗਈ ਕਿ ਇਹ ਆਰਥਕ ਸ਼ੋਸ਼ਣ ਬੰਦ ਕਰ ਕੇ ਬਣਦੀ ਤਨਖ਼ਾਹ ਦੇਣ ਦੇ ਯਤਨ ਕੀਤੇ ਜਾਣ।
ਇਸ ਮੌਕੇ ਬੀਬੀ ਕੁਲਵਿੰਦਰ ਕੌਰ ‘ਨੇਕਨਾਮਾ’ ਆਸਟ੍ਰੇਲੀਆ ਨੇ ਵੀ ਬੜੇ ਭਾਵੁਕ ਸ਼ਬਦਾਂ ਤੇ ਭਰੇ ਮਨ ਨਾਲ ਉਕਤ ਮਾਮਲੇ ’ਤੇ ਰੋਸ ਜ਼ਾਹਰ ਕਰਦਿਆਂ ਸੱਚਾਈ ਦੇ ਪੱਖ ਵਿਚ ਹਰ ਸੇਵਾ ਲੈਣ ਦਾ ਪ੍ਰਣ ਕੀਤਾ। ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਸਿੱਖ ਧਰਮ ਹਰ ਤਰ੍ਹਾਂ ਦੀ ਲੁੱਟ ਖਸੁੱਟ ਦਾ ਵਿਰੋਧ ਕਰਦਾ ਹੋਇਆ ਜੂਝਦਾ ਹੈ, ਦੇ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕਰਨਾ ਇਕ ਵੱਡਾ ਬਜਰ ਗੁਨਾਹ ਹੈ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement