ਜਲੰਧਰ : ਤੇਜ਼ ਰਫਤਾਰ ਮਰਸਿਡੀਜ਼ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਨੌਜੁਆਨ ਜ਼ਿੰਦਾ ਸੜੇ
Published : Jan 23, 2024, 9:50 pm IST
Updated : Jan 23, 2024, 10:32 pm IST
SHARE ARTICLE
Jalandhar
Jalandhar

ਟੱਕਰ ਇੰਨੀ ਜ਼ਬਰਦਸਤ ਸੀ ਕਿ ਮਰਸਿਡੀਜ਼ ਚਲਾ ਰਿਹਾ ਵਿਅਕਤੀ ਦੋਹਾਂ ਨੌਜੁਆਨਾਂ ਨੂੰ ਬਾਈਕ ਸਮੇਤ ਲਗਭਗ 40 ਮੀਟਰ ਤਕ ਘਸੀਟਦਾ ਰਿਹਾ

ਜਲੰਧਰ: ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ’ਤੇ ਗੋਰਾਇਆ ਨੇੜੇ ਵਾਪਰੇ ਇਕ ਹਾਦਸੇ ’ਚ ਦੋ ਨੌਜੁਆਨਾਂ ਦੀ ਮੌਤ ਹੋ ਗਈ। ਤੇਜ਼ ਰਫ਼ਤਾਰ ਮਰਸਿਡੀਜ਼ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ’ਤੇ ਦੋ ਨੌਜੁਆਨ ਬੈਠੇ ਸਨ। ਕਾਰ ਮੋਟਰਸਾਈਕਲ ਨੂੰ ਘਸੀਟਦੀ ਹੋਈ ਲੈ ਗਈ ਜਿਸ ਕਾਰਨ ਉਸ ਨੂੰ ਅੱਗ ਲੱਗ ਗਈ।  ਇਸੇ ਅੱਗ ’ਚ ਦੋਵੇਂ ਮੋਟਰਸਾਈਕਲ ਸਵਾਰ ਨੌਜੁਆਨ ਸੜ ਕੇ ਮਰ ਗਏ। ਮ੍ਰਿਤਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਮਰਸਿਡੀਜ਼ ਕਾਰ ਵੀ ਬੁਰੀ ਤਰ੍ਹਾਂ ਖਰਾਬ ਹੋ ਗਈ। 

ਹਾਦਸੇ ਦੇ ਗਵਾਹ ਫਿਲੌਰ ਦੇ ਪਿੰਡ ਅਸ਼ਹੂਰ ਦੇ ਵਸਨੀਕ ਵਿੱਕੀ ਨੇ ਪੁਲਿਸ ਨੂੰ ਦਸਿਆ ਕਿ ਹਾਦਸੇ ਦੇ ਸਮੇਂ ਉਹ ਮੋਟਰਸਾਈਕਲ ’ਤੇ ਪਿੱਛੇ ਆ ਰਿਹਾ ਸੀ। ਦੋਵੇਂ ਨੌਜੁਆਨ ਕੁੱਝ ਦੂਰੀ ’ਤੇ ਇਕ ਪੈਲਸ ਤੋਂ ਨਿਕਲੇ ਸਨ। ਮਰਸਿਡੀਜ਼ ਕਾਰ ਦੀ ਰਫਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਬਾਈਕ ਦੇ ਅੱਗੇ ਆਉਣ ’ਤੇ ਉਹ ਕਾਰ ਨੂੰ ਕੰਟਰੋਲ ਨਹੀਂ ਕਰ ਸਕਿਆ। 

ਵਿੱਕੀ ਨੇ ਪੁਲਿਸ ਨੂੰ ਦਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਮਰਸਿਡੀਜ਼ ਚਲਾ ਰਿਹਾ ਵਿਅਕਤੀ ਦੋਹਾਂ ਨੌਜੁਆਨਾਂ ਨੂੰ ਬਾਈਕ ਸਮੇਤ ਲਗਭਗ 40 ਮੀਟਰ ਤਕ ਘਸੀਟਦਾ ਰਿਹਾ। ਇੰਨਾ ਘਸੀਟਣ ਤੋਂ ਬਾਅਦ ਦੋਹਾਂ ’ਚ ਇੰਨੀ ਹਿੰਮਤ ਨਹੀਂ ਬਚੀ ਕਿ ਉਹ ਬਾਈਕ ਤੋਂ ਵੱਖ ਹੋ ਜਾਣ। ਵੇਖਦਿਆਂ ਹੀ ਉਸ ਦੀ ਬਾਈਕ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਕਾਰ ਸਵਾਰ ਦੋਹਾਂ ਨੂੰ ਬਚਾਉਣ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। 

ਗੋਰਾਇਆ ਦੇ ਐਸ.ਐਚ.ਓ. ਸੁਖਦੇਵ ਸਿੰਘ ਅਤੇ ਜਾਂਚ ਅਧਿਕਾਰੀ ਹਰਭਜਨ ਸਿੰਘ ਗਿੱਲ ਦੇਰ ਰਾਤ ਘਟਨਾ ਵਾਲੀ ਥਾਂ ’ਤੇ ਪਹੁੰਚੇ। ਪੁਲਿਸ ਮੌਕੇ ਤੋਂ ਮੁਲਜ਼ਮ ਦੀ ਕਾਰ ਅਤੇ ਬਾਈਕ ਦਾ ਬਾਕੀ ਢਾਂਚਾ ਅਪਣੇ ਕਬਜ਼ੇ ’ਚ ਲੈ ਗਈ ਸੀ। ਉਥੇ ਹੀ ਦੋਹਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿਤਾ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement